22-23 ਜੁਲਾਈ ਨੂੰ ਅਯਕਾਈ ਹਸਪਤਾਲ ਕਰਵਾਈ ਜਾ ਰਹੀ ਹੈ ਵਰਕਸ਼ਾਪ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਡਿਪਟੀ ਕਮਿਸਨਰ ਸੁਰਭੀ ਮਲਿਕ ਨੇ ਇੱਥੇ ਅਯਕਾਈ ਹਸਪਤਾਲ ਵੱਲੋਂ ਕਰਵਾਈ ਜਾ ਰਹੀ ਯੂਰੋ- ਕੈਂਸਰ ਰੋਬੋਟਿਕ/ਲੈਪਰੋਸਕੋਪਿਕ ਬਾਰੇ ਮਿਡਟਰਮ ਸੀਐਮਈ ਅਤੇ ਵਰਕਸ਼ਾਪ ਦਾ ਬਰੋਸਰ ਜਾਰੀ ਕੀਤਾ। ਇਹ ਵਰਕਸ਼ਾਪ ਉੱਤਰੀ ਜੋਨ ਯੂਰੋਲੋਜੀਕਲ ਸੋਸਾਇਟੀ ਆਫ ਇੰਡੀਆ ਦੀ ਅਗਵਾਈ ਹੇਠ ਲੁਧਿਆਣਾ ਵਿਖੇ 22-23 ਜੁਲਾਈ ਨੂੰ ਹੋਵੇਗੀ। (Ludhiana News)
ਇਸ ਮੌਕੇ ਸੁਰਭੀ ਮਲਿਕ ਨੇ ਕਿਹਾ ਕਿ ਕਾਨਫਰੰਸ ਵਿੱਚ ਭਾਰਤ ਭਰ ਦੇ ਉੱਘੇ ਯੂਰੋਲੋਜਿਸਟ ਹਿੱਸਾ ਲੈਣਗੇ ਅਤੇ ਅਇਕਾਈ ਹਸਪਤਾਲ ਵਿੱਚ ਲਾਈਵ ਆਪ੍ਰੇਸ਼ਨ ਕਰਨਗੇ। ਉਨਾਂ ਕਿਹਾ ਕਿ ਕਿਡਨੀ ਅਤੇ ਗਦੂਦਾਂ ਦੇ ਕੈਂਸਰ ਤੋਂ ਪੀੜਤ ਮਰੀਜ਼ ਇਸ ਮੌਕੇ ਦਾ ਲਾਭ ਉਠਾਉਣ। ਉਨਾਂ ਇਸ ਕਾਨਫਰੰਸ ਲਈ ਪ੍ਰਬੰਧਕਾਂ ਅਤੇ ਡੀ.ਆਰ.ਔਲਖ ਦੀ ਸਲਾਘਾ ਕੀਤੀ। ਡਾ. ਬਲਦੇਵ ਸਿੰਘ ਔਲਖ ਚੀਫ ਯੂਰੋਲੋਜਿਸਟ ਅਤੇ ਪ੍ਰਬੰਧਕ ਨੇ ਦੱਸਿਆ ਕਿ ਉੱਨਤ ਅਤੇ ਨਵੀਨਤਮ ਟੈਕਨਾਲੋਜੀ ਦੀ ਵਰਤੋਂ ਵਿਸ਼ੇਸ਼ ਮਾਹਿਰਾਂ ਦੁਆਰਾ ਮਰੀਜ਼ਾਂ ਲਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨ ਸੁਯੰਕਤ ਮੋਰਚੇ ਨੇ ਕੇਂਦਰ ਦੇ ਪੁਤਲੇ ਫੂਕੇ, ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ
ਉਨਾਂ ਕਿਹਾ ਕਿ ਇਹ ਨੌਜਵਾਨ ਉਭਰਦੇ ਯੂਰੋਲੋਜਿਸਟਸ ਨੂੰ ਸਿਖਲਾਈ ਦੇਣ ਅਤੇ ਸਮਾਜ ਦੀ ਸੇਵਾ ਕਰ ਰਹੇ ਸਾਰੇ ਲੋਕਾਂ ਦੇ ਗਿਆਨ ਨੂੰ ਬਿਹਤਰ ਬਣਾਉਣ ਲਈ ਉੱਨਤ ਰੂਪ-ਰੇਖਾ ਵੀ ਦਰਸਾਏਗਾ। ਉਨਾਂ ਦੱਸਿਆ ਕਿ ਇਹ ਦੋ ਦਿਨਾ ਯੂਰੋ- ਕੈਂਸਰ ਜਿਵੇਂ ਕਿ ਪ੍ਰੋਸਟੇਟ, ਕਿਡਨੀ ਅਤੇ ਬਲੈਡਰ ਦੇ ਇਲਾਜ ਦੇ ਵੱਖ- ਵੱਖ ਰੂਪਾਂ ਬਾਰੇ ਗਿਆਨ ਅਤੇ ਸਮਝ ਨੂੰ ਸਾਂਝਾ ਕਰਨ ਲਈ ਵੱਖ- ਵੱਖ ਖੇਤਰਾਂ ਦੇ ਮਾਹਿਰਾਂ ਅਤੇ ਉਤਸਾਹੀ ਲੋਕਾਂ ਨੂੰ ਇਕੱਠੇ ਕਰੇਗਾ।
ਉਨਾਂ ਯੂਆਰਓ ਕੈਂਸਰ- ਕਿਡਨੀ ਜਾਂ ਗਦੂਦਾਂ ਦੇ ਕੈਂਸਰ ਤੋਂ ਪੀੜਤ ਵਿਅਕਤੀਆਂ ਨੂੰ 0161-5252525 ’ਤੇ ਰਜਿਸਟ੍ਰੇਸਨ ਕਰਵਾਉਣ ਲਈ ਵੀ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਹਰਪ੍ਰੀਤ ਸੰਧੂ, ਡਾ. ਨਿਤਿਨ ਅਗਰਵਾਲ, ਡਾ. ਅਮਿਤ ਤੁਲੀ, ਡਾ. ਆਨੰਦ ਸਹਿਗਲ, ਡਾ. ਸਾਗਰ ਬੱਸੀ, ਡਾ. ਤੇਜਪਾਲ ਅਤੇ ਡਾ. ਯੋਗੇਸ ਕਾਲੜਾ ਹਾਜਰ ਸਨ।