ਵਿਧਾਇਕ ਫੌਜਾ ਸਰਾਰੀ ਅਤੇ ਵਿਧਾਇਕ ਗੋਲਡੀ ਕੰਬੋਜ ਨੇ ਕੀਤਾ ਕੈਂਪ ਦਾ ਉਦਘਾਟਨ | Blood Donation
ਗੁਰੂਹਰਸਹਾਏ (ਸਤਪਾਲ ਥਿੰਦ)। ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹੀ ਸਮਾਜ ਸੇਵਾ ਦੇ ਵੱਖ ਵੱਖ ਕਾਰਜਾਂ ਵਿੱਚ ਹਮੇਸ਼ਾ ਹੀ ਹਲਕਾ ਗੁਰੂਹਰਸਹਾਏ ਵਿੱਚ ਮੋਹਰੀ ਰੋਲ ਨਿਭਾਅ ਰਹੀ ਹਨ । ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦਿਆਂ ਹੋਇਆ ਅੱਜ ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫ਼ੇਅਰ ਸੁਸਾਇਟੀ ਵੱਲੋਂ ਡੇਰਾ ਸ਼੍ਰੀ ਭਜਨਗੜ ਸਾਹਿਬ ਗੋਲੂ ਕਾ ਮੋੜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਭਰ ਵਿੱਚੋਂ ਵੱਡੀ ਪੱਧਰ ‘ਤੇ ਖੂਨਦਾਨੀ ਪਹੁੰਚਣ ਕਾਰਨ ਇਹ ਕੈਂਪ ਇਤਿਹਾਸਿਕ ਹੋ ਨਿਬੜਿਆ। (Blood Donation)
ਇਹ ਜਾਣਕਾਰੀ ਦਿੰਦਿਆਂ ਹੋਇਆਂ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਡਾਂ, ਜਨਰਲ ਸਕੱਤਰ ਸੰਦੀਪ ਕੰਬੋਜ,ਉੱਪ ਪ੍ਰਧਾਨ ਬਲਦੇਵ ਥਿੰਦ ਅਤੇ ਚੇਅਰਮੈਨ ਵਿਜੈ ਥਿੰਦ ਨੇ ਦੱਸਿਆ ਕਿ ਇਸ ਕੈਂਪ ਦੋਰਾਨ ਸੰਗਤਾਂ ਵਿੱਚ ਖੂਨਦਾਨ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ 151 ਖੂਨਦਾਨੀਆ਼ ਨੇ ਆਪਣਾ ਖੂਨਦਾਨ ਕੀਤਾ। ਖੂਨਦਾਨ ਕੈਂਪ ਦੀ ਸ਼ੁਰੂਆਤ ਗੁਰੂਹਰਸਹਾਏ ਦੇ ਹਲਕਾ ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਜਲਾਲਾਬਾਦ ਦੇ ਹਲਕਾ ਵਿਧਾਇਕ ਗੋਲਡੀ ਕੰਬੋਜ ਵੱਲੋਂ ਕੀਤੀ ਗਈ।
ਖੂਨਦਾਨੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ | Blood Donation
ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੀਆਂ ਬਹੁਤ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਖੂਨਦਾਨ ਕੈਂਪ ਮੋਕੇ ਸਕੱਤਰ ਰੈਡ ਕਰਾਸ ਸੁਸਾਇਟੀ ਫਿਰੋਜ਼ਪੁਰ ਅਸ਼ੋਕ ਬਹਿਲ, ਰੋਟਰੀ ਕਲੱਬ ਫ਼ਿਰੋਜ਼ਪੁਰ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਅਤੇ ਪ੍ਰੋਫੈਸਰ ਬੋਹੜ ਸਿੰਘ ਵੀ ਪਹੁੰਚੇ। ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਰੋਟਰੀ ਕਲੱਬ ਗੁਰੂਹਰਸਹਾਏ, ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਵਿਧਾਇਕ ਗੋਲਡੀ ਕੰਬੋਜ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਕਮੇਟੀ ਵੱਲੋਂ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਵਿਧਾਇਕ ਗੋਲਡੀ ਕੰਬੋਜ ਨੂੰ ਸਿਰੋਪਾ ਅਤੇ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਖੂਨਦਾਨ ਕੈਂਪ ਲਗਾਉਣ ਲਈ ਬਾਗੀ ਹਸਪਤਾਲ ਫਿਰੋਜ਼ਪੁਰ ਤੋਂ ਟੀਮ ਵਿਸ਼ੇਸ਼ ਤੋਰ ਤੇ ਪਹੁੰਚੀ ਹੋਈ ਸੀ।
ਇਸ ਮੌਕੇ ਰੋਟਰੀ ਕਲੱਬ ਗੁਰੂਹਰਸਹਾਏ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਰਮਨ ਹਾਂਡਾ, ਬਚਿੱਤਰ ਲਾਡੀ, ਬਲਵੰਤ ਲਾਡੀ, ਨੀਲੂ ਵਧਵਾ, ਰਾਜੂ ਛਾਬੜਾ, ਭਜਨ ਲਾਲ ਗੋਲੂਕਾ, ਜਸਵੰਤ ਸ਼ੇਖੜਾਂ, ਸੁਖਵਿੰਦਰ ਲੱਖਾ, ਹਰਬੰਸ ਮੋਹਨ ਕੇ ਸਾਬਕਾ ਬੀ.ਪੀ.ਈ.ਓ, ਗੁਰਵਿੰਦਰ ਸੋਢੀ, ਸੰਦੀਪ ਸ਼ਰਮਾਂ, ਪ੍ਰੇਮ ਪੰਜੇ ਕੇ, ਰਾਜਨ ਮਾਨਕਟਾਲਾ, ਜਗਨੰਦਨ ਸਿੰਘ, ਜੋਗਿੰਦਰ ਸਰਪੰਚ, ਰਾਜ ਕੁਮਾਰ ਸਵਾਹਵਾਲਾ, ਮਨਜੀਤ ਸਿੰਘ ਕੋਹਰ ਸਿੰਘ ਵਾਲਾ, ਅਸ਼ੋਕ ਮੇਘਾ ਰਾਏ, ਗੁਰਦਰਸ਼ਨ ਸੋਢੀ, ਸੰਦੀਪ ਚੌਧਰੀ ਫਿਰੋਜ਼ਪੁਰ, ਸਤੀਸ਼ ਜਲਾਲਾਬਾਦ, ਕੇਵਲ ਕ੍ਰਿਸ਼ਨ ਸੇਠੀ, ਪਰਮਜੀਤ ਸਿੰਘ ਮੇਘਾ, ਮਨਦੀਪ ਸਿੰਘ, ਮਨਿੰਦਰ ਸਿੰਘ, ਰਮਨਦੀਪ ਸਿੰਘ, ਰਵਿੰਦਰ ਸਿੰਘ ਆਦਿ ਉਚੇਚੇ ਤੌਰ ਤੇ ਹਾਜਰ ਸਨ।