ਪੰਛੀਆਂ ਦੀ ਸੰਭਾਲ ਲਈ ਬਲਾਕ ਅਮਲੋਹ ਦੇ ਪਿੰਡ ਸਲਾਣਾ ਦੀ ਸਾਧ-ਸੰਗਤ ਆਈ ਅੱਗੇ

Birds Nurturing
ਪੰਛੀਆਂ ਦੀ ਸੰਭਾਲ ਲਈ ਬਲਾਕ ਅਮਲੋਹ ਦੇ ਪਿੰਡ ਸਲਾਣਾ ਦੀ ਸਾਧ-ਸੰਗਤ ਆਈ ਅੱਗੇ

‘ਪੰਛੀ ਉਦਾਰ ਮੁਹਿੰਮ’ ਤਹਿਤ ਵੰਡੇ ਪਾਣੀ ਵਾਲੀ ਕਟੋਰੇ (Birds Nurturing)

(ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੇ ਪਿੰਡ ਸਲਾਣਾ ਦੀ ਸਾਧ ਸੰਗਤ ਨੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਕਾਰਜਾਂ ਵਿੱਚੋਂ ਇੱਕ ‘ਪੰਛੀ ਉਦਾਰ ਮੁਹਿੰਮ’ ਤਹਿਤ ਪੰਛੀਆਂ ਦੇ ਲਈ ਪਾਣੀ ਵਾਲੀ ਕਟੋਰੇ ਵੰਡੇ। (Birds Nurturing) ਇਸ ਗਰਮੀ ਦੇ ਮੌਸਮ ‘ਚ ਬਲਾਕ ਅਮਲੋਹ ਦੇ ਪਿੰਡ ਸਲਾਣਾ ਦੀ ਸਾਧ-ਸੰਗਤ ਨੇ 106 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੀ ਕਟੋਰੇ ਵੰਡੇ।

ਇਹ ਵੀ ਪੜ੍ਹੋ : ਪੰਛੀਆਂ ਦੀ ਸੰਭਾਲ ਲਈ ਮਲੋਟ ਦੇ ਜੋਨ 5 ਦੀ ਸਾਧ-ਸੰਗਤ ਆਈ ਅੱਗੇ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮੁੱਚੀ ਮਾਨਵਤਾ ਦੇ ਭਲੇ ਲਈ ਚਲਾਏ ਗਏ 157 ਮਾਨਵਤਾ ਭਲਾਈ ਕਾਰਜਾਂ ਵਿੱਚੋਂ 42ਵੇਂ ਕਾਰਜ ‘ਪੰਛੀ ਉਦਾਰ ਮੁਹਿੰਮ ਪੰਛੀਆਂ ਨੂੰ ਭੋਜਨ ਦੇਣਾ ਅਤੇ ਲੋਕਾਂ ਨੂੰ ਛੱਤਾਂ ਤੇ ਪੰਛੀਆਂ ਲਈ ਫੀਡ ਅਤੇ ਪਾਣੀ ਰੱਖਣ ਲਈ ਉਤਸ਼ਾਹਿਤ ਕਰਨਾ’ ਤਹਿਤ ਸਲਾਣਾ ਪਿੰਡ ਦੀ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡੇ ਗਏ ਤਾਂ ਜੋ ਗਰਮੀਆਂ ਦੇ ਦਿਨਾਂ ‘ਚ ਪੰਛੀ ਪਿਆਸੇ ਨਾ ਰਹਿਣ।

ਪੰਛੀ ਉਦਾਰ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਅਮਲੋਹ ਦੇ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰਘ ਘੁੱਲੂਮਾਜਰਾ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ‘ਪੰਛੀ ਉਦਾਰ ਮੁਹਿੰਮ’ ਤਹਿਤ ਪਿੰਡ ਸਲਾਣਾ ਦੀ ਸਾਧ ਸੰਗਤ ਵੱਲੋਂ 106 ਪਾਣੀ ਵਾਲੇ ਕਟੋਰੇ ਵੰਡੇ ਗਏ ਹਨ ਤਾਂ ਜੋ ਗਰਮੀਆਂ ਦੇ ਦਿਨਾਂ ਵਿੱਚ ਪੰਛੀ ਪਿਆਸੇ ਅਤੇ ਭੁੱਖੇ ਨਾ ਰਹਿਣ ਅਤੇ ਪੰਛੀਆਂ ਦੀ ਹੋਂਦ ਨੂੰ ਬਚਾਇਆ ਜਾ ਸਕੇ। ਕਟੋਰੇ ਵੰਡਣ ਦੀ ਸ਼ੁਰੂਆਤ 85 ਮੈਂਬਰ ਦੌਲਤ ਰਾਮ ਰਾਜੂ ਇੰਸਾਂ ਨੇ ਕੀਤੀ। (Birds Nurturing)

Birds Nurturing

ਪ੍ਰੇਮੀ ਸੰਮਤੀਆਂ ਦੇ ਸੇਵਾਦਾਰਾਂ ਗੁਰਸੇਵਕ ਇੰਸਾਂ,ਬਲਤੇਜ ਇੰਸਾਂ,ਪਟਵਾਰੀ ਕੇਸਰ ਸਿੰਘ ਇੰਸਾਂ, ਡਾ. ਅਵਤਾਰ ਵਿਰਕ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਕਾਰਜ ਸ਼ੁਰੂ ਕਰਕੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਅਤੇ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਵਚਨਾਂ ‘ਤੇ ਅਮਲ ਕਰਦੇ ਹੋਏ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੀ ਹੈ। ਇਸ ਮੌਕੇ ਬਲਾਕ ਸਲਾਣਾ ਦੇ ਪੇ੍ਮੀ ਸੇਵਕ ਕੁਲਦੀਪ ਸਿੰਘ, ਕੁਲਵੰਤ ਸਿੰਘ, ਰਾਮ ਸਿੰਘ, ਹੈਪੀ, ਰੇਸ਼ਮ ਸਿੰਘ, ਕੇਸਰ ਸਿੰਘ, ਜਤਿੰਦਰ ਕੁਮਾਰ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ, ਕਿ੍ਸ ਵਰਮਾ ਤੋ ਇਲਾਵਾ ਭੈਣ ਅਮਨ ਵਰਮਾ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਊਸ਼ਾ ਰਾਣੀ, ਪਰਮਿੰਦਰ ਕੌਰ ਤੇ ਸਾਧ-ਸੰਗਤ ਮੌਜੂਦ ਸੀ।

ਕੀ ਕਹਿਣਾ ਹੈ 85 ਮੈਂਬਰ ਦੌਲਤ ਰਾਮ ਰਾਜੂ ਇੰਸਾਂ ਦਾ (Birds Nurturing)

ਇਸ ਮੋਕੇ ਗੱਲਬਾਤ ਕਰਦਿਆਂ ਪੰਜਾਬ ਦੇ 85 ਮੈਂਬਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਦੀ ਵੀ ਸਾਂਭ-ਸੰਭਾਲ ਕਰ ਰਹੀ ਹੈ ਅਤੇ ਅੱਜ ਬਲਾਕ ਅਮਲੋਹ ਦੇ ਪਿੰਡ ਸਲਾਣਾ ਦੇ ਸੇਵਾਦਾਰਾਂ ਵੱਲੋਂ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡ ਕੇ ਬਹੁਤ ਹੀ ਪੁੰਨ ਦਾ ਕਾਰਜ ਕੀਤਾ ਗਿਆ ਹੈ । ਮੈਂ ਪੂਜਨੀਕ ਗੁਰੂ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਦੀ ਸਿੱਖਿਆ ‘ਤੇ ਚੱਲ ਕੇ ਅਸੀਂ ਸਾਰੇ ਸੇਵਾਦਾਰ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਾਂ।