ਮੌੜ ਮੰਡੀ (ਰਾਕੇਸ਼ ਗਰਗ)। ਬਲਾਕ ਮੌੜ ’ਚ ਪੈਂਦੇ ਪਿੰਡ ਰਾਜਗੜ੍ਹ ਕੱੁਬੇ ਦੇ ਗੁਰਸੇਵਕ ਸਿੰਘ ਦੀ ਜ਼ਿੰਦਗੀ ਆਪਣੀ ਤੋਰ ਤੁਰ ਰਹੀ ਸੀ ਪਰ ਛੇ ਸਾਲ ਪਹਿਲਾਂ ਹੋਏ ਹਾਦਸੇ ਨੇ ਲੀਹੋ ਲਾਹ ਦਿੱਤੀ। ਹਾਦਸੇ ’ਚ ਗੰਭੀਰ ਜ਼ਖਮੀ ਹੋਇਆ ਗੁਰਸੇਵਕ ਸਿੰਘ ਰੋਜੀ-ਰੋਟੀ ਕਮਾਉਣ ਤੋਂ ਮੁਥਾਜ ਹੋ ਗਿਆ ਤੇ ਉੱਤੋਂ ਸਿਰ ਢੱਕਣ ਲਈ ਬਣਿਆ ਹੋਇਆ ਮਕਾਨ ਵੀ ਡਿੱਗਣ ਕਿਨਾਰੇ ਆ ਗਿਆ। (Welfare Work)
ਮਹਿੰਗਾਈ ਦੇ ਦੌਰ ’ਚ ਇਲਾਜ ਦੇ ਨਾਲ-ਨਾਲ ਆਪਣਾ ਮਕਾਨ ਮੁੜ ਬਣਾਉਣਾ ਉਸ ਲਈ ਮੁਸ਼ਕਿਲ ਸੀ। ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਾਲ ਸੰਪਰਕ ਕੀਤਾ ਤਾਂ ਜਿੰਮੇਵਾਰ ਸੇਵਾਦਾਰਾਂ ਨੇ ਪਰਿਵਾਰ ਦੀ ਲੋੜ ਨੂੰ ਦੇਖਦਿਆਂ ਨਵਾਂ ਮਕਾਨ ਉਸਾਰ ਦਿੱਤਾ, ਜਿਸ ਨਾਲ ਹੁਣ ਉਨ੍ਹਾਂ ਨੂੰ ਕਿਸੇ ਮੀਂਹ-ਹਨੇ੍ਹਰੀ ਦਾ ਫਿਕਰ ਨਹੀਂ ਰਿਹਾ।
ਇਹ ਵੀ ਪੜੋ: ਤਿੰਨ ਮੰਜਲਾ ਇਮਾਰਤ ਡਿੱਗੀ, ਪ੍ਰਸ਼ਾਸਨ ਦੇ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਚਾਅ ਕਾਰਜਾਂ ’ਚ ਜੁਟੇ
ਵੇਰਵਿਆਂ ਮੁਤਾਬਿਕ ਗੁਰਸੇਵਕ ਸਿੰਘ ਆਪਣੀ ਪਤਨੀ ਸੁਖਜੀਤ ਕੌਰ ਅਤੇ ਦੋ ਬੱਚਿਆਂ ਇੱਕ ਬੇਟਾ ਤੇ ਬੇਟੀ ਨਾਲ ਮਹਿੰਗਾਈ ਦੇ ਦੌਰ ਦੇ ਬਾਵਜ਼ੂਦ ਮਕਾਨ ਉਸਾਰੀ ਦਾ ਕੰਮ ਕਰਕੇ ਗੁਜ਼ਾਰਾ ਕਰ ਰਿਹਾ ਸੀ। ਇਸ ਚੱਲਦੀ ਜ਼ਿੰਦਗੀ ’ਚ ਪਰਿਵਾਰ ’ਤੇ 6 ਸਾਲ ਪਹਿਲਾਂ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਗੁਰਸੇਵਕ ਸਿੰਘ ਹਾਦਸੇ ’ਚ ਜ਼ਖ਼ਮੀ ਹੋ ਗਿਆ। ਪਰਿਵਾਰ ਨੂੰ ਰੋਜ਼ੀ-ਰੋਟੀ ਦਾ ਫਿਕਰ ਹੋ ਗਿਆ ਤੇ ਮਕਾਨ ਵੀ ਮੰਦੇ ਦੀ ਮਾਰ ’ਚ ਆ ਗਿਆ। ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਪਾਟ ਗਿਆ ਸੀ ਤੇ ਨੀਵਾਂ ਹੋਣ ਕਰਕੇ ਮੀਹਾਂ ਆਦਿ ਦਾ ਪਾਣੀ ਘਰ ’ਚ ਆ ਜਾਂਦਾ ਸੀ। ਬਲਾਕ ਪ੍ਰੇਮੀ ਸੇਵਕ ਸੁਖਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਪਰਿਵਾਰ ਨੇ ਮਕਾਨ ਦੀ ਮੱਦਦ ਲਈ ਸਾਧ-ਸੰਗਤ ਨਾਲ ਸੰਪਰਕ ਕੀਤਾ ਤਾਂ ਸੰਗਤ ਨੇ ਦੋ ਕਮਰੇ, ਚਾਰਦੀਵਾਰੀ, ਲੈਟਰੀਨ-ਬਾਥਰੂਮ ਬਣਾ ਕੇ ਦਿੱਤਾ ਹੈ। ਉਨ੍ਹਾਂ ਇਹ ਮਕਾਨ ਬਣਾ ਕੇ ਦੇਣ ਲਈ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ।
ਤਿੰਨ ਦਿਨਾਂ ’ਚ ਮੁਕੰਮਲ ਕੀਤਾ ਸਾਰਾ ਕੰਮ | Welfare Work
ਮਾਨਵਤਾ ਭਲਾਈ ਦੇ 156 ਕਾਰਜਾਂ ’ਚ ਆਉਂਦੀ ‘ਆਸ਼ਿਆਨਾ ਮੁਹਿੰਮ’ ਤਹਿਤ ਸਿਰਫ ਤਿੰਨ ਦਿਨਾਂ ’ਚ 5 ਮਿਸਤਰੀਆਂ ਤੇ 40 ਸੇਵਾਦਾਰਾਂ ਨੇ ਇਹ ਸੇਵਾ ਕੀਤੀ। ਭਾਵੇਂ ਕਣਕ ਦੀ ਵਾਢੀ ਦਾ ਕੰਮ ਸਿਖਰਾਂ ’ਤੇ ਹੈ ਤੇ ਗਰਮੀ ਵੀ ਜ਼ੋਰਾਂ ’ਤੇ ਪੈਣ ਲੱਗੀ ਹੈ ਪਰ ਇਸ ਦੇ ਬਾਵਜ਼ੂਦ ਸਾਧ-ਸੰਗਤ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸੇਵਾ ਕੀਤੀ।
ਭਵਿੱਖ ’ਚ ਵੀ ਜਾਰੀ ਰਹਿਣਗੇ ਭਲਾਈ ਕਾਰਜ: ਗੁਰਦੇਵ ਇੰਸਾਂ
ਬਲਾਕ ਮੌੜ ਦੀ ਸਾਧ-ਸੰਗਤ ਵੱਲੋਂ ਮਕਾਨ ਬਣਾਉਣ ਦੀ ਇਹ ਸੇਵਾ 85 ਮੈਂਬਰ ਗੁਰਦੇਵ ਸਿੰਘ ਇੰਸਾਂ ਬਠਿੰਡਾ ਦੀ ਦੇਖ-ਰੇਖ ’ਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਭਵਿੱਖ ’ਚ ਵੀ ਅਜਿਹੇ ਭਲਾਈ ਕਾਰਜ ਜਾਰੀ ਰਹਿਣਗੇ।