ਜਲੰਧਰ (ਸੱਚ ਕਹੂੰ ਨਿਊਜ਼)। ਜਲੰਧਰ (Jalandhar) ਵਿੱਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਨਜ਼ਰ ਆਈ। ਸ਼ਕਤੀ ਪ੍ਰਦਰਸ਼ਨ ਲਈ ਕੱਢੇ ਗਏ ਰੋਡ ਸੋਅ ਦੌਰਾਨ ਵਰਕਰ ਆਪਸ ਵਿੱਚ ਭਿੜ ਗਏ। ਨੌਜਵਾਨਾਂ ਨੇ ਜ਼ੋਰਦਾਰ ਢੰਗ ਨਾਲ ਲੱਤਾਂ ਅਤੇ ਮੁੱਕੇ ਮਾਰੇ। ਉਥੇ ਪੁਲਿਸ ਵੀ ਮੌਜ਼ੂਦ ਸੀ ਪਰ ਉਹ ਖੜ੍ਹ ਕੇ ਤਮਾਸ਼ਾ ਦੇਖਦੀ ਰਹੀ।
ਝਗੜੇ ਵਿੱਚ ਕਈ ਵਰਕਰ ਜਖਮੀ ਹੋ ਗਏ। ਕਈਆਂ ਦੇ ਚਿਹਰੇ ’ਤੇ ਸੱਟਾਂ ਲੱਗੀਆਂ ਹਨ ਅਤੇ ਕਈਆਂ ਦੇ ਸਿਰ ਫਟ ਗਏ ਹਨ। ਦੱਸਿਆ ਗਿਆ ਹੈ ਕਿ ਜਿਨ੍ਹਾਂ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ, ਉਹ ਸੁਸ਼ੀਲ ਰਿੰਕੂ ਅਤੇ ਉਸਦੇ ਵਿਰੋਧੀ ਕੌਂਸਲਰ ਦੇ ਸਮੱਰਥਕ ਹਨ।
ਨੇਤਾਵਾਂ ਦੇ ਸਮੱਰਥਕਾਂ ਦੀ ਆਪਸ ’ਚ ਨਹੀਂ ਬਣੀ | Jalandhar
ਆਮ ਆਦਮੀ ਪਾਰਟੀ ਵਿੱਚ ਬੇਸ਼ੱਕ ਵਿਧਾਇਕਾਂ ਤੋਂ ਲੈ ਕੇ ਚੇਅਰਮੈਨ ਤੱਕ ਇੱਕਜੁੱਟਤਾ ਦਿਖਾਈ ਜਾ ਰਹੀ ਹੈ ਪਰ ਜਮੀਨੀ ਹਕੀਕਤ ਇਹ ਹੈ ਕਿ ਉਨ੍ਹਾਂ ਦੇ ਸਮਰੱਥਕਾਂ ਦੀ ਵੀ ਆਪਸ ਵਿੱਚ ਨਹੀਂ ਬਣਦੀ। ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਬੇਸੱਕ ਪਾਰਟੀ ਹਾਈਕਮਾਂਡ ਦੇ ਇਸ਼ਾਰੇ ’ਤੇ ਆਪਣੇ ਕੱਟੜ ਵਿਰੋਧੀ ਸੁਸ਼ੀਲ ਰਿੰਕੂ ਦਾ ਪੂਰਾ ਸਮੱਰਥਨ ਅਤੇ ਪ੍ਰਚਾਰ ਕਰ ਰਹੇ ਹਨ ਪਰ ਉਨ੍ਹਾਂ ਦੇ ਸਮਰਥਕ ਅਜੇ ਵੀ ਸੁਸ਼ੀਲ ਰਿੰਕੂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਬਰਦਾਸ਼ਤ ਕਰਨ ਤੋਂ ਅਸਮੱਰਥ ਹਨ।
ਅੱਜ ਵੀ ਰੋਡ ਸੋਅ ਦੌਰਾਨ ਹੋਇਆ ਝਗੜਾ ਇਸੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਸ਼ੀਤਲ ਅੰਗੁਰਾਲ ਦੀ ਮੰਨੀ-ਪ੍ਰਮੰਨੀ ਸਾਬਕਾ ਕਾਂਗਰਸੀ ਕੌਂਸਲਰ ਜੋ ਕਿ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਤੋਂ ਪਹਿਲਾਂ ਕਾਂਗਰਸ ਵਿੱਚ ਹੀ ਰਿੰਕੂ ਦੇ ਵਿਰੋਧੀ ਰਹੀ ਸੀ, ਦੀ ਰਿੰਕੂ ਦੇ ਸਮਰਥਕਾਂ ਦੇ ਨਾਲ-ਨਾਲ ਉਨ੍ਹਾਂ ਦੇ ਸਮਰਥਕਾਂ ਨਾਲ ਵੀ ਝੜਪ ਹੋ ਗਈ ਹੈ।