ਨਸ਼ੇ ਤਸਕਰਾਂ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ ਕਰਾਂਗੇ : ਫਰੰਟ ਆਗੂ | Anti-Drug Front
ਗੁਰੂਹਰਸਹਾਏ (ਸੱਤਪਾਲ ਥਿੰਦ) ਅੱਜ ਨਸ਼ਾ ਵਿਰੋਧੀ ਫਰੰਟ (Anti-Drug Front) ਜਿਸ ਵਿੱਚ ਵਖ ਵਖ ਜੱਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਕੁੱਲ ਹਿੰਦ ਕਿਸਾਨ ਸਭਾ, ਸਰਬ ਭਾਰਤ ਨੌਜਵਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਨੌਜਵਾਨ ਭਾਰਤ ਸਭਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਦਿ ਸ਼ਾਮਲ ਹਨ, ਦਾ ਇਕ ਵਫਦ ਡੀ ਐਸ ਪੀ ਗੁਰੂ ਹਰ ਸਹਾਏ ਨੂੰ ਮਿਲਿਆ। ਇਸ ਮੌਕੇ ਇਸ ਵਫਦ ਵਿੱਚ ਫਰੰਟ ਦੇ ਆਗੂ ਨਰੇਸ਼ ਕੁਮਾਰ ਸੇਠੀ, ਜਸਵਿੰਦਰ ਸਿੰਘ, ਅੰਗਰੇਜ ਸਿੰਘ, ਚਰਨਜੀਤ ਸਿੰਘ ਛਾਂਗਾ ਰਾਏ, ਪ੍ਰਵੀਨ ਰਾਣੀ ਬਾਜੇ ਕੇ , ਭਗਵਾਨ ਦਾਸ ਬਹਾਦਰ ਕੇ, ਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : Hoshiarpur ਨਹਿਰ ‘ਚ ਡਿੱਗੀ ਕਾਰ, NRI ਦੀ ਮੌਤ
ਇਸ ਮੌਕੇ ਆਗੂਆਂ ਨੇ ਡੀ ਐਸ ਪੀ ਗੁਰੂ ਹਰ ਸਹਾਏ ਸ਼੍ਰੀ ਯਾਦਵਿੰਦਰ ਸਿੰਘ ਬਾਜਵਾ ਨੂੰ ਇਲਾਕੇ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਨਸ਼ਾ ਤਸਕਰੀ ਕਾਰਣ ਬਣੇ ਗੰਭੀਰ ਹਾਲਾਤਾਂ ਬਾਰੇ ਜਾਣੂ ਕਰਵਾਇਆ ਅਤੇ ਜ਼ੋਰ ਦੇ ਕੇ ਮੰਗ ਕੀਤੀ ਕਿ ਇਲਾਕੇ ਵਿੱਚ ਤੁਰੰਤ ਨਸ਼ਿਆਂ ਦੇ ਕਾਰੋਬਾਰ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ। ਜਿਸ ਤੇ ਡੀ ਐਸ ਪੀ ਨੇ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਕਲ੍ਹ ਤੋਂ ਹੀ ਇਲਾਕੇ ਦੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਵਿਚ ਤੇਜੀ ਲਿਆਂਦੀ ਜਾਵੇਗੀ। ਇਸ ਆਗੂਆਂ ਨੇ ਪੁਲਸ ਅਧਿਕਾਰੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਸ਼ੇ ਤਸਕਰਾਂ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ ਕਰਾਂਗੇ ਅਤੇ ਨਸ਼ਾ ਮੁਫ਼ਤੀ ਤੱਕ ਜਾਰੀ ਰਖਾਗੇ।