ਬਿਜਲੀ ਸਪਲਾਈ ਨਿਰਵਿਘਨ 24 ਘੰਟੇ ਦੇਣ ਦੀ ਮੰਗ | Bharti Kisan Union Ekta
ਜਲਾਲਾਬਾਦ (ਰਜਨੀਸ਼ ਰਵੀ)। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Bharti Kisan Union Ekta) ਦੀ ਇੱਕ ਮੀਟਿੰਗ ਮਾਰਕਿਟ ਕਮੇਟੀ ਜਲਾਲਾਂਬਾਦ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਜਿਲਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਂ ਵਾਲਾ ਨੇ ਕੀਤੀ ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਭੋਡੀਪੁਰ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲਾ ਜਨਰਲ ਸਕੱਤਰ ਬਲਕਾਰ ਸਿੰਘ ਰੋਮਾਂ ਵਾਲਾ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਖੇਤਾਂ ਨੂੰ ਜਾਂਦੇ ਸਾਰੇ ਖਾਲ ਬਹਾਲ ਕੀਤੇ ਜਾਣ ਇਸ ਦੇ ਨਾਲ ਖਸਤਾ ਹਾਲਤ ਖਾਲਿਆਂ ਦੀ ਰਿਪੇਅਰ ਕਰਵਾਈ ਜਾਵੇ। ਬੁਲਾਰਿਆਂ ਨੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਹਿਰਾਂ ਦੀ ਸਫਾਈ ਕਰਵਾਈ ਜਾਵੇ ਨਹਿਰਾਂ ਵਿੱਚ ਪਿੰਡਾਂ ਅਤੇ ਸੀਵਰੇਜ ਦਾ ਪਾਇਆ ਜਾਂਦਾ ਗੰਦਾ ਪਾਣੀ ਬੰਦ ਕੀਤਾ ਜਾਵੇ।
ਉਹਨਾ ਅਗੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਸੈਕਟਰ ਨੂੰ ਦਿਤੀ ਜਾਨ ਵਾਲੀ ਬਿਜਲੀ ਸਪਲਾਈ ਨਿਰਵਿਘਨ 24 ਘੰਟੇ ਦਿਤੀ ਜਾਵੇ । ਆਜ ਦੀ ਮੀਟਿੰਗ ਵਿੱਚ ਰਾਮ ਸਿੰਘ ਮਕੜ ਮੰਨੇ ਵਾਲਾ ਨੂੰ ਜਲਾਲਾਂਬਾਦ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਕਿਰਪਾਲ ਸਿੰਘ ਢਾਬਾਂ ਨੂੰ ਫਾਜਿਲਕਾ ਜਿਲੇ ਦਾ ਸਲਾਹਕਾਰ ਅਤੇ ਸ਼ਿਗਰਾ ਸਿੰਘ ਅਜਾਬਾ ਨੂੰ ਬਲਾਕ ਗੁਰੂ ਹਰਸਹਾਏ ਦਾ ਸਕੱਤਰ ਨਿਯੁਕਤ ਕੀਤਾ ਗਿਆ।
ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਬਲਾਕ ਪ੍ਰਧਾਨ ਧਿਆਨ ਸਿੰਘ ਟਾਹਲੀ ਵਾਲਾ, ਜਿਲਾ ਪ੍ਰੈਸ ਸਕੱਤਰ ਸੁਖਦੇਵ ਸਿੰਘ, ਜਿਲਾ ਸਕੱਤਰ ਬਲਵਿੰਦਰ ਸਿੰਘ ਢਾਬਾਂ,ਜਿਲਾ ਸੱਕਤਰ ਬਿਸ਼ਨ ਸਿੰਘ ਚੌਹਾਣਾਂ, ਗੁਰੂ ਹਰਸਹਾਏ ਬਲਾਕ ਦੇ ਪ੍ਰਧਾਨ ਗੁਰਸ਼ਰਨ ਸਿੰਘ ਮਾਹਮੂੰਜੋਇਆ ਸਮੇਤ ਇਕਾਈ ਪ੍ਰਧਾਨ ਜ਼ਿਲਾ, ਬਲਾਕ ਆਗੂ ਅਤੇ ਸੈਂਕੜੇ ਕਿਸਾਨ, ਮਜ਼ਦੂਰ ਹਾਜਰ ਸਨ ।