ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ : ਧਾਲੀਵਲ
ਅੰਮ੍ਰਿਤਸਰ (ਰਾਜਨ ਮਾਨ)। ਪਿੰਡ ਗੋਗੋਮਾਹਲ ਦੇ ਦੋ ਨੌਜਵਾਨ, ਜੋ ਕਿ ਕਿਸੇ ਠੱਗ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿਖੇ ਫਸ ਗਏ (Youth in Indonesia) ਅਤੇ ਉਥੇ ਕਤਲ ਕੇਸ ਦੇ ਇਲਜ਼ਾਮ ਵਿਚ ਸਰਕਾਰ ਨੇ ਉਨਾਂ ਨੂੰ ਫਾਸੀ ਦੀ ਸਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ, ਦੇ ਪਰਿਵਾਰ ਕੋਲ ਪਹੁੰਚੇ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਪੂਰੀ ਕਾਨੂੰਨੀ ਵਾਹ ਲਗਾਏਗੀ।
ਉਨਾਂ ਦੱਸਿਆ ਕਿ ਅੱਜ ਸਵੇਰ ਤੋਂ ਹੀ ਇਸ ਮਾਮਲੇ ਦੇ ਪਿ੍ਰੰਸੀਪਲ ਸੈਕਟਰੀ ਸ੍ਰੀ ਜੇ. ਐਮ. ਬਾਲਾਮੁਰਗਨ (ਆਈ ਏ ਐਸ) ਇਸ ਮਾਮਲੇ ਉਤੇ ਇੰਡੋਨੇਸ਼ੀਆ ਦੂਤ ਨਾਲ ਸੰਪਰਕ ਕਰ ਰਹੇ ਹਨ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਹਰ ਤਰਾਂ ਦੀ ਕਾਨੂੰਨੀ ਸਹਾਇਤਾ ਲੈ ਕੇ ਇੰਨਾ ਨੌਜਵਾਨਾਂ ਨੂੰ ਵਾਪਸ ਵਤਨ ਲਿਆਂਦਾ ਜਾਵੇ। ਧਾਲੀਵਾਲ ਨੇ ਕਿਹਾ ਕਿ ਇਸ ਦੇ ਨਾਲ ਹੀ ਠੱਗ ਟਰੈਵਲ ਏਜੰਟਾਂ ਜਿੰਨਾ ਦੀਆਂ ਮੋਮੋਠੱਗਣੀਆਂ ਗੱਲਾਂ ਵਿਚ ਆ ਕੇ ਇਹ ਨੌਜਵਾਨ ਇੰਡੋਨੇਸ਼ੀਆ ਵਿਚ ਫਸੇ ਸਨ, ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੇ ਜਿਹੜੇ ਵੀ ਏਜੰਟ ਅਜਿਹਾ ਮਨੁੱਖੀ ਤਸਕਰੀ ਦਾ ਧੰਦਾ ਕਰਦੇ ਹਨ, ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਟਰੈਵਲ ਏਜੰਟ ਨੂੰ ਬਖਸ਼ਿਆ ਨਹੀਂ ਜਾਵੇਗਾ | Youth in Indonesia
ਧਾਲੀਵਾਲ ਨੇ ਕਿਹਾ ਕਿ ਪੰਜਾਬ ਉਤੇ 75 ਸਾਲ ਦੇ ਕਰੀਬ ਰਾਜ ਕਰ ਚੁੱਕੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਾਡੇ ਨੌਜਵਾਨ ਪਰੇਸ਼ਾਨੀ ਦੇ ਆਲਮ ਵਿਚ ਵਿਦੇਸ਼ ਜਾਣ ਲਈ ਹਰ ਹੀਲੇ ਵਰਤਦੇ ਹਨ ਅਤੇ ਉਨਾਂ ਦਾ ਲਾਹਾ ਅਜਿਹੇ ਠੱਗ ਟਰੈਵਲ ਏਜੰਟ ਚੁੱਕ ਲੈਂਦੇ ਹਨ, ਜਿੰਨਾ ਤੋਂ ਬਚਣ ਦੀ ਲੋੜ ਹੈ। ਉਨਾਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੁਸੀਂ ਸਾਨੂੰ ਥੋੜਾ ਸਮਾਂ ਦਿਉ, ਅਸੀਂ ਤਹਾਨੂੰ ਗਲਤ ਢੰਗ ਤਰੀਕੇ ਨਾਲ ਲੱਖਾਂ ਰੁਪਏ ਫੂਕ ਕੇ ਬਾਹਰ ਜਾਣ ਦਾ ਮੌਕਾ ਨਹੀਂ ਦਿਆਂਗੇ। ਦੱਸਣਯੋਗ ਹੈ ਕਿ ਗੱਗੋਮਾਹਲ ਦੇ ਜੋ ਦੋ ਨੌਜਵਾਨ ਇੰਡੋਨੇਸ਼ੀਆ ਦੀ ਜੇਲ੍ਹ ਵਿਚ ਫਸੇ ਹਨ, ਦੋਵੇਂ ਇਕੋ ਪਰਿਵਾਰ ਦੇ ਹਨ।