ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home Breaking News ਰਾਘਵ ਚੱਢਾ ਤੇ ...

    ਰਾਘਵ ਚੱਢਾ ਤੇ ਪਰਣੀਤੀ ਦੀ ਮੰਗਣੀ ’ਚ ਪਹੁੰਚੇ ਮੁੱਖ ਮੰਤਰੀ ਮਾਨ

    Raghav Chadha
    ਕਪੂਰਥਲਾ : ਐਮਪੀ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਮੰਗਣੀ ਕਰਨ ਜਾ ਰਹੇ ਹਨ

    ਦਿੱਲੀ ਦੇ ਕਪੂਰਥਲਾ ਹਾਊਸ ’ਚ ਸਮਾਗਮ (Raghav Chadha )

    • ਮੁੱਖ ਮੰਤਰੀ ਮਾਨ ਸਮੇਤ ਕਈ ਦਿੱਗਜ਼ ਪਹੁੰਚੇ

    (ਸੱਚ ਕਹੂੰ ਨਿਊਜ਼) ਕਪੂਰਥਲਾ। ਆਮ ਆਦਮੀ ਪਾਰਟੀ ਦੇ ਆਗੂ ਐਮਪੀ ਰਾਘਵ ਚੱਢਾ (Raghav Chadha ) ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਮੰਗਣੀ ਕਰਨ ਜਾ ਰਹੇ ਹਨ। ਇਹ ਪ੍ਰੋਗਰਾਮ ਕਪੂਰਥਲਾ ਹਾਊਸ, ਦਿੱਲੀ ਵਿਖੇ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ’ਚ ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਵੀ ਸ਼ਾਮਲ ਹੋਣ ਲਈ ਪਹੁੰਚੇ ਹਨ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਚੁੱਕੇ ਹਨ।

    ਪ੍ਰੋਗਰਾਮ ’ਚ ਪਰਿਵਾਰ ਅਤੇ ਕਰੀਬੀ ਦੋਸਤਾਂ ਸਮੇਤ ਕਰੀਬ 150 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ।

    ਰਾਘਵ ਚੱਢਾ ਨੇ ਮੰਗਣੀ ਤੋਂ ਪਹਿਲਾਂ ਟਵੀਟ ਵੀ ਕੀਤਾ ਹੈ। ਉਨ੍ਹਾਂ ਜਲੰਧਰ ਦੀ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਵਿੱਚ ਦੋਹਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰਾਘਵ ਨੇ ਕਿਹਾ- ਨਾਨਕੇ ਜਲੰਧਰ ਵਾਲਿਆਂ ਨੇ ਅੱਜ ਦਾ ਦਿਨ ਮੇਰੇ ਲਈ ਹੋਰ ਵੀ ਖਾਸ ਬਣਾ ਦਿੱਤਾ ਹੈ।

    LEAVE A REPLY

    Please enter your comment!
    Please enter your name here