ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home Breaking News ਬੰਬੀਹਾ ਗਰੁੱਪ ...

    ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਲਾਰੇਂਸ਼ ਗਰੁੱਪ ਨੂੰ ਦਿੱਤੀ ਧਮਕੀ

    Lawrence Group

    ਕਿਹਾ, ਦੂਜੀ ਵਿਕਟ ਛੇਤੀ ਡਿੱਗਣ ਵਾਲੀ ਹੈ

    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ’ਚ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਗੈਂਗਸ਼ਟਰਾਂ ’ਚ ਆਪਸੀ ਮਤਭੇਦ ਸਾਹਮਣੇ ਆ ਰਹੇ ਹਨ। ਜੇਲ੍ਹ ’ਚ ਬੰਦ ਗੈਂਗਸ਼ਟਰ ਇੱਕ ਦੂਜੇ ਗਰੁੱਪ ਨਾਲ ਭਿੜ ਰਹੇ ਹਨ ਅਤੇ ਲਗਾਤਾਰ ਸੋਸ਼ਲ ਮੀਡੀਆ ’ਤੇ ਇੱਕ ਦੂਜੇ ਨੂੰ ਧਮਕੀ ਦੇ ਰਹੇ ਹਨ। ਤਿਹਾੜ ਜੇਲ ‘ਚ ਪ੍ਰਿੰਸ ਤਿਵੇਤੀਆ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾਈ ਹੈ। ਜਿਸ ’ਚ ਲਿਖਿਆ ਹੈ ਕਿ ਹੁਣ ਜਲਦ ਹੀ ਲਾਰੈਂਸ ਗਰੁੱਪ ਦੀ ਦੂਜੀ ਵਿਕਟ ਡਿੱਗਣ ਵਾਲੀ ਹੈ। ਇਹ ਪੋਸਟ ਬੰਬੀਹਾ ਗੈਂਗ ਦੇ ਗੈਂਗਸਟਰ ਨੀਰਜ ਸ਼ਹਿਰਾਵਤ ਨੇ ਕੀਤੀ ਹੈ। ਨੀਰਜ ਨੇ ਇਸ ਪੋਸਟ ਨੂੰ ਟੈਗ ਕੀਤਾ NB ਗਰੁੱਪ, ਟਿੱਲੂ, ਸੁਨੀਲ ਮਾਨ, ਬੱਲੀ ਬ੍ਰਦਰਜ਼, ਦਵਿੰਦਰ ਬੰਬੀਹਾ ਗਰੁੱਪ, ਕੌਸ਼ਲ ਤੌਧਰੀ, ਰੋਹਿਤ ਚੌਧਰੀ ਨਾਲ।

    ਜਿਕਰਯੋਗ ਹੈ ਕਿ ਗੈਂਗਸਟਰ ਪ੍ਰਿੰਸ ਤਿਵੇਤੀਆ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰ ਇੱਕ ਗੈਂਗ ਵਾਰ ਵਿੱਚ ਮਾਰਿਆ ਗਿਆ ਸੀ। ਇਸ ਕਤਲ ਤੋਂ ਬਾਅਦ ਪੁਲਿਸ ਬੇਸ਼ੱਕ ਅਲਰਟ ਹੋ ਗਈ ਹੈ ਪਰ ਗੈਂਗਸਟਰ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਰਹੇ ਹਨ। ਗੈਂਗਸ਼ਟਰਾਂ ’ਚ ਲਗਾਤਾਰ ਗੈਂਗਵਾਰ ਵੱਧਦਾ ਜਾ ਰਿਹਾ ਹੈ। ਜਿਸ ਦੇ ਨਤੀਜੇ ਬਹੁਤ ਭਿਆਨਕ ਨਿਕਲ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here