ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਸੁਲਝਾਇਆ ਇਸ ਅਨੋਖੇ ਕਤਲ ਕੇਸ ਨੂੰ, ਇੱਕ ਮਹਿਲਾਂ ਸਮੇਤ ਛੇ ਮੁਲਜ਼ਮ ਕਾਬੂ | Murder
ਫ਼ਤਹਿਗੜ੍ਹ ਸਾਹਿਬ (ਅਮਿਤ ਸ਼ਰਮਾ)। ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ’ਚ ਇਕ ਵਿਅਕਤੀ ਵੱਲੋਂ ਚਾਰ ਕਰੋੜ ਬੀਮੇ ਦਾ ਕਲੇਮ ਲੈਣ ਦੇ ਲਈ ਆਪਣੀ ਮੌਤ ਦਾ ਡਰਾਮਾਂ ਰਚਿਆ ਸੀ। ਇਸ ਘਟਨਾ ਦੇ ਅੰਜਾਮ ਦੇ ਲਈ ਉਕਤ ਵਿਅਕਤੀ ਨੇ ਆਪਣੇ ਨਾਲ ਮਿਲਦੇ ਜੁਲਦੇ ਵਿਅਕਤੀ ਨੂੰ ਮੌਤ (Murder) ਦੇ ਘਾਟ ਉਤਾਰਿਆ ਅਤੇ ਖੁਦ ਨੂੰ ਮਿ੍ਰਤਕ ਦਿਖਾ ਬੀਮੇ ਦਾ ਕਲੇਮ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਾਰੇ ਘਟਨਾਂਕ੍ਰਮ ’ਚ ਉਕਤ ਵਿਅਕਤੀ ਦੀ ਪਤਨੀ ਵੀ ਸ਼ਾਮਿਲ ਸੀ। ਜਿਲ੍ਹਾ ਪੁਲਿਸ ਨੇ ਸੂਝਬੂਝ ਅਤੇ ਆਧੁਨਿਕ ਤਕਨੀਕਾਂ ਨਾਲ ਇਸ ਅਨੋਖੇ ਕਤਲ ਦੇ ਮਾਮਲੇ ਨੂੰ ਸੁਲਝਾ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਹਨਾ ਪਾਸੋਂ ਇਕ ਟਰੱਕ, ਇਕ ਕਾਰ ਅਤੇ ਇਕ ਮੋਟਰਸਾਈਕਲ ਕਬਜ਼ੇ ਵਿੱਚ ਲੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ ਸੰਬਧੀ ਐੱਸ ਐੱਸ ਪੀ ਫਤਿਹਗੜ੍ਹ ਸਾਹਿਬ, ਐਸ ਪੀ ਡੀ,ਡੀ ਐੱਸ ਪੀ ਪੀ.ਬੀ.ਆਈ ਅਤੇ ਐੱਸ ਐੱਚ ਓ ਸਰਹਿੰਦ, ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਲਾਈਨ ’ਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਕੀਤਾ ਗਿਆ। ਇਸ ਕਾਨਫਰੰਸ ਵਿੱਚ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਗਰੇਵਾਲ ਨੇ ਦੱਸਿਆ ਕੀ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸ਼ਾਨੀਪੁਰ ਦੀ ਰਹਿਣ ਵਾਲੀ ਜੀਵਨਦੀਪ ਕੌਰ ਦਾ ਪਤੀ ਸੁਖਜੀਤ ਸਿੰਘ 19 ਜੂਨ ਨੂੰ ਘਰ ਤੋਂ ਸ਼ਰਾਬ ਪੀਣ ਲਈ ਠੇਕੇ ’ਤੇ ਗਿਆ ਸੀ। (Murder)
ਇਹ ਵੀ ਪੜ੍ਹੋ : ਦੇਵਬੰਦ ਤੋਂ ਵੱਡੀ ਖਬਰ : ਭੀਮ ਆਰਮੀ ਚੀਫ ਚੰਦਰਸ਼ੇਖਰ ’ਤੇ ਚੱਲੀਆਂ ਗੋਲੀਆਂ
ਇਸ ਤੋਂ ਬਾਅਦ ਸੁਖਜੀਤ ਵਾਪਸ ਨਹੀਂ ਪਰਤਿਆ, ਜਿਸਦੇ ਚਲਦੇ ਉਨ੍ਹਾਂ ਵੱਲੋਂ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਸਰਹਿੰਦ ਵਿਖੇ ਦਰਜ ਕਰਵਾਈ ਗਈ ਸੀ, ਪੁਲਿਸ ਦੀ ਮੁੱਢਲੀ ਜਾਂਚ ’ਚ ਸੁਖਜੀਤ ਸਿੰਘ ਦਾ ਮੋਟਰਸਾਈਕਲ ਅਤੇ ਚੱਪਲਾਂ ਪਟਿਆਲਾ ਰੋਡ ’ਤੇ ਨਹਿਰ ਕੋਲੋਂ ਬਰਾਮਦ ਹੋਈਆਂ। ਇੱਥੋਂ ਖੁਦਕੁਸ਼ੀ ਦੀ ਸੰਭਾਵਨਾ ਹੋਈ, ਪਰ ਜਦੋਂ ਸੁਖਜੀਤ ਸਿੰਘ ਦਾ ਮੋਬਾਈਲ ਇਸ ਥਾਂ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਜ਼ਮੀਨ ਵਿੱਚ ਦੱਬਿਆ ਮਿਲਿਆ ਤਾਂ ਪੁਲਿਸ ਨੂੰ ਮਾਮਲਾ ਸ਼ੱਕੀ ਲੱਗਿਆ, ਮੈਡਮ ਗਰੇਵਾਲ ਨੇ ਅੱਗੇ ਕਿਹਾ ਕੀ ਮਾਮਲਾ ਸ਼ੱਕੀ ਲਗਣ ਤੋਂ ਬਾਅਦ ਪੁਲਿਸ ਵੱਲੋਂ ਇਸ ਸੰਬਧੀ ਜਾਂਚ ਸ਼ੁਰੂ ਕਰ ਦਿੱਤੀ। (Murder)
ਜਾਂਚ ’ਚ ਸਾਹਮਣੇ ਆਇਆ ਕਿ ਸੁਖਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਸੁਖਜੀਤ ਦੀ ਕੁਝ ਦਿਨਾਂ ਤੋਂ ਸਾਨੀਪੁਰ ਦੇ ਹੀ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਦੋਸਤੀ ਸੀ, ਜਿਸ ਕਾਰਨ ਗੁਰਪ੍ਰੀਤ ਸਿੰਘ ਸੁਖਜੀਤ ਨੂੰ ਆਪਣੇ ਪੈਸਿਆਂ ਨਾਲ ਸ਼ਰਾਬ ਪਿਲਾਉਂਦਾ ਸੀ ਅਤੇ ਹੋਰ ਜਾਂਚ ਕਰਨ ਤੇ ਪਤਾ ਚਲਿਆ ਕਿ ਮਿਤੀ 19 ਜੂਨ ਨੂੰ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਖੁਸ਼ਦੀਪ ਕੌਰ, ਦੋਸਤ ਸੁਖਵਿੰਦਰ ਸਿੰਘ ਸੰਘਾ ਨੂੰ ਇਕੱਠੇ ਦੇਖਿਆ ਗਿਆ ਤੇ 20 ਜੂਨ ਨੂੰ ਗੁਰਪ੍ਰੀਤ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਦਾਅਵਾ ਕਰਦੇ ਹੋਏ ਥਾਣਾ ਰਾਜਪੁਰਾ ਵਿਖੇ ਦੁਰਘਟਨਾ ਦਾ ਮਾਮਲਾ ਦਰਜ ਕਰਾਇਆ ਗਿਆ।
ਇਹ ਵੀ ਪੜ੍ਹੋ : Summer Vacations : ਹਰਿਆਣਾ ’ਚ ਗਰਮੀਆਂ ਦੀਆਂ ਛੁੱਟੀਆਂ ਖਤਮ, 3 ਜੁਲਾਈ ਤੋਂ ਖੁੱਲ੍ਹਣਗੇ ਸਕੂਲ
ਉਨ੍ਹਾਂ ਅੱਗੇ ਦੱਸਿਆ ਕੀ ਰਾਜਪੁਰਾ ਪੁਲਿਸ ਨੂੰ ਇੱਕ ਬੁਰੀ ਤਰ੍ਹਾਂ ਨਾਲ ਕੁਚਲੀ ਹੋਈ ਲਾਸ਼ ਮਿਲੀ ਸੀ, ਜਿਸਦੀ ਪਹਿਚਾਣ ਖੁਸ਼ਦੀਪ ਕੌਰ ਵੱਲੋਂ ਆਪਣੇ ਪਤੀ ਗੁਰਪ੍ਰੀਤ ਸਿੰਘ ਵਜੋਂ ਕੀਤੀ ਗਈ ਸੀ, ਇਸ ਉਪਰੰਤ ਪੁਲਿਸ ਵੱਲੋਂ ਇਸ ਸੰਬਧੀ ਸੜਕ ਹਾਦਸੇ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਉਸਦੀ ਲਾਸ਼ ਨੂੰ ਪਰਿਵਾਰਕ ਮੈਬਰਾਂ ਨੂੰ ਸਪੁਰਦ ਕਰ ਦਿੱਤਾ ਗਿਆ ਸੀ ਅਤੇ ਉਹਨਾ ਨੇ ਇਸ ਬਾਅਦ ਸੰਸਕਾਰ ਕਰ ਦਿੱਤਾ ਗਿਆ ਸੀ।
ਪੁਲਿਸ ਮੁੱਖੀ ਮੈਡਮ ਗਰੇਵਾਲ ਨੇ ਅੱਗੇ ਕਿਹਾ ਕਿ ਇਸ ਕਹਾਣੀ ’ਚ ਨਵਾਂ ਮੋੜ ਉਦੋਂ ਆਇਆ ਜਦੋਂ ਗੁਰਪ੍ਰੀਤ ਸਿੰਘ ਜ਼ਿੰਦਾ ਮਿਲਿਆ, ਜਿਸਦੇ ਚਲਦੇ ਫਤਹਿਗੜ੍ਹ ਸਾਹਿਬ ਪੁਲਿਸ ਨੇ ਹਿਉਮਨ ਇੰਟੈਲੀਜੈਂਸ, ਤਕਨੀਕੀ ਸਾਧਨਾਂ ਅਤੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ ਗਿਆ। ਜਿਸ ਵਿਚ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਜੋ ਕਿ ਹਲਦੀ ਰਾਮ ਐਂਡ ਕੰਪਨੀ ਦਾ ਥੋਕ ਵਿਕਰੇਤਾ ਹੈ ਅਤੇ ਜਿਸਨੂੰ ਕਾਰੋਬਾਰ ਵਿੱਚ ਘਾਟਾ ਪੈ ਗਿਆ ਸੀ । ਜਿਸ ਨੇ ਗੁਰਪ੍ਰੀਤ ਸਿੰਘ ਨੂੰ ਬੀਮਾ ਪਾਲਿਸੀ ਬਾਰੇ ਦੱਸਿਆ ਜਿਸ ਤੋਂ ਬਾਅਦ ਗੁਰਪ੍ਰੀਤ ਨੇ ਰਾਜੇਸ਼ ਤੋਂ 4 ਕਰੋੜ ਰੁਪਏ ਦਾ ਦੁਰਘਟਨਾ ਬੀਮਾ ਕਰਵਾਇਆ ਗਿਆ।
ਇਹ ਵੀ ਪੜ੍ਹੋ : ਸੁਰੱਖਿਆ ਤਕਨੀਕ ’ਚ ਭਾਰਤ ਦੀ ਵੱਡੀ ਪ੍ਰਾਪਤੀ
ਬੀਮੇ ਬਾਰੇ ਰਾਜੇਸ਼ ਨੇ ਉਸ ਨੂੰ ਦੱਸਿਆ ਕਿ ਮੌਤ ਦੇ ਸਰਟੀਫਿਕੇਟ ਅਤੇ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ’ਤੇ ਸਾਰੀ ਰਕਮ ਵਾਰਸਾਂ ਨੂੰ ਮਿਲੇਗੀ, ਸੁਖਜੀਤ ਸਿੰਘ ਨੂੰ ਰਾਜਪੁਰਾ ਲਿਜਾਇਆ ਗਿਆ ਅਤੇ ਉਸ ਦੇ ਸਿਰ ਅਤੇ ਚਿਹਰੇ ’ਤੇ ਦੋ ਵਾਰ ਟਰੱਕ ਚੜ੍ਹਾਇਆ ਗਿਆ । ਉਨ੍ਹਾਂ ਅੱਗੇ ਕਿਹਾ ਕੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਇਸ ਕਤਲ ਕੇਸ ’ਚ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਖੁਸ਼ਦੀਪ ਕੌਰ, ਸੁਖਵਿੰਦਰ ਸਿੰਘ ਸੰਘਾ, ਜਸਪਾਲ ਸਿੰਘ, ਦਿਨੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਵਾਰਦਾਤ ਵਿੱਚ ਵਰਤੇ ਗਏ ਟਰੱਕ, ਕਾਰਾਂ ਅਤੇ ਮੋਟਰਸਾਈਕਲ ਬਰਾਮਦ ਕਰ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੈਰਾਨ ਕਰਨ ਵਾਲੀ ਗਲ ਇਹ ਇਸ ਮਾਮਲੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੁਖਜੀਤ ਸਿੰਘ ਤੋਂ ਪਹਿਲਾ ਦੋ ਹੋਰ ਵਿਅਕਤੀਆਂ ਨੂੰ ਮੌਤ ਦੀ ਇਸ ਘਟਨਾਂ ਨੂੰ ਅੰਜਾਮ ਦੇਣ ਲਈ ਚੁਣਿਆ ਗਿਆ ਸੀ ਪਰ ਕੁੱਝ ਕਾਰਨਾਂ ਕਰਕੇ ਉਨ੍ਹਾਂ ਨੂੰ ਅਰੋਪੀਆਂ ਵੱਲੋਂ ਛੱਡ ਦਿੱਤਾ ਹੈ।ਓਥੇ ਹੀ ਇਸ ਘਟਨਾ ਵਿੱਚ ਮਾਰੇ ਗਏ ਸੁਖਜੀਤ ਸਿੰਘ ਦੀ ਪਤਨੀ ਜੀਵਨਜੋਤ ਕੌਰ ਨੇ ਜ਼ਿਲ੍ਹਾ ਪੁਲਿਸ ਦਾ ਉਸਦੇ ਪਤੀ ਦੇ ਕਤਲ ਮਾਮਲੇ ਨੂੰ ਹੱਲ ਕਰਨ ਲਈ ਧੰਨਵਾਦ ਕਰਦੇ ਹੋਏ ਉਕਤ ਆਰੋਪਿਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।