ਅੰਗਦਾਨ ਕਰਕੇ ਤਿੰਨ ਜਣਿਆਂ ਨੂੰ ਦਿੱਤਾ ਨਵਾਂ ਜੀਵਨ | Humanity
ਅੰਬਾਲਾ (ਸੱਚ ਕਹੂੰ ਨਿਊਜ਼/ਕੰਵਰਪਾਲ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਇਸ ਜਹਾਨ ਵਿਚ ਰਹਿੰਦੇ ਹੋਏ ਸਗੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਕੇ ਵੀ ਇਨਸਾਨੀਅਤ (Humanity) ਦੀ ਮਿਸਾਲ ਪੇਸ਼ ਕਰ ਜਾਂਦੇ ਹਨ। ਅਜਿਹੀ ਇੱਕ ਉਦਾਹਰਨ ਬਣੀ ਹੈ ਅੰਬਾਲਾ ਜ਼ਿਲ੍ਹੇ ਦੇ ਪਿੰਡ ਭਾਰੀ ਦੀੇ ਸੱਚਖੰਡਵਾਸੀ ਅਮਨਜੋਤ ਕੌਰ ਇੰਸਾਂ (20)। ਦਰਅਸਲ ਅਮਨਜੋਤ ਕੌਰ ਦਾ 26 ਅਪਰੈਲ 2023 ਨੂੰ ਅੰਬਾਲਾ ਸ਼ਹਿਰ ਦੇ ਪੋਲੀਟੈਕਨਿਕ ਕਾਲਜ ਜਾਂਦੇ ਸਮੇਂ ਸੜਕ ਹਾਦਸੇ ਵਿਚ ਬ੍ਰੇਨ ਡੈੱਡ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਉਸ ਦੇ ਅੰਗਦਾਨ ਕਰ ਦਿੱਤੇ, ਜਿਸ ਨਾਲ ਤਿੰਨ ਜਣਿਆਂ ਨੂੰ ਨਵਾਂ ਜੀਵਨ ਮਿਲਿਆ।
ਸੜਕ ਹਾਦਸੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਡਾਕਟਰਾਂ ਐਲਾਨਿਆ ਦੀ ਬ੍ਰੇਨ ਡੈੱਡ
ਜਾਣਕਾਰੀ ਅਨੁਸਾਰ ਅਮਨਜੋਤ ਕੌਰ ਇੰਸਾਂ ਦੇ ਪਿਤਾ ਗੁਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਮੇਰੀ ਬੇਟੀ ਅਮਨਜੋਤ ਕੌਰ ਅੰਬਾਲਾ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਵਿਚ ਪੜ੍ਹਦੀ ਸੀ। ਉਹ ਆਪਣੇ ਦੋਸਤ ਨਾਲ ਪੜ੍ਹਨ ਲਈ ਜਾ ਰਹੀ ਸੀ। ਰਸਤੇ ਵਿੱਚ ਜਾਂਦੇ ਸਮੇਂ ਅਣਪਛਾਤੀ ਕਾਰ ਚਾਲਕ ਨੇ ਪਿੱਛੋਂ ਉਨ੍ਹਾਂ ਦੇ ਮੋਟਰਸਾਇਕਲ ਨੂੰ ਟੱਕਰ ਮਾਰੀ, ਜਿਸ ਕਾਰਨ ਅਮਨਜੋਤ ਕੌਰ ਸੜਕ ’ਤੇ ਡਿੱਗ ਗਈ।
ਹਾਦਸੇ ਦੌਰਾਨ ਅਮਨਜੋਤ ਕੌਰ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ, ਉਸ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰ ਉੱਥੇ ਇਲਾਜ ਨਾ ਹੋਣ ਕਾਰਨ ਉਸ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ। ਕਾਫ਼ੀ ਦਿਨਾਂ ਤੱਕ ਡਾਕਟਰਾਂ ਨੇ ਬੜੀ ਹੀ ਮੁਸ਼ਤੈਦੀ ਨਾਲ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਦੇ ਦਿਮਾਗ ਨੂੰ ਡੈੱਡ ਐਲਾਨ ਦਿੱਤਾ। ਇਹ ਸੁਣਦੇ ਹੀ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਨਸਾਨੀਅਤ ਦੀ ਭਲਾਈ ਕਰਕੇ ਮਿਲਿਆ ਸਕੂਨ | Humanity
ਇਸ ਭਾਰੀ ਦੁੱਖ ਦੇ ਬਾਵਜ਼ੂਦ ਗੁਰਦੀਪ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਇਨਸਾਨੀਅਤ ਦੀ ਸੇਵਾ ਨੂੰ ਸਭ ਤੋਂ ਉੱਤਮ ਮੰਨਦੇ ਹੋਏ ਆਪਣੀ ਬੇਟੀ ਦੇ ਅੰਗਦਾਨ ਕਰਨ ਦਾ ਫੈਸਲਾ ਲਿਆ। ਅਮਨਜੋਤ ਕੌਰ ਦੇ ਦਿਲ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ 26 ਸਾਲਾ ਨੌਜਵਾਨ ਨੂੰ ਟਰਾਂਸਪਲਾਂਟ ਕੀਤਾ ਗਿਆ। ਪੀਜੀਆਈ ਦੇ ਮੈਡੀਕਲ ਅਧਿਕਾਰੀ ਪ੍ਰੋ. ਡਾ. ਵਿਪਿਨ ਕੌਸ਼ਲ ਨੇ ਦੱਸਿਆ ਕਿ ਅਮਨਜੋਤ ਕੌਰ ਦੇ ਫੇਫੜੇ ਚੇੱਨਈ ਦੇ ਐੱਮਜੀਐੱਮ ਹਸਪਤਾਲ ਵਿਚ 62 ਸਾਲਾ ਬਜ਼ੁਰਗ ਔਰਤ ਨੂੰ ਟਰਾਂਸਪਲਾਂਟ ਕੀਤੇ ਗਏ। ਲੀਵਰ ਪੀਜੀਆਈ ਵਿਚ ਇੱਕ ਮਰੀਜ਼ ਨੂੰ ਟਰਾਂਸਪਲਾਂਟ ਕੀਤਾ ਗਿਆ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਉਪਰਾਲਾ, ਹੁਣ ਪਹੁੰਚੇਗਾ ਟੇਲਾਂ ਤੱਕ ਨਹਿਰੀ ਪਾਣੀ
ਜ਼ਿਕਰਯੋਗ ਹੈ ਕਿ ਪੀਜੀਆਈ ਚੰਡੀਗੜ੍ਹ ਵਿੱਚ ਲੀਵਰ ਟਰਾਂਸਪਲਾਂਟ ਦੀ ਸ਼ੁਰੂਆਤ 2011 ਵਿਚ ਹੋਈ ਸੀ। ਹੁਣ ਤੱਕ ਪੀਜੀਆਈ ਵਿਚ 75 ਲੀਵਰ ਟਰਾਂਸਪਲਾਂਟ ਕੀਤੀ ਜਾ ਚੁੱਕੇ ਹਨ। 31 ਲੀਵਰ ਬਾਹਰ ਟਰਾਂਸਪਲਾਂਟ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਕੁੱਲ 106 ਲੀਵਰ ਦਾਨ ਹੋਏ ਹਨ।
ਤਿੰਨ ਜਣਿਆਂ ਨੂੰ ਜੀਵਨ ਦੇ ਕੇ ਦੁਨੀਆਂ ਤੋਂ ਹੋਈ ਰੁਖਸਤ | Humanity
ਗੁਰਦੀਪ ਸਿੰਘ ਨੇ ਕਿਹਾ ਕਿ ਬੇਸ਼ੱਕ ਹੀ ਅੱਜ ਮੇਰੀ ਬੇਟੀ ਇਸ ਦੁਨੀਆ ਵਿਚ ਨਹੀਂ ਹੈ, ਪਰ ਇਸ ਗੱਲ ਦੀ ਖੁਸ਼ੀ ਅਤੇ ਮਾਣ ਹੈ ਕਿ ਅੱਜ ਉਹ ਤਿੰਨ ਜਣਿਆਂ ਨੂੰ ਨਵਾਂ ਜੀਵਨ ਦੇ ਕੇ ਇਸ ਦੁਨੀਆ ਤੋਂ ਰੁਖ਼ਸਤ ਹੋਈ ਹੈ। ਇਹ ਸਭ ਸਾਡੇ ਮੁਰਸ਼ਿਦ-ਏ-ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਹੀ ਸੰਭਵ ਹੋਇਆ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਹੈ ਕਿ ਖੂਨਦਾਨ, ਅੰਗਦਾਨ ਅਤੇ ਮਰਨ ਉਪਰੰਤ ਅੱਖਾਂ ਅਤੇ ਸਰੀਰ ਦਾਨ ਸਭ ਤੋਂ ਵੱਡੀ ਸੇਵਾ ਹੈ। ਪੂਜਨੀਕ ਗੁਰੂ ਜੀ ਨੇ ਹਮੇਸ਼ਾ ਇਨਸਾਨੀਅਤ ਦਾ ਭਲਾ ਕੀਤਾ ਹੈ ਅਤੇ ਸਾਨੂੰ ਵੀ ਅਜਿਹਾ ਕਰਨ ਦੀ ਸਿੱਖਿਆ ਦਿੱਤੀ ਹੈ।