(ਏਜੰਸੀ) ਚੇੱਨਈ। ਈ. ਕੇ. ਪਲਾਨੀਸਾਮੀ ਨੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਰਾਜਪਾਲ ਸੀ ਵਿੱਦਿਆ ਸਾਗਰ ਰਾਓ ਨੇ ਇੱਥੇ ਰਾਜਭਵਨ ਦੇ ਦਰਬਾਰ ਹਾਲ ‘ਚ ਹੋਏ ਇੱਕ ਸਾਦੇ ਸਮਾਰੋਹ ‘ਚ ਪਲਾਨੀਸਾਮੀ ਨੂੰ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਪਲਾਨੀਸਾਮੀ ਸੂਬੇ ਦੇ 13ਵੇਂ ਮੁੱਖ ਮੰਤਰੀ ਹਨ ਪਲਾਨੀਸਾਮੀ ਦੇ ਨਾਲ 31 ਮੰਤਰੀਆਂ ਨੇ ਵੀ ਸਹੁੰ ਚੁੱਕੀ ਪਲਾਨੀਸਾਮੀ ਦੇ ਸਹੁੰ ਚੁੱਕਣ ਤੋਂ ਬਾਅਦ ‘ਚਿਨੰਮਾ’ (ਸ੍ਰੀਮਤੀ ਵੀ. ਕੇ. ਸ਼ਸ਼ੀਕਲਾ) ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸਹੁੰ ਚੁੱਕ ਸਮਾਰੋਹ ਮੌਕੇ ‘ਤੇ ਵਿਧਾਨ ਸਭਾ ਸਪੀਕਰ ਪੀ. ਧਨਪਾਲ, ਲੋਕ ਸਭਾ ਦੇ ਡਿਪਟੀ ਸਪੀਕਰ ਐਮ ਥੰਬੀ ਦੁਰਈ, ਅੰਨਾਦਰਮੁਕ ਉਪ ਜਨਰਲ ਸਕੱਤਰ ਟੀਟੀਵੀ ਦਿਨਾਕਰਨ, ਪਾਰਟੀ ਸਾਂਸਦ, ਵਿਧਾਇਕ, ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਸਹਿਯੋਗੀ ਪਾਰਟੀਆਂ ਦੇ ਆਗੂ ਵੀ ਹਾਜ਼ਰ ਸਨ।
ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਨਾਲ ਹੀ ਸ੍ਰੀਮਤੀ ਸ਼ਸ਼ੀਕਲਾ ਤੇ ਅੰਨਾਦਰਮੁਕ ਤੋਂ ਬਗਾਵਤ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਓ ਪੰਨੀਰਸੇਲਵਮ ਦਰਮਿਆਨ ਸੱਤਾ ਸੰਘਰਸ਼ ਨੂੰ ਲੈ ਕੇ ਸੂਬੇ ‘ਚ 10 ਦਿਨਾਂ ਤੋਂ ਵੱਡਾ ਸਿਆਸੀ ਅੜਿੱਕਾ ਖਤਮ ਹੋ ਗਿਆ ਸਭ ਤੋਂ ਪਹਿਲਾਂ ਪਲਾਨੀਸਾਮੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਮੰਤਰੀ ਸਮੂਹ ‘ਚ ਸ਼ਾਮਲ ਮੰਤਰੀਆਂ ਨੇ ਵੀ ਉਨ੍ਹਾਂ ਦਾ ਅਨੁਕਰਨ ਕੀਤਾ ਤੇ ਸਾਰਿਆਂ ਨੇ ਸਹੁੰ ਚੁੱਕੀ ਪਲਾਨੀਸਾਮੀ ਨੇ ਪਾਰਟੀ ਦੇ ਬਾਗੀ ਆਗੂ ਓ ਪੰਨੀਰਸੇਲਵਮ ਦੇ ਮੰਤਰੀ ਮੰਡਲ ‘ਚ ਸ਼ਾਮਲ ਰਹੇ ਮੰਤਰੀਆਂ ਨੂੰ ਫਿਰ ਤੋਂ ਮੰਤਰੀ ਬਣਾਇਆ ਹੈ।
ਮੰਤਰੀ ਮੰਡਲ ‘ਚ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਕੇ. ਏ. ਸੇਂਗੋਟਆਨ ਦੀ ਵਾਪਸੀ ਹੋਈ ਹੈ ਤੇ ਉਨ੍ਹਾਂ ਸਕੂਲ, ਸਿੱਖਿਆ, ਖੇਡ ਤੇ ਨੌਜਵਾਨ ਕਲਿਆਣ ਮੰਤਰੀ ਬਣਾਇਆ ਗਿਆ ਹੈ ਪਲਾਨੀਸਵਾਮੀ ਵਿੱਤ ਮੰਤਰੀ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੋਲ ਰਹੇ ਸਾਰੇ ਵਿਭਾਗਾਂ ਨੂੰ ਸੰਭਾਲਣਗੇ ਪਲਾਨੀਸਾਮੀ ਸੂਬੇ ‘ਚ ਬੀਤੇ ਸਾਲ ਮਈ ‘ਚ ਸੱਤਾ ਹਾਸਲ ਕਰਨ ਤੋਂ ਬਾਅਦ ਅੰਨਾ ਦਰਮੁਕ ਦੇ ਤੀਜੇ ਮੁੱਖ ਮੰਤਰੀ ਬਣੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ