ਡਰਾਈਵਰ ਸਮੇਤ 9 ਨੂੰ ਬਚਾਇਆ | Bhakra Canal
ਖਨੋਰੀ (ਕੁਲਵੰਤ ਸਿੰਘ)। ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ (Bhakra Canal) ਨਹਿਰ ਵਿੱਚ ਡਿਗਣ ਨਾਲ 3 ਮਜ਼ਦੂਰ ਔਰਤਾਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਜਦੋਂ ਕਿ ਟਰੈਕਟਰ ਡਰਾਈਵਰ ਸਮੇਤ 9 ਨੂੰ ਬਚਾ ਲਿਆ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਪਿੰਡ ਮਨੀਆਣਾ ਤੋਂ 12 ਮਜ਼ਦੂਰਾ ਨੂੰ ਲੇ ਕੇ ਝੋਨਾ ਲਾਉਣ ਲਈ ਭਾਖੜਾ ਨਹਿਰ ਦੀ ਪਟੜੀ ‘ਤੇ ਜਾ ਰਿਹਾ ਸੀ। ਕੁੱਝ ਦੂਰੀ ‘ਤੇ ਜਾ ਕੇ ਮੌੜ ‘ਤੇ ਟਰੈਕਟਰ ਤੋਂ ਸੰਤਲਨ ਵਿਗੜ ਗਿਆ। ਇਸ ਦੌਰਾਨ ਦੋ ਆਦਮੀ ਅਤੇ ਇੱਕ ਔਰਤ ਤਾਂ ਬਾਹਰ ਹੀ ਛਾਲ ਮਾਰ ਗਏ। ਜਦੋਂ ਕਿ 8 ਔਰਤਾਂ ਅਤੇ ਡਰਾਈਵਰ ਨਹਿਰ ਵਿੱਚ ਡਿੱਗ ਗਏ।
ਇਹ ਵੀ ਪੜ੍ਹੋ : ‘ਪਰਲੋਕਾਰੀ ਵਿਸਫੋਟ’ ਦੇ ਟੁਕੜਿਆਂ ’ਚ ਮਿਲੀ ਲਾਪਤਾ ਟਾਈਟੈਨਿਕ ਪਨਡੁੱਬੀ, ਸਵਾਰ ਪੰਜਾਂ ਦੀ ਮੌਤ
ਰੌਲਾ ਪੈਣ ‘ਤੇ 5 ਔਰਤਾਂ ਅਤੇ ਡਰਾਈਵਰ ਨੂੰ ਬਚਾ ਲਿਆ ਪਰ 3 ਔਰਤਾਂ ਕਮਲੇਸ਼ ਪਤਨੀ ਗੁਰਮੀਤ ਸਿੰਘ 38 ਸਾਲ, ਗੀਤਾਂ ਪਤਨੀ ਸੁਖਚੈਨ ਸਿੰਘ 35 ਸਾਲ, ਪਾਇਲ ਪੁੱਤਰੀ ਕਾਲਾ 16 ਸਾਲ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਹਲਕਾ ਵਿਧਾਇਕ ਬਰਿੰਦਰ ਗੋਇਲ ਡੀਐੱਸਪੀ ਸ ਮਨੋਜ਼ ਗੋਰਸੀ, ਥਾਣਾ ਮੁਖੀ ਸੌਰਵ ਸੱਭਰਵਾਲ ਨੂੰ ਮੌਕੇ ‘ਤੇ ਪਹੁੰਚ ਕੇ ਤੁਰੰਤ ਹਰ ਸੰਭਵ ਮਦਦ ਕਰਨ ਲਈ ਕਿਹਾ। ਟਰੈਕਟਰ ਨੂੰ ਜੇਬੀਸੀ ਅਤੇ ਗੋਤਾ ਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਗੋਤਾ ਖੋਰਾਂ ਦੀ ਮਦਦ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਸੀ।