ਪਾਕਿਸਤਾਨ ਵੱਲੋਂ ਭੇਜੀ ਹੈਰੋਇਨ ਦੀ ਵੱਡੀ ਖੇਪ ਬੀਐੱਸਐੱਫ਼ ਨੇ ਫੜੀ

BSF

ਫਿਰੋਜ਼ਪੁਰ। ਫਿਰੋਜ਼ੁਰ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਦੇ ਨਸੀਲੇ ਪਦਾਰਥ ਮਿਲੇ ਹਨ। ਬੀਐਸਐਫ (BSF) ਦੀ 136 ਬਟਾਲੀਅਨ ਨੇ ਗਸ਼ਤ ਦੌਰਾਨ ਸਤਲੁਜ ਦਰਿਆ ਤੋਂ 2 ਬੋਤਲਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚ ਡੇਢ ਕਿੱਲੋ ਹੈਰੋਇਨ ਹੈ। ਜਵਾਨਾਂ ਨੇ ਦੋਵਾਂ ਬੋਤਲਾਂ ਨੂੰ ਕਬਜੇ ’ਚ ਲੈ ਲਿਆ ਅਤੇ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਫਿਰੋਜ਼ਪੁਰ ਸਦਰ ਥਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹੈਰੋਇਨ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਬੀਐਸਐਫ ਦੇ ਸਹਾਇਕ ਕਮਾਂਡੈਂਟ ਮਨੀਸ਼ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਲੱਖੋਕੇ ਬਹਿਰਾਮ ਵਿਖੇ ਅਣਪਛਾਤੇ ਤਸਕਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਨਸ਼ਿਆਂ ਦੀ ਖੇਪ ਅਕਸਰ ਦਰਿਆ ਰਾਹੀਂ ਭੇਜੀ ਜਾਂਦੀ ਹੈ | BSF

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰੋਇਨ ਬੀਐਸਐਫ ਦੇ ਜਵਾਨਾਂ ਨੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਰਾਊਕੇ ਨੇੜਿਓਂ ਬਰਾਮਦ ਕੀਤੀ ਹੈ। ਸਤਲੁਜ ਦਰਿਆ ਨੂੰ ਪਾਕਿਸਤਾਨੀ ਸਮੱਗਲਰਾਂ ਵੱਲੋਂ ਅਕਸਰ ਨਸ਼ਿਆਂ ਦੀ ਤਸਕਰੀ ਲਈ ਵਰਤਿਆ ਜਾਂਦਾ ਹੈ। ਸਤਲੁਜ ਦਰਿਆ ’ਚ ਵਗਦੇ ਪਾਣੀ ’ਚੋਂ ਪਹਿਲਾਂ ਵੀ ਕਈ ਵਾਰ ਹੈਰੋਇਨ ਭੇਜੀ ਜਾ ਚੁੱਕੀ ਹੈ ਤੇ ਇੱਕ ਵਾਰ ਫਿਰ ਬੋਤਲਾਂ ’ਚ ਹੈਰੋਇਨ ਭੇਜੀ ਗਈ, ਜਿਸ ਨੂੰ ਬੀਐੱਸਐੱਫ ਨੇ ਫੜ ਲਿਆ ਅਤੇ ਭਾਰਤੀ ਜਵਾਨ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਦੇ ਰਹਿਣਗੇ।

ਇੰਟਰਨੈੱਟ ਕਾਲਾਂ ਰਾਹੀਂ ਸੰਪਰਕ ਕਰਦੇ ਨੇ ਨਸ਼ਾ ਤਸਕਰ

ਹਾਲਾਂਕਿ ਦਰਿਆ ਦੇ ਤੇਜ ਵਹਾਅ ਵਿੱਚ ਲੁਕੋ ਕੇ ਭੇਜੀ ਗਈ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਉਹ ਵੀ ਉਦੋਂ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਤਸਕਰ ਇੰਟਰਨੈੱਟ ਕਾਲਾਂ ਰਾਹੀਂ ਤਸਕਰੀ ਦੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ। ਤਸਕਰ ਨਾ ਸਿਰਫ ਇੰਟਰਨੈੱਟ ਕਾਲ ਕਰਕੇ ਤਸਕਰੀ ਲਈ ਥਾਂ ਤੈਅ ਕਰਦੇ ਹਨ, ਸਗੋਂ ਪੈਸਿਆਂ ਦੀ ਅਦਾਇਗੀ ਲਈ ਹਵਾਲਾ ਦਾ ਸਹਾਰਾ ਵੀ ਲੈਂਦੇ ਹਨ, ਪਰ ਹੁਣ ਤੱਕ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਇਸ ਨੈੱਟਵਰਕ ਨੂੰ ਤੋੜਨ ਵਿੱਚ ਨਾਕਾਮ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਧੀਆਂ ਲਈ ਇੱਕ ਹੋਰ ਤੋਹਫ਼ਾ, ਖਾਤਿਆਂ ਵਿੱਚ ਆਉਣਗੇ 6 ਹਜ਼ਾਰ ਰੁਪਏ