ਐਕਟਿਵ ਕੇਸਾਂ ਦੀ ਗਿਣਤੀ ਘਟੀ, 24 ਮਰੀਜ਼ ਹੋਏ ਠੀਕ
(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣ ਤੋਂ ਬਆਦ ਸਿਹਤ ਵਿਭਾਗ ਵੱਲੋਂ ਸੈਪਲਿੰਗ ਦੀ ਗਤੀ ਤੇਜ਼ ਕਰ ਦਿੱਤੀ ਗਈ ਹੈ । ਫਜਿ਼ਲਕਾ ਜ਼ਿਲ੍ਹੇ ’ਚ ਚਾਰ ਨਵੇਂ ਕੋਰੋਨਾ ਦੇ ਮਰੀਜ਼ ਮਿਲੇ ਹਨ। ਬੁੱਧਵਾਰ ਨੂੰ 41 ਪਾਜ਼ਿਟਿਵ ਕੇਸ ਆਉਣ ਤੋਂ ਬਆਦ ਐਕਟਿਵ ਕੇਸਾਂ ਦੀ ਗਿਣਤੀ 96 ਹੋ ਗਈ ਸੀ ਪਰ ਅੱਜ ਆਈਆਂ ਰਿਪੋਰਟਾਂ ਵਿੱਚ 4 ਪਾਜ਼ਿਟਿਵ ਕੇਸਾਂ ਦੀ ਗਿਣਤੀ ਰਿਕਾਰਡ ਕੀਤੀ ਗਈ ਹੈ । ਇਸ ਸੰਬਧੀ ਸਹਾਇਕ ਸਿਵਲ ਸਰਜਨ ਡਾ. ਬਬਿਤਾ ਨੇ ਦੱਸਿਆ ਕਿ ਅੱਜ 24 ਮਰੀਜ਼ ਦੇ ਠੀਕ ਹੋਣ ਤੋਂ ਬਆਦ ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 76 ਰਹਿ ਗਈ ਹੈ ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਨੈਸ਼ਨਲ ਹਾਈਵੇਅ ‘ਤੇ ਫੌਜ ਦੀ ਗੱਡੀ ਨੂੰ ਲੱਗੀ ਅੱਗ, ਹਾਦਸੇ ‘ਚ 4 ਜਵਾਨ ਸ਼ਹੀਦ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ