ਇੱਕਰੋਜਾ ’ਚ ਸੰਜੂ ਸੈਮਸਨ ਦੀ ਵਾਪਸੀ | Cricket News
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਵੈਸਟਇੰਡੀਜ਼ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਅਤੇ ਇੱਕਰੋਜਾ ਲੜੀ ਲਈ ਭਾਰਤੀ ਕ੍ਰਿਕੇਟ (Cricket News) ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਬੱਲੇਬਾਜ ਚੇਤੇਸ਼ਵਰ ਪੁਜਾਰਾ ਅਤੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਨਾਲ ਹੀ ਮੁਹੰਮਦ ਸ਼ਮੀ ਨੂੰ ਅਰਾਮ ਦਿੱਤਾ ਗਿਆ ਹੈ।
ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਰਿਤੂਰਾਜ ਗਾਇਕਵਾੜ ਨੂੰ ਜਗ੍ਹਾ ਮਿਲੀ ਹੈ। ਤੇਜ਼ ਗੇਂਦਬਾਜ਼ ਨਵਦੀਪ ਸੈਨੀ ਦੀ ਵਾਪਸੀ ਹੋਈ ਹੈ। ਅਜਿੰਕਿਆ ਰਹਾਣੇ ਨੂੰ ਟੈਸਟ ਲੜੀ ਲਈ ਉਪਕਪਤਾਨ ਬਣਾਇਆ ਗਿਆ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ 18 ਮਹੀਨਿਆਂ ਬਾਅਦ ਟੀਮ ਇੰਡੀਆ ’ਚ ਰਹਾਣੇ ਦੀ ਵਾਪਸੀ ਹੋਈ ਹੈ। ਰਹਾਣੇ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ’ਚ 89 ਅਤੇ 46 ਦੌੜਾਂ ਦੀ ਪਾਰੀ ਖੇਡੀ ਸੀ। (Cricket News)
ਇੱਕਰੋਜਾ ਟੀਮ ’ਚ ਸੰਜੂ ਸੈਮਸਨ ਦੀ ਵਾਪਸੀ | Cricket News
ਇੱਕਰੋਜਾ (Cricket News) ਕ੍ਰਿਕੇਟ ’ਚ ਵਿਕਟਕੀਪਰ ਸੰਜੂ ਸੈਮਸਨ ਦੀ ਟੀਮ ’ਚ ਵਾਪਸੀ ਹੋਈ ਹੈ। ਉਨ੍ਹਾਂ ਨੂੰ ਜਖਮੀ ਲੋਕੇਸ਼ ਰਾਹੁਲ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਸੈਮਸਨ ਆਪਣਾ ਆਖਿਰੀ ਇੱਕਰੋਜਾ ਨਿਊਜੀਲੈਂਡ ਖਿਲਾਫ ਨਵੰਬਰ 2022 ’ਚ ਖੇਡੇ ਸਨ।
ਦੋ ਟੈਸਟ ਮੈਚ ਅਤੇ ਤਿੰਨ ਇੱਕਰੋਜਾ ਮੈਚਾਂ ਦੀ ਲੜੀ | Cricket News
ਵੈਸਇੰਡੀਜ ਟੂਰ ’ਤੇ ਟੀਮ ਇੰਡੀਆ ਤਿੰਨਾ ਫਾਰਮੈਟਾਂ ’ਚ ਲੜੀ ਖੇਡੇਗੀ। ਭਾਰਤੀ ਟੀਮ ਪਹਿਲਾਂ ਦੋ ਟੈਸਟ ਮੈਚ ਖੇਡੇਗੀ। ਪਹਿਲਾ ਮੈਚ 12 ਜੁਲਾਈ ਅਤੇ ਦੂਜਾ 20 ਜੁਲਾਈ ਤੋਂ ਖੇਡਿਆ ਜਾਵੇਗਾ। ਇੱਕਰੋਜਾ ਲੜੀ 27 ਜੁਲਾਈ ਤੋਂ ਸ਼ੁਰੂ ਹੋਵੇਗੀ, ਅਤੇ ਪੰਜ ਮੈਚਾਂ ਦੀ ਟੀ-20 ਲੜੀ 3 ਅਗਸਤ ਤੋਂ 13 ਅਗਸਤ ਤੱਕ ਖੇਡੀ ਜਾਵੇਗੀ।