ਕਪਲਾਸ਼ ਤਾਇਲ ਅਤੇ ਬਲਵੀਰ ਸਿੰਘ ਬਣੇ ਉਪ ਪ੍ਰਧਾਨ
- ਪ੍ਰਧਾਨਗੀ ਦੀ ਚੋਣ ਸਮੇਂ 15 ਵਿਚੋਂ 9 ਕੌਂਸਲਰਾਂ, ਚੋਣ ਪ੍ਰਕ੍ਰਿਆ ਵਿਚ ਹੋਏ ਹਾਜ਼ਰ
ਲਹਿਰਾਗਾਗਾ, 17 ਮਾਰਚ (ਰਾਜ ਸਿੰਗਲਾ/ਨੈਨਸੀ)। ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨਗੀ ਦੀ ਚੋਣ ਦਾ ਮਸਲਾ ਚੋਣ ਤੋਂ ਕਰੀਬ 26 ਮਹੀਨੇ ਲਟਕਣ ਤੋਂ ਬਾਅਦ ਅੱਜ ਪੂਰੇ ਅਮਨ ਆਮਨ ਨਾਲ ਹੱਲ ਹੋ ਗਿਆ। ਇਹ ਚੋਣ ਐਸ ਡੀ ਐਮ ਲਹਿਰਾ ਕਮ ਰਿਟਰਨਿੰਗ ਅਫਸਰ ਸ. ਸੂਬਾ ਸਿੰਘ ਦੀ ਦੇਖ ਰੇਖ ਹੇਠ ਸਥਾਨਕ ਨਗਰ ਕੌਂਸਲ ਦੇ ਦਫਤਰ ਵਿਖੇ ਹੋਈ, ਇਸ ਚੋਣ ਪ੍ਰਕ੍ਰਿਆ ਵਿਚ ਸ਼ਹਿਰ ਦੇ ਕੁੱਲ 15 ਕੌਂਸਲਰਾਂ ਵਿਚੋਂ 9 ਕੌਂਸਲਰ, ਐਮ. ਐਲ ਏ ਐਡਵੋਕੇਟ ਬਰਿੰਦਰ ਗੋਇਲ ਸਮੇਤ ਨਗਰ ਕੌਂਸਲ ਦਫਤਰ ਪਹੁੰਚੇ। ਜਿਥੇ ਕੌਂਸਲਰਾਂ ਵੱਲੋਂ ਆਮ ਸਹਿਮਤੀ ਨਾਲ ਵਿਧਾਇਕ ਗੋਇਲ ਦੀ ਭਰਜਾਈ ਸ਼੍ਰੀਮਤੀ ਕਾਂਤਾ ਰਾਣੀ ਗੋਇਲ ਨੂੰ ਪ੍ਰਧਾਨ, ਕਪਲਾਸ਼ ਤਾਇਲ ਅਤੇ ਬਲਵੀਰ ਸਿੰਘ ਵੀਰ੍ਹਾ ਨੂੰ ਉਪ ਪ੍ਰਧਾਨ ਚੁਣ ਲਿਆ ਗਿਆ। (Lehragaga News)
ਮੈਂ ਜਿੰਮੇਵਾਰੀ ਨੂੰ ਪੂਰੀ ਇਮਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ : ਕਾਂਤਾ ਰਾਣੀ ਗੋਇਲ
ਇਸ ਚੋਣ ਉਪਰੰਤ ਹਲਕਾ ਵਿਧਾਇਕ ਵਰਿੰਦਰ ਗੋਇਲ ਨੇ ਪ੍ਰਧਾਨਗੀ ਦੀ ਚੋਣ ਲਈ ਹੋਈ ਦੇਰੀ ਨੂੰ ਲੈ ਕੇ ਜਿਥੇ ਸਿਆਸੀ ਵਿਰੋਧੀਆਂ ‘ਤੇ ਤਿੱਖੇ ਹਮਲੇ ਕੀਤੇ ਉਥੇ ਨਵਨਿਯੁਕਤ ਪ੍ਰਧਾਨ ਕਾਂਤਾ ਰਾਣੀ ਨੇ ਵੀ ਸਾਰੇ ਕੌਂਸਲਰ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੌਂਸਲਰ ਸਾਥੀਆਂ ਨੇ ਜਿਸ ਉਮੀਦ ਅਤੇ ਵਿਸ਼ਵਾਸ ਨਾਲ ਪ੍ਰਧਾਨਗੀ ਦੀ ਜਿੰਮੇਵਾਰੀ ਮੇਰੇ ਮੋਢਿਆਂ ਉੱਪਰ ਪਾਈ ਹੈ ਮੈਂ ਇਸਨੂੰ ਜਿੰਮੇਵਾਰੀ ਨੂੰ ਪੂਰੀ ਇਮਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ ਅਤੇ ਕੌਂਸਲਰ ਸਾਥੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਲਟਕੇ ਹੋਏ ਵਿਕਾਸ ਨੂੰ ਸਿਖਰ ‘ਤੇ ਲੈ ਕੇ ਜਾਵਾਂਗੀ। ਇਸ਼ ਸਮੇਂ ਉਪ ਪ੍ਰਧਾਨ ਕਪਲਾਸ਼ ਤਾਇਲ ਅਤੇ ਬਲਵੀਰ ਸਿੰਘ ਨੇ ਵੀ ਪ੍ਰਧਾਨ ਮੈਡਮ ਕਾਂਤਾ ਰਾਣੀ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣ ਦਾ ਵਾਅਦਾ ਕੀਤਾ ਹੈ। (Lehragaga News)
ਜਿਕਰਯੋਗ ਹੈ ਕਿ ਨਗਰ ਕੌਂਸਲ ਲਹਿਰਾਗਾਗਾ ਦੀ ਚੋਣ 14 ਫਰਵਰੀ 2021 ਨੂੰ ਹੋਈ ਸੀ ਅਤੇ 17 ਫਰਵਰੀ ਨੂੰ ਚੋਣ ਨਤੀਜੇ ਘੋਸ਼ਿਤ ਕੀਤੇ ਗਏ ਸਨ। ਇਸ ਸਮੇਂ ਜੇਤੂ ਕੌਂਸਲਰ ਐਲਾਣੇ ਗਏ ਵਾਰਡ ਨੂੰ 2 ਅਤੇ 8 ਦੇ ਕੌਂਸਲਰਾਂ ਨੂੰ ਬਾਅਦ ਵਿਚ ਹਾਰੇ ਹੋਏ ਘੋਸ਼ਿਤ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਐਡਵੋਕੇਟ ਬਰਿੰਦਰ ਗੋਇਲ ਦੀ ਅਗਵਾਈ ਹੇਠ ਪਹਿਲਾਂ ਜੇਤੂ ਘੋਸ਼ਿਤ ਕੀਤੇ ਗਏ ਕੌਂਸਲਰਾਂ ਨੇ ਮਾਨਯੋਗ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਆਖਰ ਲੰਬੇ ਸਮੇਂ ਬਾਅਦ ਫੈਸਲਾ ਆਉਣ ਤੋਂ ਉਪਰੰਤ ਕਾਨੂੰਨੀ ਪ੍ਰਕ੍ਰਿਆ ਪੂਰੀ ਕਰਦੇ ਕਰਦੇ ਅੱਜ ਚੋਣ ਦਾ ਦਿਨ ਤੈਅ ਕੀਤਾ ਗਿਆ ਅਤੇ ਚੋਣ ਦਾ ਕੰਮ ਸ਼ਾਤੀ ਪਰੂਵਕ ਨੇਪਰੇ ਨੇਪਰੇ ਚੜ੍ਹ ਗਿਆ। ਇਸ ਸਮੇਂ ਆਮ ਆਦਮੀ ਪਾਰਟੀ ਦੇ ਆਹੁਦੇਦਾਰਾਂ ਤੋਂ ਇਲਾਵਾ ਰਾਕੇਸ਼ ਗੁਪਤਾ ਪੀ ਏ ਵਿਧਾਇਕ ਬਰਿੰਦਰ ਗੋਇਲ, ਦੀਪਕ ਜੇਨ, ਡਾ ਸ਼ੀਸ਼ਪਾਲ ਅਨੰਦ, ਤੇਜਵੀਰ ਕਲੇਰ, ਅਰੁਣ ਜਿੰਦਲ, ਗੁਰਤੇਲ ਲਹਿਲ ਕਲਾਂ, ਕੁਲਦੀਪ ਸਿੰਘ ਸੰਗਤਪੁਰਾ ਪ੍ਰਧਾਨ ਅਤੇ ਗੁਰੀ ਚਾਹਿਲ ਪ੍ਰਧਾਨ ਟਰੱਕ ਯੂਨੀ ਲਹਿਰਾਗਾਗਾ, ਮਿੱਠੂ ਸਿੰਘ ਜਵਾਹਰ ਵਾਲਾ ਆਦਿ ਆਗੂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ