ਬਿਜਲੀ ਕਾਮਿਆਂ ਵੱਲੋਂ ਸਬ-ਡਵੀਜ਼ਨ ਉਭਾਵਾਲ ਅੱਗੇ ਰੋਸ ਰੈਲੀ

Sub-division Ubhawal

ਮੰਗਾਂ ਨਾ ਹੱਲ ਹੋਣ ਤੇ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਚਿਤਾਵਨੀ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਬਿਜਲੀ ਬੋਰਡ ਜੁਆਇੰਟ ਫੋਰਮ ਦੇ ਸੱਦੇ ਤੇ ਟੀ ਐਸ ਯੂ ਵੱਲੋਂ ਸਬ-ਡਵੀਜ਼ਨ ਉਭਾਵਾਲ ਵਿਖੇ ਰੋਸ ਰੈਲੀ ਸੁਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਰੈਲੀ ਵਿੱਚ ਟੀ ਐਸ ਯੂ ਮੰਡਲ ਸੁਨਾਮ ਦੇ ਪ੍ਰਧਾਨ ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਕਿਹਾ ਕੇ ਜੁਆਇੰਟ ਫੋਰਮ ਪਿਛਲੇ ਲੰਬੇ ਸਮੇਂ ਤੋਂ ਮੁਲਾਜਮਾਂ ਦੀਆਂ ਮੰਗਾ ਜਿਵੇਂ ਕੇ 295/19 ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨ ਤੇ ਹੋਏ ਪਰਚੇ ਰੱਦ ਕਰਨੇ ਅਤੇ ਤੁਰੰਤ ਪੂਰੀ ਤਨਖਾਹ ਦੇਣੀ ਪੇ ਸਕੇਲਾ ਦੀਆਂ ਤਰੁਟੀਆਂ ਦੂਰ ਕਰਨੀਆਂ,

ਪੇ ਬੈਂਡ ਦਾ ਲਾਭ ਦੇਣਾ ਕੰਟਰੈਕਟ ਤੇ ਭਰਤੀ ਹੋਏ ਲਾਇਨਮੈਨਾ ਦਾ ਸਰਵਿਸ ਪੀਰਡ ਰੈਗੂਲਰ ਸਰਵਿਸ ਵਿਚ ਜੋੜਨਾ, ਕੱਚੇ ਕਾਮੇ ਪੱਕੇ ਕਰਨੇ, ਗਰਿਡਾ਼ ਵਿਚ ਹੈਲਪਰ ਤੈਨਾਤ ਕਰਨੇ ਅਤੇ ਹੋਰ ਮੰਗਾ ਦੀ ਪ੍ਰਾਪਤੀ ਲਈ ਪਾਵਰ ਕਾਮ ਦੀ ਮੈਨਜਮੇ਼ਟ ਵੱਲੋਂ ਜੁਆਇੰਟ ਫੋਰਮ ਪੰਜਾਬ ਨੂੰ 28-4-023 ਨੂੰ ਮੀਟਿੰਗ ਦਿਤੀ ਸੀ ਪ੍ਰੰਤੂ ਮੌਕੇ ਤੇ ਪਾਵਰਕਾਮ ਦੀ ਮੈਨਜਮੇ਼ਟ ਨੇ ਮੀਟਿੰਗ ਮੁਲਤਵੀ ਕਰ ਦਿਤੀ ਜਿਸ ਤੋਂ ਜਾਪਦਾ ਹੈ ਕਿ ਪਾਵਰਕਾਮ ਦੀ ਮੈਨਜਮੇ਼ਟ ਮੁਲਾਜਮਾ ਦੀਆਂ ਮੰਗਾ ਹੱਲ ਕਰਣ ਸੰਬਧੀ ਸੰਜੀਦਾ ਨਹੀਂ ਪਾਵਰਕਾਮ ਦੇ ਇਸ ਰਵਈਏ ਕਰਕੇ ਮੁਲਾਜਮਾਂ ਦੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਪਾਵਰ ਕਾਮ ਦੀ ਮੈਨਜਮੇ਼ਟ ਨੇ ਛੇਤੀ ਹੀ ਜੁਆਇੰਟ ਫੋਰਮ ਪੰਜਾਬ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਨਾ ਕੀਤੇ ਤਾ ਆਉਣ ਵਾਲੇ ਸਮੇਂ ਵਿੱਚ ਪਾਵਰ ਕਾਮ ਦੀ ਮੈਨਜਮੇ਼ਟ ਦਾ ਫੀਲਡ ਵਿਚ ਆਉਣ ਤੇ ਘਿਰਾਊ ਕੀਤਾ ਜਾਵੇਗਾ ਅਤੇ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਿਰਾਊ ਕੀਤਾ ਜਾਵੇਗਾ।

ਆਗੂਆਂ ਨੇ ਅੱਗੇ ਕਿਹਾ ਕਿ ਜੂਨ ਦੇ ਵਿਚ ਹੜਤਾਲ ਕੀਤੀ ਜਾਵੇਗੀ ਜਿਸ ਦੀ ਸਾਰੀ ਜਿਮੇਵਾਰੀ ਪਾਵਰ ਕਾਮ ਦੀ ਮੈਨਜਮੇ਼ਟ ਦੀ ਹੋਵੇਗੀ।
ਰੈਲੀ ਵਿੱਚ ਸਕਤਰ ਨਿਰਮਲ ਸਿੰਘ, ਕੁਲਵਿੰਦਰ ਸਿੰਘ, ਦੇਵ ਸਿੰਘ, ਗੁਰਪ੍ਰੀਤ ਸਿੰਘ, ਪਰਵਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਭਾਗ ਰਾਮ, ਅਮਰੀਕ ਸਿੰਘ, ਸੁਖਵੀਰ ਸਿੰਘ , ਪਰਮਿੰਦਰ ਸਿੰਘ , ਰਾਜਵਿੰਦਰ ਸਿੰਘ, ਜਗਸੀਰ ਸਿੰਘ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ