ਜ਼ਰੂਰਤਮੰਦਾਂ ਦੇ ਕੱਟੇ ਗਏ ਰਾਸ਼ਨ ਕਾਰਡ, ਲੋਕਾਂ ਦਾ ਦੁਖੜਾ ਸੁਣਨ ਪਹੁੰਚੇ ਅਕਾਲੀ ਨੇਤਾ

Ration Cards
ਸੁਨਾਮ: ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਨੇਤਾ ਰਜਿੰਦਰ ਦੀਪਾ।

ਕੱਟੇ ਗਏ ਸਹੀ ਤੇ ਜ਼ਰੂਰਤਮੰਦਾਂ ਦੇ ਕਾਰਡ ਫਿਰ ਤੋਂ ਚਾਲੂ ਕਰਵਾਏ ਜਾਣਗੇ : ਰਾਜਿੰਦਰ ਦੀਪਾ | Ration Cards

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਇੰਚਾਰਜ਼ ਰਾਜਿੰਦਰ ਦੀਪਾ ਵੱਲੋਂ ਵਾਰਡ ਨੰਬਰ 19 ਵਿਖੇ ਆਮ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ਆਪ ਸਰਕਾਰ ਵੱਲੋਂ ਗਲਤ ਸਰਵੇ ਕਰਵਾ ਕੇ ਜੋ ਗਰੀਬ ਤੇ ਜ਼ਰੂਰਤਮੰਦਾਂ ਲੋਕਾਂ ਦੇ ਰਾਸ਼ਨ ਕਾਰਡ (Ration Cards) ਕੱਟੇ ਗਏ ਹਨ ਉਹਨਾਂ ਦੇ ਘਰ ਜਾਕੇ ਫਿਰ ਤੋ ਫਾਰਮ ਭਰਵਾਏ ਤੇ ਭਰੋਸਾ ਦਿੱਤਾ ਕਿ ਜਿਸ ਕਿਸੇ ਵੀ ਸਹੀ ਤੇ ਜਰੂਰਤਮੰਦ ਵਿਅਕਤੀਆ ਦੇ ਕਾਰਡ ਕੱਟੇ ਗਏ ਹਨ ਉਹ ਫਿਰ ਤੋ ਚਾਲੂ ਕਰਵਾਏ ਜਾਣਗੇ ਚਾਹੇ ਇਸ ਲਈ ਕੋਈ ਵੀ ਸੰਘਰਸ਼ ਕਿਉ ਨਾ ਕਰਨਾ ਪਵੇ।

Ration Cards Ration Cards

ਰਾਜਿੰਦਰ ਦੀਪਾ ਨੇ ਕਿਹਾ ਕਿ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵੱਲੋਂ ਗਰੀਬਾਂ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ, ਵਜੀਫਾ, ਲੜਕੀਆਂ ਲਈ ਸਾਈਕਲ ਤੇ ਹੋਰ ਕਿੰਨੀਆ ਸਕੀਮਾਂ ਸ਼ੁਰੂ ਕੀਤੀਆਂ ਸਨ ਪਰ ਅਫਸੋਸ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ਆਪ ਸਰਕਾਰ ਵੱਲੋਂ ਸਭ ਸਕੀਮਾ ਬੰਦ ਕਰ ਦਿੱਤੀਆ ਹਨ ਤੇ ਉਹਨਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾ ਨੇ ਐੱਸ.ਡੀ.ਐੱਮ ਨਾਲ ਵੀ ਗੱਲ ਕੀਤੀ ਜਿਹਨਾ ਨੇ ਭਰੋਸਾ ਦਿਵਾਇਆ ਕਿ ਜਿਹੜੇ ਵੀ ਯੋਗ ਲਾਭ ਪਾਤਰੀਆ ਦੇ ਕਾਰਡ ਕੱਟੇ ਗਏ ਹਨ ਉਹ ਫਿਰ ਤੋ ਚਾਲੂ ਕਰ ਦਿੱਤੇ ਜਾਣਗੇ। ਇਸ ਮੌਕੇ ਜਗਵੀਰ ਜੱਗਾ, ਗੁਲਸ਼ਨ ਸਿੰਘ, ਬਬਲੀ ਕੁਮਾਰ, ਜੀਤ ਕੌਰ ਆਦਿ ਹਾਜਿਰ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਅੱਜ ਤੇ ਭਲਕੇ ਲਵੇਗੀ ਇਹ ਅਹਿਮ ਫ਼ੈਸਲੇ, ਪੜ੍ਹੋ ਪੂਰੀ ਜਾਣਕਾਰੀ