ਕੈਮੀਕਲ ਫੈਕਟਰੀ ’ਚ ਲੱਗੀ ਅੱਗ ਨੇ ਨਾਲ ਲੱਗਦੀ ਫੈਕਟਰੀ ਵੀ ਫੂਕੀ

Fire
ਸੰਕੇਤਕ ਫੋਟੋ।

ਹੁਸ਼ਿਆਰਪੁਰ। ਸਥਾਨਕ ਜਲੰਧਕ ਰੋਡ ’ਤੇ ਸਥਿੱਤ ਇੰਡਸਟਰੀਅਲ ਏਰੀਆ ’ਚ ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ’ਚ ਹਫੜਾ-ਦਫੜੀ ਮੱਚ ਗਈ। ਪਾਈਨ ਟੈਕ ਕੈਮੀਕਲਜ ਦੇ ਮਾਲਕ ਅਨਿਲ ਗੋਇਲ ਨੇ ਦੱਸਿਆ ਕਿ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਤੋਂ ਬਾਅਦ ਮਜਦੂਰਾਂ ਨੇ ਖੁਦ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਗੁਆਂਢ ਵਿੱਚ ਸਥਿੱਤ ਇੱਕ ਹੋਰ ਹਾਰਡਵੇਅਰ ਫੈਕਟਰੀ ਵਿਨਾਇਕ ਇੰਡਸਟਰੀਜ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।

ਇਸ ਦੌਰਾਨ ਫਾਇਰ ਬਿ੍ਰਗੇਡ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪਹੁੰਚੇ ਫਾਇਰ ਸਟੇਸ਼ਨ ਅਫ਼ਸਰ ਸਾਹਬਾਜ ਸਿੰਘ ਦੀ ਅਗਵਾਈ ਹੇਠ ਲੀਡਿੰਗ ਫਾਇਰਮੈਨ ਪਰਵੀਨ ਕੁਮਾਰ, ਫਾਇਰ ਕਰਮੀ ਹਰਮਿੰਦਰ ਸਿੰਘ, ਬਲਜੀਤ ਸਿੰਘ, ਵਿਜੇ ਕੁਮਾਰ, ਰਵੀ ਕੁਮਾਰ, ਅਰੁਣੇਸ ਸੈਣੀ, ਈਸਵਰ ਸੈਣੀ, ਗੁਰਦਿੱਤ ਸਿੰਘ ਅਤੇ ਅਵਤਾਰ ਸਿੰਘ ਨੇ ਬੜੀ ਸੂਝ-ਬੂਝ ਨਾਲ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੌਰਾਨ ਅੱਗ ਲੱਗੀ ਫੈਕਟਰੀ ਵਿਚ 2-3 ਧਮਾਕੇ ਵੀ ਹੋਏ। ਧਮਾਕੇ ਤੋਂ ਬਾਅਦ ਇਕ ਡਰੰਮ ਦੇ ਫਟਣ ਕਾਰਨ ਗੁਆਂਢ ਵਿਚ ਸਥਿਤ ਫੈਕਟਰੀ ਵੀ ਅੱਗ ਦੀ ਲਪੇਟ ਵਿੱਚ ਆ ਗਈ। ਇਸ ਮੌਕੇ 20 ਫਾਇਰ ਟੈਂਡਰਾਂ ਨੇ 3 ਘੰਟਿਆਂ ’ਚ ਅੱਗ ’ਤੇ ਕਾਬੂ ਪਾਇਆ।

ਸੋਨਾਲੀਕਾ ਦੇ ਫਾਇਰ ਟੈਂਡਰ ਦੀ ਵੀ ਰਹੀ ਅਹਿਮ ਭੂਮਿਕਾ | Fire in Factory

ਅੱਗ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸੋਨਾਲੀਕਾ ਇੰਡਸਟਰੀ ਗਰੁੱਪ ਤੋਂ ਵੀ ਫਾਇਰ ਟੈਂਡਰ ਬੁਲਾਇਆ ਗਿਆ। ਇਸ ਫਾਇਰ ਟੈਂਡਰ ਤੋਂ ਫੋਮ ਦੀਆਂ ਬੁਛਾੜਾਂ ਬਹੁਤ ਮਦਦਗਾਰ ਸਾਬਤ ਹੋਈਆਂ। ਇਸ ਤੋਂ ਬਾਅਦ ਅੱਗ ਘਟਣੀ ਸ਼ੁਰੂ ਹੋ ਗਈ। ਫਾਇਰ ਬਿ੍ਰਗੇਡ ਹੁਸ਼ਿਆਰਪੁਰ ਦੇ 20 ਫਾਇਰ ਟੈਂਡਰ ਵੀ 2 ਘੰਟੇ ਅੱਗ ਨਾਲ ਜਦੋ-ਜਹਿਦ ਕਰਦੇ ਰਹੇ। ਇਸ ਦੌਰਾਨ ਦਸੂਹਾ ਤੋਂ ਵੀ ਫਾਇਰ ਟੈਂਡਰ ਮੰਗਵਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕੈਮੀਕਲ ਫੈਕਟਰੀ ਵਿਚ ਭਾਰੀ ਨੁਕਸਾਨ ਦੇ ਨਾਲ-ਨਾਲ ਨੇੜਲੀ ਫੈਕਟਰੀ ਦਾ ਵੀ ਲੱਖਾਂ ਦਾ ਨੁਕਸਾਨ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।