ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home Breaking News ਪੰਜਾਬ ਬੋਰਡ ਨੇ...

    ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ, ਕਿਵੇਂ ਚੈੱਕ ਕਰੀਏ ਨਤੀਜਾ

    How to Check PSEB 10th Result
    How to Check PSEB 10th Result

    ਫਰੀਦਕੋਟ ਦੀ ਗਗਨਦੀਪ ਕੌਰ ਨੇ ਮਾਰੀ ਬਾਜ਼ੀ | How to Check PSEB 10th Result

    ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦੇ ਨਤੀਜੇ ਦਾ ਐਲਾਨ (How to Check PSEB 10th Result) ਕਰ ਦਿੱਤਾ ਹੈ। ਸਿੱਖਿਆ ਬੋਰਡ ਵੱਲੋਂ ਮਾਰਚ 2023 ਵਿੱਚ 10ਵੀਂ ਸ੍ਰੇਣੀ ਦੀ ਪ੍ਰੀਖਿਆ ਕਰਵਾਈ ਗਈ ਸੀ। 10ਵੀਂ ਕਲਾਸ ਵਿੱਚੋਂ ਫਰੀਦਕੋਟ ਦੀ ਗਗਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਨਵਜੋਤ ਕੌਰ ਫਰੀਦਕੋਟ ਨੇ ਦੂਜਾ ਸਥਾਨ ਅਤੇ ਹਰਮਨਦੀਪ ਕੌਰ ਪਿੰਡ ਮੰਢਾਲੀ ਜ਼ਿਲ੍ਹਾ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

    ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਵੈੱਬਸਾਈਟਾਂ ਤੋਂ ਸਬੰਧਤ ਪ੍ਰਖਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ।

    ਇਸ ਤਰ੍ਹਾਂ ਦੇਖ ਸਕੋਗੇ ਨਤੀਜੇ | How to Check PSEB 10th Result

    • 26 ਮਈ ਨੂੰ 10ਵੀਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਪ੍ਰੀਖਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਣ।
    • ਇਸ ਤੋਂ ਬਾਅਦ ਹੋਮਪੇਜ ’ਤੇ ਨਤੀਜਾ Link ਦੇਖੋ।
    • ਹੁਣ ਅਗਲੇ ਪੜਾਅ ਵਿੱਚ ਲੌਗਇਨ ਵੇਰਵੇ ਦਰਜ ਕਰੋ ਤੇ ਸਬਮਿਟ ਕਰੋ।
    • ਹੁਣ ਪੀਐੱਸਈਬੀ ਕਲਾਸ 10ਵੀਂ ਦਾ ਨਤੀਜਾ 2023 ਸਕਰੀਨ ’ਤੇ ਦਿਖਾਈ ਦੇਵੇਗਾ।
    • ਹੁਣ ਉਸੇ ਦੁਆਰਾ ਜਾਓ ਤੇ ਇਸ ਨੂੰ ਡਾਊਨਲੋਡ ਕਰੋ। ਹੁਣ ਭਵਿੱਖ ਦੇ ਸੰਦਰਭ ਲਈ ਇਸ ਦਾ ਪਿ੍ਰੰਟਆਊਟ ਲੈ ਕੇ ਜ਼ਰੂਰ ਰੱਖ ਲਓ।

    LEAVE A REPLY

    Please enter your comment!
    Please enter your name here