ਮੁੱਖ ਮੰਤਰੀ ਮਾਨ ਨੇ ਕੀਤਾ ਸੰਬੋਧਨ
(ਸੱਚ ਕਹੂੰ ਨਿਊਜ਼) ਗਵਾਲੀਅਰ। ਅੱਜ ਗਵਾਲੀਅਰ ‘ਚ ਅਰਵਿੰਦ ਕੇਜਰੀਵਾਲ ਦੀ ਮਹਾਂ ਰੈਲੀ ’ਚ ਲੋਕਾਂ ਦਾ ਵੱਡਾ ਇਕੱਠ ਜੜਿਆ। ਰੈਲੀ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕੀਤੀ। ਰੈਲੀ ਦੌਰਾਨ ਮੁੱਖ ਮੰਤਰੀ ਮਾਨ ਨੇ ਸੰਬੋਦਨ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕ ਵੀ ਦਿੱਲੀ ਅਤੇ ਪੰਜਾਬ ‘ਚ ਕੀਤੇ ਜਾ ਰਹੇ ਕੰਮਾਂ ਨੂੰ ਪਸੰਦ ਕਰ ਰਹੇ ਹਨ। ਮਾਨ ਸਰਕਾਰ ਨੇ ਇਸ ਦੌਰਾਨ ਵਿਰੋਧੀਆਂ ਨੂੰ ਜੰਮ ਕੇ ਰਗੜੇ ਲਾਏ। ਉਨਾਂ ਕਿਹਾ ਪੰਜਾਬ ’ਚ ਤੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉੱਥੇ ਦੋ ਲੋਕਾਂ ਨੂੰ ਹੁਣ ਬਿਜਲੀ ਫਰੀ, ਔਰਤਾਂ ਨੂੰ ਬੱਸਾਂ ’ਚ ਮੁਫਤ ਸਫਰ, ਕਿਸਾਨਾਂ ਨੂੰ ਖੇਤਾਂ ਲਈ ਬਿਜਲੀ ਦੀ ਸਪਲਾਈ, ਗਰੀਬਾਂ ਲਈ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਉਨਾਂ ਕਿਹਾ ਗਵਾਲੀਅਰ ਦੋ ਲੋਕਾਂ ਨੂੰ ਅਪੀਲ ਕੀਤੀ ਤੁਸੀਂ ਇੱਕ ਵਾਰ ਮੱਧ ਪ੍ਰਦੇਸ਼ ’ਚ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜ਼ਰੂਰ ਦਿਓ । (AAP Rally in Gwalior)
ਅਰਵਿੰਦ ਕੇਜਰੀਵਾਲ ਨੇ ਵੀ ਕੀਤਾ ਸੰਬੋਧਨ (AAP Rally in Gwalior)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੋ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕ ਬੜੇ ਇਮਾਨਦਾਰ ਤੇ ਮਿਹਨਤੀ ਹਨ। ਉਨਾਂ ਕਿਹਾ ਕਿ ਪੰਜਾਬ ਤੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉੱਥੇ ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋ ਆਉਂਦੇ ਹਨ ਤੇ ਹੁਣ ਲੋਕਾਂ ਨੂੰ ਬਿਜਲੀ ਲਈ ਇੰਤਜਾਰ ਨਹੀ ਕਰਨਾ ਪੈੈਦਾ। ਉਨਾਂ ਕਿਹਾ ਕਿ ਦਿੱਲੀ ’ਚ ਸਰਕਾਰੀ ਸਕੂਲਾਂ ’ਚ ਸੁਧਾਰ ਕੀਤਾ ਹੈ ਤੇ ਹੁਣ ਵੱਡੇ-ਵੱਡੇ ਲੋਕਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ’ਚ ਪੜ੍ਹਦੇ ਹਨ ਤੇ ਸਿੱਖਿਆ ਸਿਸਟਮ ਹਾਈਟੈਕ ਕਰ ਦਿੱਤਾ ਹੈ। ਉਨਾਂ ਕਿਹਾ ਕਿ ਦਿੱਲੀ ’ਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਇਨਾਂ ’ਚ ਲੋਕਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਦਿੱਲੀ ’ਚ ਔਰਤਾਂ ਲਈ ਬੱਸਾਂ ’ਚ ਸਫਰ ਮੁਫਤ ਹੈ। ਰੈਲੀ ਦੌਰਾਨ ਉਨਾਂ ਵਿਰੋਧੀਆਂ ਪਾਰਟੀਆਂ ਨੂੰ ਖੂਬ ਰਗੜੇ ਲਾਏ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ਵਿੱਚ ਕੀਤਾ ਪੇਸ਼
ਉਨਾਂ ਦੇਸ਼ ’ਚ ਵੱਧਦੀ ਮਹਿੰਗਾਈ ’ਤੇ ਵੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਡੇ-ਵੱਡੇ ਲੋਕਾਂ ਦਾ ਕਰਜ਼ਾ ਮਾਫ ਕਰ ਰਹੀ ਹੈ ਤੇ ਗਰੀਬਾਂ ਲਈ ਕੁਝ ਨਹੀਂ ਰਹੇ ਹਨ। ਉਨਾਂ ਕਿਹਾ ਮੋਦੀ ਸਰਕਾਰ ਨੇ ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਟੈਕਸ ਲਾ ਦਿੱਤਾ ਹੈ। AAP Rally in Gwalior
ਉਨਾਂ ਕਿਹਾ ਕਿ , ਦੁੱਧ ’ਤੇ ਟੈਕਸ , ਕਣਕ ’ਤੇ ਟੈਕਸ, ਚਾਹ ’ਤੇ ਟੈਕਸ। ਉਨਾਂ ਕਿਹਾ ਮੋਦੀ ਸਰਕਾਰ ਨੇ ਸਾਰਾ ਦੇਸ਼ ਦਾ ਟੈਕਸ ਲੁੱਟ ਕੇ ਵੱਡੇ-ਵੱਡੇ ਲੋਕਾਂ ’ਚ ਵੰਡ ਦਿੱਤਾ। ਉਨਾਂ ਕਿਹਾ ਕਿ ਜਿਸ ਆਦਮੀ ਦੇ ਮੋਦੀ ਜੀ ਨੇ 34 ਹਜ਼ਾਰ ਕਰੋੜ ਰੁਪਏ ਮਾਫ ਕੀਤੇ ਉਨਾਂ ਕੁਝ ਤਾਂ ਲਿਆ ਹੋਵੇਗਾ। ਉਨਾਂ ਕਿਹਾ ਕਿ ਬੇਈਮਾਨੀ ਕਰੇ ਮੋਦੀ ਤੇ ਜੇਲ੍ਹ ’ਚ ਜਾਵੇ ਮਨੀਸ਼ ਸਿਸੌਦੀਆ। ਉਨਾਂ ਕਿਹਾ ਕਿ ਮਨੀਸ਼ ਸ਼ਿਸੌਦੀਆਂ ਦਾ ਕੀ ਕਸੂਰ ਸੀ ਉਹਨਾਂ ਦਿੱਲੀ ’ਚ ਵੱਡੇ-ਵੱਡੇ ਸਕੂਲ ਬਣਾਏ ਤੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਐਜੂਕੇਸ਼ਨ ਸਿਸਟਮ ’ਚ ਸੁਧਾਰ ਲਿਆਂਦਾ।