ਪੁਲਿਸ ਨੇ ਗਿਰੋਹ ਚਾਰ ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ ਕੀਤਾ ਕਾਬੂ
(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਵਿਖੇ ਟਰਾਂਸਫਾਰਮਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਵੱਲੋਂ ਫੜੇ ਜਾਣ ਦੇ ਡਰ ਕਾਰਨ ਕਿਸਾਨ ’ਤੇ ਹੀ ਅਮਲਾ ਕਰ ਕਰ ਦਿੱਤਾ ਪਰ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਚੋਰਾਂ ਨੂੰ ਫੜ ਕੇ ਮੌਕੇ ’ਤੇ ਹੀ ਕੁੱਟਮਾਰ ਕਰਕੇ ਪੁਲਿਸ ਹਵਾਲੇ ਕਰ ਦਿੱਤਾ। (Crime News)
ਪੁਲਿਸ ਚੌਂਕੀ ਪਥਰਾਲਾ ਦੇ ਇੰਚਾਰਜ਼ ਸਹਾਇਕ ਥਾਣੇਦਾਰ ਹਰਬੰਸ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨ ਗੁਰਦੀਪ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਜੱਸੀ ਬਾਗਵਾਲੀ ਨੇ ਚੌਂਕੀ ’ਚ ਸ਼ਕਾਇਤ ਦਰਜ ਕਰਵਾਈ ਹੈ ਕਿ ਉਹ ਸਵੇਰੇ ਚਾਰ ਵਜੇ ਦੇ ਕਰੀਬ ਸਕੂਟਰੀ ’ਤੇ ਆਪਣੇ ਖ਼ੇਤ ਗੇੜਾ ਮਾਰਨ ਗਿਆ, ਜਦ ਉਸ ਨੇ ਸਾਹਮਣੇ ਵੇਖਿਆਂ ਤਾਂ ਟਰਾਂਸਫਾਰਮਰ ਦੀ ਭੰਨਤੋੜ ਕਰਕੇ ਕੁੱਝ ਵਿਅਕਤੀ ਉਸ ਦਾ ਤੇਲ ਚੋਰੀ ਕਰ ਰਹੇ ਸਨ। ਡਰ ਦੇ ਮਾਰੇ ਉਸ ਨੇ ਆਪਣੇ ਪਿਤਾ ਸਮੇਤ ਦੂਸਰੇ ਪਿੰਡ ਵਾਸੀਆਂ ਨੂੰ ਫੋਨ ਕਰਕੇ ਮੌਕੇ ’ਤੇ ਬੁਲਾ ਲਿਆ।
ਚੋਰਾਂ ਵੱਲੋਂ ਪਿੰਡ ਵਾਸੀਆਂ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਇੱਕ ਚੋਰ ਨੇ ਉਸ ਦੇ ਸੱਜੇ ਹੱਥ ’ਤੇ ਲੋਹੇ ਦੀ ਪਾਇਪ ਦਾ ਵਾਰ ਕਰ ਦਿੱਤਾ, ਇੰਨੇ ’ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਚਾਰੇ ਚੋਰਾਂ ਨੂੰ ਮੌਕੇ ’ਤੇ ਦਬੋਚ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਫੜ੍ਹੇ ਗਏ ਚੋਰਾਂ ਦੀ ਪਛਾਣ ਸਫੀ ਖਾਨ ਉਰਫ਼ ਸੁਭਾਸ ਪੁੱਤਰ ਰਹਿਮਦ ਸ਼ਾਹ, ਅਕਾਸ਼ਦੀਪ ਸਿੰਘ ਪੁੱਤਰ ਸੁਰੇਸ਼ ਕੁਮਾਰ, ਅਮਨਜੀਤ ਸਿੰਘ ਪੁੱਤਰ ਅਮਨਦੀਪ ਸਿੰਘ ਅਤੇ ਪਰਮਜੀਤ ਕੌਰ ਪਤਨੀ ਅਮਨਜੀਤ ਸਿੰਘ ਵਾਸੀਆਨ ਬਠਿੰਡਾ ਦੇ ਤੌਰ ’ਤੇ ਕੀਤੀ ਗਈ।ਪੁਲਿਸ ਵੱਲੋਂ ਚੋਰਾਂ ਦੇ ਕਬਜ਼ੇ ’ਚੋਂ 50 ਲੀਟਰ ਦੀ ਪੌਣੀ ਢੋਲੀ ਅਤੇ ਇੱਕ 20 ਫੁੱਟ ਦੀ ਪਾਇਪ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਉਕਤ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ। (Crime News)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।