ਸੁਪਰ ਸਿਕਸ ‘ਚ  ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ

(ਏਜੰਸੀ) ਕੋਲੰਬੋ। ਕਪਤਾਨ ਮਿਤਾਲੀ ਰਾਜ (64) ਤੇ ਮੋਨਾ ਮੇਸ਼ਰਾਮ (55) ਦੇ ਅਰਧ ਸੈਂਕੜਿਆਂ ਤੋਂ ਬਾਅਦ ਸਿਖ਼ਾ ਪਾਂਡੇ ਦੀਆਂ (04) ਤੇ ਏਕਤਾ ਬਿਸ਼ਟ ਦੀਆਂ ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਇੱਥੇ ਅੱਜ 49 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਦੇ ਸੁਪਰ ਸਿਕਸ ਵਿੱਚ ਜੇਤੂ ਸ਼ੁਰੂਆਤ ਕੀਤੀ ਭਾਰਤੀ ਟੀਮ ਨੇ 50 ਓਵਰਾਂ ਵਿੱਚ ਅੱਠ ਵਿਕਟਾਂ ‘ਤੇ 205 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ 46.4 ਓਵਰਾਂ ਵਿੱਚ 156 ਦੌੜਾਂ ‘ਤੇ ਰੋਕ ਦਿੱਤਾ ਭਾਰਤ ਨੇ ਗਰੁੱਪ ਦੌਰ ਵਿੱਚ ਆਪਣੇ ਸਾਰੇ ਚਾਰ ਮੈਚ ਜਿੱਤੇ ਸਨ ਤੇ ਸੁਪਰ ਸਿਕਸ ਵਿੱਚ ਵੀ ਉਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ। (South Africa)

ਮਿਤਾਲੀ ਨੇ  85 ਗੇਂਦਾਂ ‘ਤੇ 64 ਦੌੜਾਂ ਵਿੱਚ 10 ਚੌਕੇ ਲਾਏ

ਤਜ਼ਰਬੇਕਾਰ ਮਿਤਾਲੀ ਨੇ ਮੋਨਾ ਮੇਸ਼ਰਾਮ ਨਾਲ ਦੂਜੇ ਵਿਕਟ ਲਈ 96 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਮਿਤਾਲੀ ਨੇ  85 ਗੇਂਦਾਂ ‘ਤੇ 64 ਦੌੜਾਂ ਵਿੱਚ 10 ਚੌਕੇ ਲਾਏ ਮੋਨਾ ਨੇ 85 ਗੇਂਦਾਂ ‘ਤੇ 55  ਦੌੜਾਂ ਵਿੱਚ ਪੰਜ ਚੌਕੇ ਤੇ ਦੋ ਛੱਕੇ ਲਾਏ ਵੇਦਾ ਕ੍ਰਿਸ਼ਨਾਮੂਰਤੀ ਨੇ  18, ਦੇਵਿਕਾ ਵੈਦ ਨੇ 19 ਤੇ ਸ਼ਿਖਾ ਪਾਂਡੇ ਨੇ 21 ਦੌੜਾਂ ਦਾ ਯੋਗਦਾਨ ਦਿੱਤਾ ਦੱਖਣੀ ਅਫਰੀਕਾ ਲਈ  ਮਾਰੀਜੇਮ ਕੈਪ ਨੇ 23 ਦੌੜਾਂ ‘ਤੇ ਦੋ ਵਿਕਟਾਂ ਤੇ ਅਯਾਬੋਂਗਾ ਖਾਕਾ ਨੇ 44 ਦੌੜਾਂ ‘ਦੇ ਦੋ ਵਿਕਟਾਂ ਹਾਸਲ ਕੀਤੀਆਂ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ ਆਪਣੇ ਦੋਵੇਂ ਓਪਨਰ ਅੱਠ ਦੌੜਾਂ ‘ਤੇ ਗਵਾ ਦਿੱਤੀਆਂ ਤ੍ਰਿਸ਼ਾ ਚੇੱਟੀ ਨੇ 81 ਗੇਂਦਾਂ ‘ਤੇ ਚਾਰ ਚੌਕਿਆਂ ਦੀ ਮੱਦਦ ਨਾਲ 52 ਦੌੜਾਂ ਦੀ ਪਾਰੀ ਖੇਡੀ ਪਰ ਭਾਰਤੀ ਗੇਂਦਬਾਜਾਂ ਨੇ ਦੱਖਣੀ ਅਫਰੀਕੀ ਬੱਲੇਬਾਜ਼ਾਂ ਨੂੰ ਪੂਰੀ ਤਰ੍ਹਾਂ ਰੋਕੀ ਰੱਖਿਆ ਤ੍ਰਿਸ਼ਾ ਨੇ 34ਵੇਂ ਓਵਰ ਵਿੱਚ ਟੀਮ ਦੇ 109 ਦੌੜਾਂ ਦੇ ਸਕੋਰ ‘ਤੇ ਪੰਜਵੇਂ ਵਿਕਟ ਵਜੋਂ ਆਊਟ  ਹੋਣ ਤੋਂ ਬਾਅਦ ਦੱਖਣੀ ਅਫਰੀਕਾ ਦਾ ਸੰਘਰਸ਼ ਖਤਮ ਹੋ ਗਿਆ।

ਮੱਧਮ ਤੇਜ਼ ਗੇਂਦਬਾਜ ਸ਼ਿਖਾ ਪਾਂਡੇ ਨੇ 9.4 ਓਵਰਾਂ ਵਿੱਚ 34 ਦੌੜਾਂ ‘ਤੇ ਚਾਰ ਵਿਕਟਾਂ ਹਾਸਲ ਕਰਕੇ ਦੱਖਣੀ  ਅਫਰੀਕਾ ਦਾ ਲੱਕ ਤੋੜ ਦਿੱਤਾ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਆਖਰੀ ਦੋ ਬੱਲੇਬਾਜਾਂ ਨੂੰ  ਆਊਟ ਕਰਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ ਖੱਬੇ ਹੱਥ ਦੀ ਸਪਿੱਨਰ ਏਕਤਾ ਬ੍ਰਿਸ਼ਟ ਨੇ 10 ਓਵਰਾਂ ਵਿੱਚ ਸਿਰਫ਼ 22 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕਰਕੇ ਦੱਖਣੀ ਅਫਰੀਕਾ ‘ਤੇ ਰੋਕ ਲਾਈ ਭਾਰਤੀ ਟੀਮ ਨੂੰ ਇਸ ਜਿੱਤ ਨਾਲ ਦੋ ਅੰਕਾਂ ਹਾਸਲ  ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ