ਦਸਵੀਂ ਦਾ ਨਤੀਜਾ : ਪਹਿਲੇ ਤਿੰਨ ਸਥਾਨਾਂ ’ਤੇ ਫਰੀਦਕੋਟ ਤੇ ਮਾਨਸਾ ਦਾ ਕਬਜ਼ਾ

pseb result 10th class 2023
pseb result 10th class 2023

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਸਕੂਲ ਦੀਆਂ ਦੋ ਵਿਦਿਆਰਥਣਾ ਪਹਿਲੇ-ਦੂਜੇ ਸਥਾਨ ’ਤੇ

ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜ਼ਮਾਤ ਦੇ ਨਤੀਜੇ ’ਚ ਵੀ ਮਾਲਵਾ ਖਿੱਤੇ ਦੇ ਸਕੂਲਾਂ ਦੀ ਚੜ੍ਹਤ ਰਹੀ ਹੈ। ਇਸ ਤੋਂ ਪਹਿਲਾਂ ਪੰਜਵੀਂ, ਅੱਠਵੀਂ ਤੇ ਬਾਰਵੀਂ ’ਚ ਵੀ ਮਲਵਈ ਵਿਦਿਆਰਥੀ ਪਹਿਲੇ ਤਿੰਨ ਸਥਾਨਾਂ ’ਤੇ ਕਾਬਜ ਰਹੇ ਸੀ। ਇਸ ਵਾਰ ਮਾਨਸਾ ਜ਼ਿਲ੍ਹੇ ’ਚੋਂ ਭਾਵੇਂ ਪਹਿਲੇ-ਦੂਜੇ ਸਥਾਨ ’ਤੇ ਕੋਈ ਵਿਦਿਆਰਥੀ ਨਹੀਂ ਆਇਆ ਪਰ ਸੂਬੇ ’ਚੋਂ ਤੀਜੇ ਸਥਾਨ ’ਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੰਢਾਲੀ ਦੀ ਵਿਦਿਆਰਥਣ ਰਹੀ ਹੈ।

ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਪਿੰਡ ਦੀ ਹਰਮਨਪ੍ਰੀਤ ਕੌਰ ਰਹੀ ਤੀਜ਼ੇ ਸਥਾਨ ’ਤੇ

ਪ੍ਰਾਪਤ ਹੋਏ ਨਤੀਜੇ ਮੁਤਾਬਿਕ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ (ਫਰੀਦਕੋਟ) ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 650 ’ਚੋਂ 650 ਅੰਕ ਹਾਸਿਲ ਕਰਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਹੀ ਸਕੂਲ ਦੀ ਵਿਦਿਆਰਥਣ ਨਵਜੋਤ ਪੁੱਤਰੀ ਵਿਜੇ ਕੁਮਾਰ ਨੇ 650 ’ਚੋਂ 648 ਅੰਕਾਂ ਨਾਲ ਦੂਜਾ ਅਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੰਢਾਲੀ ਦੇ ਗੌਰਮਿੰਟ ਹਾਈ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 650 ’ਚੋਂ 646 ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ।

Result-PSEB-Ok

ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਸਵੇਰੇ 8 ਵਜੇ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਵੈੱਬਸਾਈਟਾਂ ਤੋਂ ਸਬੰਧਤ ਪ੍ਰਖਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ।

ਇਸ ਤਰ੍ਹਾਂ ਦੇਖ ਸਕੋਗੇ ਨਤੀਜੇ | How to Check PSEB 10th Result

  • 26 ਮਈ ਨੂੰ 10ਵੀਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਪ੍ਰੀਖਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਣ।
  • ਇਸ ਤੋਂ ਬਾਅਦ ਹੋਮਪੇਜ ’ਤੇ ਨਤੀਜਾ Link ਦੇਖੋ।
  • ਹੁਣ ਅਗਲੇ ਪੜਾਅ ਵਿੱਚ ਲੌਗਇਨ ਵੇਰਵੇ ਦਰਜ ਕਰੋ ਤੇ ਸਬਮਿਟ ਕਰੋ।
  • ਹੁਣ ਪੀਐੱਸਈਬੀ ਕਲਾਸ 10ਵੀਂ ਦਾ ਨਤੀਜਾ 2023 ਸਕਰੀਨ ’ਤੇ ਦਿਖਾਈ ਦੇਵੇਗਾ।
  • ਹੁਣ ਉਸੇ ਦੁਆਰਾ ਜਾਓ ਤੇ ਇਸ ਨੂੰ ਡਾਊਨਲੋਡ ਕਰੋ। ਹੁਣ ਭਵਿੱਖ ਦੇ ਸੰਦਰਭ ਲਈ ਇਸ ਦਾ ਪਿ੍ਰੰਟਆਊਟ ਲੈ ਕੇ ਜ਼ਰੂਰ ਰੱਖ ਲਓ।

ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ, ਕਿਵੇਂ ਚੈੱਕ ਕਰੀਏ ਨਤੀਜਾ