ਦੋ ਦਿਨਾਂ ਤੋਂ ਪਹਿਲਾਂ ਲਾਪਤਾ ਹੋਏ RMP ਡਾਕਟਰ ਦੀ ਲਾਸ਼ ਨਹਿਰ ’ਚੋਂ ਮਿਲੀ

Canal
ਅਬੋਹਰ ਨਹਿਰ ਦੀ ਫਾਈਲ ਫੋਟੋ।

ਬਰਨਾਲਾ। ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਇੱਕ ਆਰਐਮਪੀ ਡਾਕਟਰ ਦੀ ਲਾਸ਼ ਨਹਿਰ (Canal) ਵਿੱਚੋਂ ਮਿਲੀ ਹੈ। ਉਨਾਂ ਦੀ ਮੌਤ ਨਾਲ ਪੂਰੇ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਦੋ ਦਿਨ ਪਹਿਲਾਂ ਘਰੋ ਬਾਹਰ ਗਏ ਡਾਕਰਟ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਨੇ ਸੋਚਿਆ ਕਿ ਉਹ ਪ੍ਰੈਕਟਿਸ ਕਰਨ ਗਿਆ ਹੋਵੇਗਾ, ਪਰ ਜਦੋਂ ਦੇਰ ਰਾਤ ਤੱਕ ਘਰ ਨਾ ਆਇਆ ਤਾਂ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ।

ਇਹ ਵੀ ਪੜ੍ਹੋ : Amarnath Yatra: ਅਮਰਨਾਥ ਯਾਤਰਾ ‘ਤੇ ਆਈ ਵੱਡੀ ਅਪਡੇਟ

ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਗੁੰਮਸ਼ੁਦਾ ਦੀ ਸ਼ਿਕਾਇਤ ਦਿੱਤੀ। ਪੁਲਿਸ ਨੇ ਵੀ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮਹਿਲ ਕਲਾਂ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਮਨੋਹਰ ਲਾਲ (70) ਜੋ ਦੋ ਦਿਨਾਂ ਤੋਂ ਲਾਪਤਾ ਸੀ। ਉਹ ਬਿਨਾਂ ਦੱਸੇ ਘਰੋਂ ਚਲੇ ਗਏ ਸਨ। ਪਰ ਕਿਤੋ ਨਾ ਮਿਲੇ। ਆਖਰ ਉਨਾਂ ਦੀ ਲਾਸ਼ ਨਹਿਰ ’ਚ ਤੈਰਦੀ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।