(ਏਜੰਸੀ) ਲਖਨਊ। ਟੂਰਨਾਮੈਂਟ ਦੇ ਆਖਰੀ ਸੈਸ਼ਨ ’ਚ ਫਾਰਮ ’ਚ ਵਾਪਸ ਆਈ ਮੁੰਬਈ ਇੰਡੀਅਨਸ ਦਾ ਸਾਹਮਣਾ ਮੰਗਲਵਾਰ ਨੂੰ ਇੱਕ ਮਹੱਤਵਪੂਰਨ ਮੈਚ ’ਚ ਜਦੋਂ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ ਤਾਂ ਉਸਦਾ ਇਰਾਦਾ ਇਸ ਲੈਅ ਨੂੰ ਬਰਕਰਾਰ ਰੱਖ ਕੇ ਤੇ ਪਲੇਆਫ ਦਾ ਦਾਅਵਾ ਪੁਖਤਾ ਕਰਨ ਦਾ ਹੋਵੇਗਾ।(Mumbai Vs Lucknow M atch) ਮੁੰਬਈ 14 ਅੰਕ ਲੈ ਕੇ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਜਦਕਿ ਐਨੇ ਹੀ ਮੈਚਾਂ ’ਚ ਇੱਕ ਅੰਕ ਘੱਟ ਹੋਣ?ਨਾਲ ਲਖਨਊ ਚੌਥੇ ਸਥਾਨ ’ਤੇ ਹੈ। ਦੋਵੇਂ ਟੀਮਾਂ ਦੀ ਕੋਸ਼ਿਸ਼ ਜਿੱਤ ਨਾਲ ਪਲੇਆਫ ਵੱਲ ਅਗਲਾ ਕਦਮ ਰੱਖਣ ਦੀ ਹੋਵੇਗੀ ਕਿਉਂਕਿ ਹਾਲੇ ਅੱਠ ਟੀਮਾਂ ਦੌੜ ’ਚ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਕੈਮਰਿਆਂ ਦੀ ਨਜ਼ਰ ’ਚ ਹੋਵੇਗਾ ਪੂਰਾ ਮੋਹਾਲੀ
ਮੁੰਬਈ ਲਈ ਸੂਰਿਆ ਕੁਮਾਰ ਯਾਦਵ ਜ਼ਬਰਦਸਤ ਫਾਰਮ ’ਚ ਵਾਪਸੀ ਆਏ ਹੈ ਅਤੇ ਪਿਛਲੇ ਦੋ ਮੈਚਾਂ ’ਚ ਜਿੱਤ ‘ਚ ਸੂਤਰਧਾਰ ਰਹੇ ਹਨ ਗੁਜਰਾਤ ਟਾਈਟਨਸ ਖਿਲਾਫ ਰੋਹਿਤ ਸਰਮਾ ਨੇ ਵੀ ਲੈਅ ਹਾਸਲ ਕੀਤੀ ਅਤੇ ਹੁਣ ਅਟਲ ਬਿਹਾਰੀ ਵਾਜਪੇਈ ਸਟੇਡੀਅਮ ’ਚ ਵੱਡੀ ਪਾਰੀ ਖੇਡਣਾ ਚਾਹੁੰਣਗੇ। ਤਿਲਕ ਵਰਮਾ ਦੀ ਗੈਰ-ਮੌਜੂਦਗੀ ’ਚ ਮੁੰਬਈ ਨੂੰ ਨਿਹਾਲ ਵਢੇਰਾ ਦੇ ਰੂਪ ’ਚ ਚੰਗਾ ਵਿਕਲਪ ਮਿਲਿਆ, ਜੋ ਮੈਚ ਦਰ ਮੈਚ ਨਿਖਰਦੇ ਜਾ ਰਹੇ ਹਨ ਗੇਂਦਬਾਜੀ ’ਚ ਤਜਰਬੇਕਾਰ ਸਪਿੱਨਰ ਪੀਯੂਸ਼ ਚਾਵਲਾ ਬੱਲੇਬਾਜਾਂ ਦੀ ਪਰੇਸਾਨ ਦਾ ਸਬੱਬ ਬਣੇ ਹਨ, ਜਦਕਿ ਨੌਜਵਾਨ ਆਕਾਸ਼ ਬੱਢਵਾਲ ਨੇ ਤੇਜ ਆਕਰਮਣ ਨੂੰ ਮਜਬੂਤ ਕੀਤਾ ਹੈ। ਇਹ ਮੈਚ ਵੀ ਘੱਟ ਸਕੋਰ ਵਾਲਾ ਰਹਿਣ?ਦੀ ਉਮੀਦ ਹੈ ਜਿਸ ’ਚ ਸਪਿੱਨਰਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ।
ਨਿਕੋਲਸ ਪੂਰਨ ਅਤੇ ਸੌਰਾਸ਼ਟਰ ਦੇ ਬੱਲੇਬਾਜ ਪ੍ਰੇਰਕ ਮਾਂਕਡ ਤੋਂ ਵੀ ਚੰਗੇ ਪ੍ਰਦਰਸਨ ਦੀ ਉਮੀਦ
ਲੈੱਗ ਸਪਿੱਨਰ ਰਵੀ ਬਿਸ਼ਨੋਈ ਲਖਨਊ ਲਈ ਸਭ ਤੋਂ ਵੱਧ ਵਿਕਟਾਂ ਲਈਆਂ ਹਨ ਅਤੇ ਕਾਰਜਵਾਹਕ ਕਪਤਾਨ ਕੁਰਨਾਲ ਪੰਡਿਆ ਨੇ ਵੀ ਸਨਰਾਈਜਰਜ ਹੈਦਰਾਬਾਦ ਖਿਲਾਫ ਵਧੀਆ ਗੇਂਦਬਾਜੀ ਕੀਤੀ। ਤਜ਼ਰਬੇਕਾਰ ਅਮਿਤ ਮਿਸ਼ਰਾ ਵੀ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ। ਤੇਜ਼ ਗੇਂਦਬਾਜ਼, ਖਾਸ ਕਰਕੇ ਆਵੇਸ਼ ਖਾਨ ਮਹਿੰਗੇ ਸਾਬਤ ਹੋਏ ਹਨ ਜਿਨ੍ਹਾਂ ਦਾ ਇਕਾਨਮੀ ਰੇਟ ਨੋ ਮੈਚਾਂ ’ਚ ਦਸ ਦੇ ਕਰੀਬ ਰਿਹਾ ਜਖਮੀ ਕੇਐੱਲ ਰਾਹੁਲ ਦੀ ਗੈਰ-ਮੌਜੂਦਗੀ ’ਚ ਵੀ ਬੱਲੇਬਾਜੀ ਮਜਬੂਤ ਲੱਗ ਰਹੀ ਹੈ। ਕਵਿੰਟੋਨ ਡਿ ਕਾਕ ਨੇ ਰਾਹੁਲ ਦੇ ਵਿਕਲਪ ਦੇ ਤੌਰ ’ਤੇ ਪ੍ਰਭਾਵਿਤ ਕੀਤਾ ਹੈ ਜਦਕਿ ਕਾਇਲ ਮਾਇਰਸ ਨੇ ਇਸ ਸ਼ੈਸ਼ਨ’ਚ ਲਖਨਊ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਨਿਕੋਲਸ ਪੂਰਨ ਅਤੇ ਸੌਰਾਸ਼ਟਰ ਦੇ ਬੱਲੇਬਾਜ ਪ੍ਰੇਰਕ ਮਾਂਕਡ ਤੋਂ ਵੀ ਚੰਗੇ ਪ੍ਰਦਰਸਨ ਦੀ ਉਮੀਦ ਹੋਵੇਗੀ।
ਟੀਮਾਂ ਇਸ ਤਰ੍ਹਾਂ ਨਾਲ ਹਨ (Mumbai Vs Lucknow M atch)
ਮੁੰਬਈ ਇੰਡੀਅਨਸ: ਰੋਹਿਤ ਸ਼ਰਮਾ (ਕਪਤਾਨ), ਜੋਫਰਾ ਆਰਚਰ, ਅਰਸ਼ਦ ਖਾਨ, ਜੇਸਨ ਬੇਹਰਨਡੋਰਫ, ਡੇਵਾਲਡ ਬ੍ਰੇਵਿਸ, ਪੀਯੂਸ ਚਾਵਲਾ, ਟਿਮ ਡੇਵਿਡ, ਰਾਘਵ ਗੋਇਲ, ਕੈਮਰਨ ਗ੍ਰੀਨ, ਈਸ਼ਾਨ ਕਿਸ਼ਨ, ਡੁਆਨ ਜਾਨਸੇਨ, ਕਰਿੱਸ ਜਾੱਰਡਨ, ਕੁਮਾਰ ਕਾਰਤੀਕੇਯ, ਆਕਾਸ਼ ਮੱਧਵਾਲ, ਰਿਲੇ ਮੈਰੀਡਿੱਥ, ਸ਼ਮਸ ਮੁਲਾਨੀ, ਰਮਨਦੀਪ ਸਿੰਘ, ਸੰਦੀਪ ਵਾਰੀਅਰ, ਰਿੱਤਿਕ ਸ਼ੌਕੀਨ, ਟਰਿੱਸਟਨ ਸਟੱਬਸ, ਅਰਜੁਨ ਤੇਂਦੁਲਕਰ, ਤਿਲਕ ਵਰਮਾ, ਵਿਸ਼ਨੂੰ ਵਿਨੋਦ, ਨੇਹਲ ਵਢੇਰਾ, ਸੂਰਿਆ ਕੁਮਾਰ ਯਾਦਵ। Mumbai Vs Lucknow M atch
ਲਖਨਊ ਸੁਪਰਜਾਇੰਟਸ: ਕੁਰਨਾਲ ਪੰਡਿਆ (ਕਪਤਾਨ), ਕਾਇਲ ਮਾਇਰਸ, ਦੀਪਕ ਹੁੱਡਾ, ਅਮਿਤ ਮਿਸ਼ਰਾ, ਨਿਕੋਲਸ ਪੂਰਨ, ਕਵਿੰਟਨ ਡਿਕਾੱਕ, ਨਵੀਨ-ਉਲ-ਹੱਕ, ਆਯੂਸ ਬਡੋਨੀ, ਆਵੇਸ਼ ਖਾਨ, ਕਰਨ ਸ਼ਰਮਾ, ਯੁੱਧਵੀਰ ਚਰਕ, ਯੱਸ਼ ਠਾਕੁਰ, ਰੋਮਾਰਿਓ ਸ਼ੈਫਰਡ, ਮਾਰਕ ਵੁੱਡ, ਸਵਪਨਿਲ ਸਿੰਘ , ਮਨਨ ਵੋਹਰਾ , ਡੈਨੀਅਲ ਸੈਮਸ, ਪ੍ਰੇਰਕ ਮਾਂਕਡ , ਕਿ੍ਰਸ਼ਨੱਪਾ ਗੌਤਮ, ਮਾਰਕਸ ਸਟੋਈਨਿਸ , ਰਵੀ ਬਿਸ਼ਨੋਈ , ਕਰੁਨ ਨਾਇਰ ਅਤੇ ਮਯੰਕ ਯਾਦਵ।