ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਮਹਿਮਾਨ ਵਜੋ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਸ਼ੁਸ਼ੀਲਾ ਦੇਵੀ ਪਬਲਿਕ ਸਕੂਲ ਬਹਾਦਰਗੜ ਅਤੇ ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ‘ਧਰਤੀ ਬਚਾਓ ਰੁੱਖ ਲਗਾਓ’ ਦੇ ਸੁਨੇਹੇ ਤਹਿਤ ਸਾਂਝੇ ਉੱਦਮ ਨਾਲ ਕਰਵਾਈ ਮੈਰਾਥਨ ਵਿੱਚ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੈਰਾਥਨ ਵਿੱਚ 400 ਦੇ ਕਰੀਬ ਬੱਚਿਆਂ, ਨੌਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਂਦਿਆ ਨੇ ਹਿੱਸਾ ਲਿਆ। ਫੈਡਰਲ ਮੋਗਿਲ ਫੈਕਟਰੀ ਬਹਾਦਰਗੜ੍ਹ ਤੋਂ ਗੁਰਦੁਆਰਾ ਦਮਦਮਾ ਸਾਹਿਬ ਮਹਿਮਦਪੁਰ ਜੱਟਾ ਤੱਕ ਹੋ ਰਹੀ ਇਸ ਮੈਰਾਥਨ ਦੀ ਅਗਵਾਈ ਸਕੂਲ ਦੀ ਪਿ੍ਰੰਸੀਪਲ ਰੇਖਾ ਗੁਪਤਾ, ਤਾਇਕਵੋਂਡੋ ਕੋਚ ਸਤਵਿੰਦਰ ਸਿੰਘ, ਅਰਵਿੰਦਰ ਸਿੰਘ ਪ੍ਰਧਾਨ ਉਮੰਗ ਸੰਸਥਾ ਕਰ ਰਹੇ ਸਨ। (The Marathon)
ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਮਾਂ ਜਰੂਰ ਕੱਢਣਾ ਚਾਹੀਦਾ ਹੈ
ਮੈਰਾਥਨ ਵਿੱਚ ਪੁੱਜੇ ਚੇਅਰਮੈਨ ਹਡਾਣਾ ਨੇ ਬੱਚਿਆਂ ਦੀ ਹੌਸਲਾਂ ਅਵਜਾਈ ਕਰਦਿਆ ਕਿਹਾ ਸਾਨੂੰ ਆਪਣੀ ਭੱਜ ਦੋੜ ਭਰੀ ਜਿੰਦਗੀ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਮਾਂ ਜਰੂਰ ਕੱਢਣਾ ਚਾਹੀਦਾ ਹੈ ਤਾਂ ਜ਼ੋ ਸੱਚਮੁੱਚ ਰੰਗਲੇ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਉਨਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਖੇਡਾਂ ਬਾਰੇ ਜਾਗਰੂਕਤਾ ਅਤੇ ਜਿੱਤ ਕੇ ਆਏ ਖਿਡਾਰੀਆਂ ਨੂੰ ਕੈਸ਼ ਇਨਾਮ ਅਤੇ ਨੌਕਰੀਆਂ ਵਿੱਚ ਦਿੱਤੀ ਜਾ ਰਹੀ ਪ੍ਰਮੁੱਖਤਾ ਬਾਰੇ ਚਾਨਣਾ ਪਾਇਆ। (The Marathon)
ਸ਼ੁਸ਼ੀਲਾ ਦੇਵੀ ਪਬਲਿਕ ਸਕੂਲ ਨੇ ‘ਧਰਤੀ ਬਚਾਓ ਰੁੱਖ ਲਗਾਓ’ ਦੇ ਸੁਨੇਹੇ ਤਹਿਤ ਕਰਵਾਈ ਗਈ ਮੈਰਾਥਨ (The Marathon)
ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਪੜ੍ਹਾਈ ਵਿੱਚ ਅਵੱਲ ਰਹੇ ਵਿਦਿਆਰਥੀਆਂ ਨੂੰ 51-51 ਹਜ਼ਾਰ ਦੇ ਨਗਦ ਇਨਾਮ ਵੰਡਣ ਦੀ ਗੱਲ ਆਖੀ। ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਬੱਚਿਆਂ, ਸਕੂਲੀ ਸਟਾਫ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਸਥਾਂ ਵੱਲੋਂ ਅਜਿਹੇ ਉਪਰਾਲੇ ਤੋਂ ਇਲਾਵਾ ਖੂਨਦਾਨ ਕੈਂਪ, ਸਾਈਬਰ ਸਕਿਊਰਟੀ ਸੈਮੀਨਾਰ, ਪੌਦਾ ਰੋਪਨ, ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਅਤੇ ਹੋਰ ਕਈ ਸਮਾਜ ਸੇਵੀ ਕੰਮ ਜਿਨ੍ਹਾਂ ਨਾਲ ਲੋਕ ਪੱਖੀ ਫਾਇਦਾ ਕੀਤਾ ਜਾ ਸਕੇ, ਲਗਾਤਾਰ ਜਾਰੀ ਹਨ।
ਇਸ ਮੌਕੇ ਡਾ. ਹਰਨੇਕ ਅ ਅਸਿਸਟੈਂਟ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਰਾਜਵੀਰ ਸਿਘ, ਸਕੂਲ ਮੈਨੇਜਮੈਂਟ ਤੋਂ ਕਰਨ ਅਗਰਵਾਲ, ਮੈਡਮ ਆਸ਼ਿਮਾ, ਉੱਘੇ ਸਮਾਜ ਸੇਵੀ ਅਤੇ ਉਮੰਗ ਸੰਸਥਾਂ ਦੇ ਸੀਨੀਅਰ ਮੈਂਬਰ ਰੁਪਿੰਦਰ ਸਿੰਘ ਸੋਨੂ, ਮੀਤ ਪ੍ਰਧਾਨ ਵਿਮਲ ਸ਼ਰਮਾ, ਵਿੱਤ ਸਕੱਤਰ ਅਤੇ ਲੀਗਲ ਐਡਵਾਇਜਰ ਯੋਗੇਸ਼ ਪਾਠਕ, ਜਨਰਲ ਸਕੱਤਰ ਰਜਿੰਦਰ ਲੱਕੀ, ਪ੍ਰੋਪੋਗੰਡਾ ਸਕੱਤਰ ਗੁਰਜੀਤ ਸਿੰਘ ਸੋਨੀ, ਕਮਲਪ੍ਰੀਤ ਸਿੰਘ, ਭਾਵਨਾ ਪਾਠਕ, ਸੁਖਵਿੰਦਰ ਸਿੰਘ, ਸੰਜੀਵ ਸ਼ਰਮਾ ਕੈਂਪਸ ਹੈਡ ਫ਼ੇਡਰਲ ਮੋਦਗਿਲ, ਓਮ ਪ੍ਰਕਾਸ਼ ਸ਼ਰਮਾ ਐਚ.ਆਰ, ਕਰਨਲ ਮਨਜੀਤ ਸਿੰਘ ਸਕਿਓਰਟੀ ਹੈਡ, ਬਲਜਿੰਦਰ ਸਿੰਘ ਐਸ ਐਚ ਓ ਬਹਾਦਰਗੜ੍ਹ,
ਕਸ਼ਮੀਰ ਖਾਨ, ਕਾਕਾ ਰਾਮ ਵਰਮਾ, ਰਾਜੇਸ਼ ਸੱਚਰ, ਇੰਦਰਜੀਤ ਸਿੰਘ ਫ਼ੁਟਬਾਲ ਕੋਚ, ਹਰਵਿੰਦਰ ਸਿੰਘ ਫ਼ੁਟਬਾਲ ਕੋਚ, ਗੁਰਪ੍ਰੀਤ ਸਿੰਘ ਡੀ ਪੀ ਸਰਕਾਰੀ ਸਕੂਲ ਜੋਗੀਪੁਰ, ਲਵਲੀਨ ਕੌਰ ਕਿ੍ਰਕਟ ਕੋਚ, ਕਮਲਪ੍ਰੀਤ ਕੌਰ ਡੀ ਪੀ ਸਰਕਾਰੀ ਸਕੂਲ ਹਰਪਾਲਪੁਰ, ਪ੍ਰੇਮ ਚੰਦ ਸਰਪੰਚ ਹਰਗੋਬਿੰਦ ਕਲੋਨੀ, ਰੁਪਿੰਦਰ ਸਿੰਘ ਮੇਂਬਰ ਪੰਚਾਇਤ ਨੇ ਵਿਸ਼ੇਸ਼ ਤੌਰ ਤੇ ਇਸ ਮੈਰਾਥਨ ਵਿਚ ਹਿੱਸਾ ਲਿਆ, ਅੰਤ ਵਿੱਚ ਸਕੂਲ ਦੀ ਪਿ੍ਰੰਸੀਪਲ ਰੇਖਾ ਗੁਪਤਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।