ਦਿਮਾਗ ਦੌਰੇ ਜਾਂ ਅਧਰੰਗ ਤੋਂ ਨਹੀਂ ਘਬਰਉਣ ਦੀ ਲੋੜ : ਡਾ. ਵਿਵੇਕ ਅਗਰਵਾਲ
- ਦਿਮਾਗੀ ਦੌਰੇ ਤੋਂ ਪੀੜਤ 82 ਸਾਲਾ ਬਜ਼ੁਰਗ ਦਾ ਫੋਰਟਿਸ ਮੋਹਾਲੀ ਵਿਖੇ ਮਕੈਨੀਕਲ ਥਰੋਮਬੈਕਟੋਮੀ ਰਾਹੀਂ ਸਫ਼ਲ ਇਲਾਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬ੍ਰੇਨ ਸਟਰੋਕ (Brain Stroke) (ਅਧਰੰਗ) ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਪੂਰੀ ਤਰ੍ਹਾਂ ਬਚਾਇਆ ਜਾ ਸਕਦਾ ਹੈ, ਬਸ਼ਰਤੇ ਉਸ ਨੂੰ ਹਸਪਤਾਲ ਲਿਜਾਇਆ ਜਾਵੇ, ਜਿੱਥੇ ਸਟਰੋਕ ਦੀ ਦੇਖਭਾਲ ਦੀਆਂ ਆਧੁਨਿਕ ਸਹੂਲਤਾਂ ਉਪਲੱਬਧ ਹੋਣ, ਕਿਉਂਕਿ ਬਰੇਨ ਅਟੈਕ ਦੌਰਾਨ ਮਰੀਜ਼ ਲਈ ਹਰ ਸਕਿੰਟ ਜੀਵਨ ਲਈ ਗਿਣਿਆ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਰੇਨ ਸਟਰੋਕ / ਅਧਰੰਗ ਵਰਗੇ ਰੋਗ ਸਬੰਧੀ ਮੰਨੇ-ਪ੍ਰਮੰਨੇ ਦਿਮਾਗ ਦੇ ਮਾਹਿਰ ਡਾ. ਵਿਵੇਕ ਅਗਰਵਾਲ ਨੇ ਅੱਜ ਪਟਿਆਲਾ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਹੋਣ ਦੀ ਸੂਰਤ ਵਿੱਚ ਜੇਕ ਰਮਰੀਜ਼ ਨੂੰ ਤੁਰੰਤ ਕਿਸੇ ਅਜਿਹੇ ਹਸਪਤਾਲ ਵਿੱਚ ਲਿਜਾਇਆ ਜਾਵੇ ਜਿੱਥੇ ਤਜ਼ਰਬੇਕਾਰ ਨਿਊਰੋਲੋਜਿਸਟ ਅਤੇ ਨਿਊਰੋਸਰਜਨ ਮੌਜੂਦ ਹੋਣ ਤਾਂ ਮਰੀਜ਼ ਜਲਦੀ ਠੀਕ ਹੋ ਸਕਦਾ ਹੈ ਅਤੇ ਅਧਰੰਗ ਦੇ ਪ੍ਰਭਾਵ ਨੂੰ ਘੱਟ ਜਾਂ ਖ਼ਤਮ ਕੀਤਾ ਜਾ ਸਕਦਾ ਹੈ।
ਫੋਰਟਿਸ ਹਸਪਤਾਲ ਮੋਹਾਲੀ ਦੇ ਨਿਊਰੋ-ਇੰਟਰਵੈਂਸ਼ਨ ਅਤੇ ਇੰਟਰਵੈਂਸ਼ਨਲ ਰੇਡੀਓਲੋਜੀ ਵਿਭਾਗ ਦੇ ਸਲਾਹਕਾਰ ਡਾ. ਵਿਵੇਕ ਅਗਰਵਾਲ ਨੇ ਕਿਹਾ ਕਿ ਨਿਊਰੋ ਨਾਲ ਸਬੰਧਤ ਬਿਮਾਰੀਆਂ ਦੇ ਲੱਛਣ ਦਿਮਾਗੀ ਹਾਲਤ ਨਾਲ ਜੁੜੇ ਹੁੰਦੇ ਹਨ, ਜਿਨ੍ਹਾਂ ’ਚ ਭੁੱਲ ਜਾਣਾ, ਸੁਚੇਤਨਾ ਦੀ ਕਮੀ, ਵਿਅਕਤੀ ਦੇ ਵਤੀਰੇ ਵਿਚ ਇਕ ਦਮ ਬਦਲਾਓ ਆਉਣਾ, ਗੁੱਸਾ ਹੋਣਾ ਅਤੇ ਤਣਾਅਗ੍ਰਸਤ ਆਦਿ ਲੱਛਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਊਰੋਲੋਜੀ ਨਾਲ ਸਬੰਧਤ ਮਰੀਜ਼ ਦਾ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। (Brain Stroke)
ਇਹ ਵੀ ਪੜ੍ਹੋ : ਬਾਰਡਰ ਪੱਟੀ ਦੇ ਪਿੰਡ ਦੀ ਫਿਰਨੀ ‘ਤੇ ਨਜਾਇਜ਼ ਕਬਜ਼ਾ ਛੁਡਾਉਣ ਲਈ ਪਹੁੰਚਿਆ ਪੁਲਿਸ ਤੇ ਸਿਵਲ ਪ੍ਰਸ਼ਾਸਨ
ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਬ੍ਰੇਨ ਸਟਰੋਕ ਹੋਣ ਤੋਂ ਬਾਅਦ ਚਾਰ ਘੰਟੇ ਬਾਅਦ ਇੱਕ 82 ਸਾਲਾ ਬਜ਼ੁਰਗ ਮਰੀਜ਼ ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਕੋਲ ਪਹੁੰਚੀ। ਉਸ ਦੇ ਸਰੀਰ ਦਾ ਖੱਬਾ ਪਾਸੇ ਦੇ ਸ਼ਰੀਰ ਨੂੰ ਅਧਰੰਗ ਹੋ ਗਿਆ ਸੀ। ਜੇਕਰ ਡਾਕਟਰੀ ਇਲਾਜ਼ ਵਿੱਚ ਦੇਰੀ ਹੁੰਦੀ ਤਾਂ ਇਹ ਔਰਤ ਮਰੀਜ਼ ਦੀ ਜਾਨਲੇਵਾ ਸਥਿਤੀ ਵਿੱਚ ਪਾ ਸਕਦੀ ਸੀ। ਮਕੈਨੀਕਲ ਥਰੋਮਬੈਕਟੋਮੀ ਦੀ ਮਦਦ ਨਾਲ ਮਰੀਜ਼ ਦੇ ਦਿਮਾਗ ਦੇ ਸੱਜੇ ਪਾਸੇ ਖੂਨ ਦੀ ਸਪਲਾਈ ਨੂੰ ਰੋਕਣ ਵਾਲੀ ਧਮਣੀ ਤੋਂ ਗਤਲਾ (ਕਲਾਟ) ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਦੇ ਮਰੀਜ਼ਾਂ ਲਈ ਮਕੈਨੀਕਲ ਥਰੋਮਬੈਕਟੋਮੀ ਸੋਨੇ ਤੇ ਸੁਹਾਗਾ ਹੈ ਅਤੇ ਮਰੀਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਅਟੈਕ ਜਾਂ ਅਧਰੰਗ ਹੋਣ ’ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ।
ਨੌਜਵਾਨੀ ਵੀ ਅਧਰੰਗ ਵਰਗੀ ਬਿਮਾਰੀ ’ਚ ਫਸੀ (Brain Stroke)
ਇੱਕ ਸੁਆਲ ਦੇ ਜਵਾਬ ਵਿੱਚ ਡਾ. ਵਿਵੇਕ ਅਗਰਵਾਲ ਨੇ ਕਿਹਾ ਕਿ ਅੱਜ ਕੱਲ ਅਧਰੰਗ ਦੀ ਲਪੇਟ ਵਿੱਚ 22 ਸਾਲਾ ਨੌਜਵਾਨ ਤੋਂ ਲੈ ਕੇ ਬਜ਼ੁਰਗ ਆ ਰਹੇ ਹਨ ਜਦਕਿ ਪਹਿਲਾ ਨੌਜਵਾਨੀ ਅਜਿਹੇ ਰੋਗਾਂ ਤੋਂ ਬਾਹਰ ਸੀ। ਉਨ੍ਹਾਂ ਕਿਹਾ ਕਿ ਅੱਜ ਕੱਲ ਨਸ਼ੇ ਦਾ ਚੱਲ ਰਿਹਾ ਚੱਲਣ, ਅਲਕੋਹਲ, ਬਾਹਰਲਾ ਖਾਣ ਪੀਣ ਨਾਲ ਨੌਜਵਾਨ ਅਜਿਹੀਆਂ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਧਰੰਗ ਵਰਗੀ ਬਿਮਾਰੀ ਦੌਰਾਨ ਅਫ਼ੀਮ ਦੀ ਵਰਤੋਂ ਨੂੰ ਮੈਡੀਕਲ ਲਾਇਨ ਵਿੱਚ ਕਿਸੇ ਤਰ੍ਹਾਂ ਵੀ ਠੀਕ ਨਹੀਂ ਮੰਨਿਆ ਜਾਂਦਾ। ਕੁਝ ਸਮਾਂ ਭਾਵੇਂ ਠੀਕ ਮਹਿਸੂਸ ਹੁੰਦਾ ਹੈ, ਪਰ ਦਿਮਾਗ ਨੂੰ ਇਹ ਲਗਾਤਾਰ ਡੈਮੇਜ਼ ਕਰਦੀ ਹੈ।