ਜ਼ਮੀਨ ਮਿਲਣ ਨਾਲ ਖੇਤ ਮਜ਼ਦੂਰਾਂ ਦੇ ਮਾਣ ਸਨਮਾਣ ‘ਚ ਵਾਧਾ ਹੋਇਆ : ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅੱਜ ਛਾਜਲੀ ਅਤੇ ਬਿਗੜਵਾਲ ਪਿੰਡਾਂ ‘ਚ ਦਲਿਤ ਖੇਤ ਮਜ਼ਦੂਰ ਪੰਚਾਇਤੀ ਰਿਜ਼ਰਵ ਕੋਟੇ ਦੀ ਜਮੀਨ ਲੈਣ ‘ਚ ਸਫਲ ਹੋਏ। ਜਮੀਨ ਪ੍ਰਾਪਤ ਕਰਨ ਉਪਰੰਤ ਪਿੰਡਾਂ ‘ਚ ਜੇਤੂ ਰੈਲੀ ਕੀਤੀ ਗਈ।ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਧਰਮਪਾਲ ਨਮੋਲ ਅਤੇ ਸੂਬਾ ਕਮੇਟੀ ਮੈਬਰ ਬਲਜੀਤ ਨਮੋਲ ਨੇ ਕਿਹਾ ਕਿ ਪਿੰਡ ਛਾਜਲੀ ਅੰਦਰ ਖੇਤ ਮਜ਼ਦੂਰਾਂ ਨੇ ਚਾਰ ਏਕੜ੍ ਜ਼ਮੀਨ ਪਚੰਨਵੇ ਹਜ਼ਾਰ ਰੁ ‘ਚ ਪ੍ਰਾਪਤ ਕੀਤੀ ਇਹ ਬੋਲੀ ਸਾਰੇ ਖੇਤ ਮਜ਼ਦੂਰਾਂ ਦੀ ਸਹਿਮਤੀ ਨਾਲ ਸੰਦੀਪ ਸਿੰਘ ਛਾਜਲੀ ਦੇ ਨਾਂਅ ਤੇ ਹੋਈ। ( Panchayat Land)
ਜ਼ਮੀਨ ਪ੍ਰਾਪਤ ਕਰਨ ਉਪਰੰਤ ਪਿੰਡਾਂ ‘ਚ ਕੀਤੀ ਜੇਤੂ ਰੈਲੀ ( Panchayat Land)
ਇਸ ਬੋਲੀ ਨੂੰ ਕਰਵਾਉਣ ਲਈ ਪੰਚਾਇਤ ਸਕੱਤਰ ਗੁਰਮੇਲ ਸਿੰਘ ਪਹੁੰਚੇ ਸਨ ਇਸੇ ਤਰ੍ਹਾਂ ਪਿੰਡ ਬਿਗੜਵਾਲ ‘ਚ ਵੀ ਬੋਲੀ ਕਰਵਾਉਣ ਲਈ ਵੀ ਡੀ ਪੀ ਓ ਸੰਜੀਵ ਕੁਮਾਰ ਪਹੁੰਚੇ ਸਨ। ਇਸ ਪਿੰਡ ‘ਚ ਬਾਰ੍ਹਾਂ ਏਕੜ ਜ਼ਮੀਨ ਦੋ ਲੱਖ ਸਤਵੰਜਾ ਹਜ਼ਾਰ ਰੁੁਪਏ ’ਚ ਪ੍ਰਾਪਤ ਕੀਤੀ। ਇਹ ਬੋਲੀ ਸਾਰੇ ਖੇਤ ਮਜ਼ਦੂਰਾਂ ਦੀ ਸਹਿਮਤੀ ਨਾਲ ਬਲਜੀਤ ਸਿੰਘ ਦੇ ਨਾਂਅ ’ਤੇ ਹੋਈ। ਇਸ ਤਰਾਂ ਦੋਵੇ ਪਿੰਡਾਂ ਦੀਆ ਬੋਲੀਆ ਹੋਇਆ। ਦੋਵੇ ਪਿੰਡਾਂ ਦੇ ਖੇਤ ਮਜ਼ਦੂਰਾਂ ‘ਚ ਜ਼ਮੀਨ ਮਿਲਣ ਨਾਲ ਖੁਸ਼ੀ ਦੀ ਲਹਿਰ ਹੈ। ਕਿਓੁਕਿ ਰਿਜ਼ਰਵ ਕੋਟੇ ਦੀ ਜਮੀਨ ਆਓੁਣ ਨਾਲ ਖੇਤ ਮਜ਼ਦੂਰਾਂ ਦੇ ਮਾਣ ਸਨਮਾਣ ‘ਚ ਵਾਧਾ ਹੋਇਆ ਹੈ ਓੁਹਨਾ ਨੂੰ ਹਰੇ ਚਾਰੇ ਦਾ ਪ੍ਰਬੰਧ ਹੋਇਆ ਹੈ ਅਤੇ ਫਸਲ ਕਣਕ ਬਗੈਰਾ ਦਾ ਵੀ ਪ੍ਰਬੰਧ ਹੋਇਆ ਹੈ। ਇਸ ਮੌਕੇ ਕਰਮਜੀਤ ਸਿੰਘ ਕਰਮਾ ਛਾਜਲੀ, ਡਾ ਸਤਿਗੁਰ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਗੁਰਮੀਤ ਸਿੰਘ ਬਿਗੜਵਾਲ, ਗੁਰਪ੍ਰੀਤ ਸਿੰਘ, ਦਰਵਾਰਾ ਸਿੰਘ, ਜਗਸੀਰ ਸਿੰਘ, ਜਰਨੈਲ ਸਿੰਘ, ਜੱਸੀ ਸਿੰਘ ਅਤੇ ਮੇਜਰ ਸਿੰਘ ਹਾਜਿਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ