ਚੇਨੱਈ ਦੇ ਗੜ੍ਹ ’ਚ ਜਾਇਸਵਾਲ-ਬਟਲਰ ਦੀ ਹੋਵੇਗੀ ਪ੍ਰੀਖਿਆ
- ਚੇਪਾਕ ਦੀ ਪਿੱਚ ਧੀਮੇ ਗੇਂਦਬਾਜ਼ਾਂ ਦੀ ਹੋਵੇਗੀ ਮੱਦਦਗਾਰ, ਟਾੱਸ ਦੀ ਭੂਮਿਕਾ ਅਹਿਮ
(ਏਜੰਸੀ) ਚੇਨੱਈ। ਇੰਡੀਅਨ ਪ੍ਰੀਮੀਅਰ ਲੀਗ IPL ‘ਚ ਅੱਜ ਲੀਗ ਪੜਾਅ ਦਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਚੇਨਈ ਦੇ ਚੇਪੌਕ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੇ ਟੂਰਨਾਮੈਂਟ ‘ਚ ਹੁਣ ਤੱਕ 3 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 2 ‘ਚ ਜਿੱਤ ਅਤੇ ਇਕ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਸ਼ਾਨਦਾਰ ਫਾਰਮ ’ਚ ਚੱਲ ਰਹੇ ਰਾਜਸਥਾਨ ਰਾਇਲਸ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਤੇ ਯਸ਼ਸਵੀ ਜਾਇਸਵਾਲ ਦਾ ਸਾਹਮਣਾ ਚੇਨੱਈ ਸੁਪਰ ਕਿੰਗਸ ਨਾਲ ਉਸਦੇ ਗੜ੍ਹ ਚੇਪਾਕ ਸਟੇਡੀਅਮ ’ਤੇ ਹੋਵੇਗਾ ਜਿਸ ’ਚ ਉਸਦੇ ਧੁਰੰਦਰ ਸਪਿੱਨਰਾਂ ਨਾਲ ਨਜਿੱਠਣ ਦੀ ਚੁਣੌਤੀ ਆਸਾਨ ਨਹੀਂ ਹੋਵੇਗੀ।
ਟਾੱਸ ਦੀ ਭੂਮਿਕਾ ਅਹਿਮ ਹੋਵੇਗੀ
ਇੰਗਲੈਂਡ ਦੇ ਸਫੈਦ ਗੇਂਦ ਦੇ ਕਪਤਾਨ ਬਟਲਰ ਅਤੇ ਭਾਰਤ ਦੇ ਨੌਜਵਾਨ ਬੱਲੇਬਾਜ਼ ਜਾਇਸਵਾਲ ਦੋ-ਦੋ ਅਰਧ ਸੈਂਕੜੇ ਜਮ੍ਹਾ ਚੁੱਕੇ ਹਨ। ਬਟਲਰ ਦਾ ਸਟਰਾਇਕ ਰੇਟ 180.95 ਅਤੇ ਜਾਇਸਵਾਲ ਦਾ 164.47 ਰਿਹਾ ਹੈ ਰਾਇਲਸ ਨੇ ਹਾਲੇ ਤੱਕ ਤਿੰਨ ’ਚੋਂ ਦੋ ਮੈਚ ਗੁਹਾਟੀ ’ਚ ਖੇਡੇ ਜਿੱਥੇ ਉਨ੍ਹਾਂ?ਨੂੰ?ਸਪਾਟ ਪਿੱਚ ਮਿਲੀ ਹੈਦਰਾਬਾਦ ਦੀ ਪਿੱਚ ਵੀ ਬੱਲੇਬਾਜਾਂ ਦੀ ਮੱਦਦਗਾਰ ਸੀ। ਹੁਣ ਚੇਨੱਈ ’ਚ ਪਿੱਚ ਧੀਮੇਂ ਗੇਂਦਬਾਜ਼ਾਂ ਦੀ ਮੱਦਦਗਾਰ ਹੋਵੇਗੀ ਅਜਿਹੇ ’ਚ ਟਾੱਸ ਦੀ ਭੂਮਿਕਾ ਅਹਿਮ ਹੋਵੇਗੀ ਕਿਉਂਕਿ ਇਸ ਪਿੱਚ ’ਤੇ 170 ਜਾਂ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਹੋਵੇਗਾ ਖਾਸ ਤੌਰ ’ਤੇ ਜਦੋਂ ਸਾਹਮਣੇ ਮੋਈਨ ਅਲੀ, ਰਵਿੰਦਰ ਜਡੇਜਾ ਅਤੇ ਮਿਸ਼ੇਲ ਸੈਂਟਨੇਰ ਵਰਗੇ ਗੇਂਦਬਾਜ਼ ਹੋਣ ਤਿੰਨੋਂ ਹਾਲੇ ਤੱਕ ਤਿੰਨ ਮੈਚਾਂ ’ਚ 11 ਵਿਕਟਾ ਲੈ ਚੁੱਕੇ ਹਨ ਅਤੇ ਉਨ੍ਹਾ ਦਾ ਇਕਾਨਾਮੀ ਰੇਟ ਬਹੁਤ ਸ਼ਾਨਦਾਰ ਰਿਹਾ ਹੈ।
ਜਿੰਕਿਆ ਰਹਾਣੇ ’ਤੇ ਫਿਰ ਰਹਿਣਗੀਆਂ ਨਜ਼ਰਾਂ (CSK Vs RR IPL )
ਰਾਇਲਸ ਦੇ ਸਪਿੱਨਰਾਂ ਨੂੰ ਵੀ ਹਲਕੇ ’ਚ ਨਹੀਂ ਲਿਆ ਜਾ ਸਕਦਾ ਚਤੁਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦਾ ਇਹ ਘਰੇਲੂ ਮੈਦਾਨ ਹੈ ਅਤੇ ਯੁਜਵੇਂਦਰ ਚਹਿਲ ਵੀ ਮੈਚ ਵਿਨਰ ਗੇਂਦਬਾਜ ਹਨ। ਤਮਿਲਨਾਡੂ ਦੇ ਮੁਰੂਗਨ ਅਸ਼ਵਿਨ ਵੀ ਟੀਮ ’ਚ ਹਨ ਚੇਨੱਈ ਨੂੰ ਦੀਪਕ ਚਾਹਰ ਦੀ ਕਮੀ ਖਲਕੇਗੀ ਜੋ ਹੈਮਸਟਰਿੰਗ ਦੀ ਸੱਟ?ਲੱਗਣ ਕਾਰਨ ਟੂਰਨਾਮੈਂਟ?ਤੋਂ?ਬਾਹਰ ਹਨ ਦੇਖਣਾ ਇਹ ਹੈ ਕਿ ਧੋਨੀ ਹੁਣ ਰਾਜਵਰਧਨ ਹੰਗਰਗੇਕਰ ਅਤੇ ਸਿਮਰਜੀਤ ਸਿੰਘ ’ਚੋਂ ਕਿਸਨੂੰ ਚੁਣਦੇ ਹਨ ਬੱਲੇਬਾਜ਼ੀ ’ਚ ਅਨੁਭਵੀ ਅਜਿੰਕਿਆ ਰਹਾਣੇ ਨੇ ਚੇਨੱਈ ਲਈ ਸ਼ੁਰੂਆਤ ਕਰਦੇ ਹੋਏ ਉਪਯੋਗਤਾ ਸਾਬਿਤ ਕਰ ਦਿੱਤੀ ਰਿਤੁਰਾਜ ਗਾਇਕਵਾੜ ਸਿਖਰਲੀ ਲੜੀ ’ਤੇ ਲਗਾਤਾਰ ਵਧੀਆ ਖੇਡ ਰਹੇ ਹਨ ਦੋਨੋਂ ਟੀਮਾਂ ਕੋਲ ਮਜ਼ਬੂਤ ਬੱਲੇਬਾਜੀ ਲੜੀ ਹੈ ਜਿਸ ਨਾਲ ਕੱਲ੍ਹ ਦਾ ਮੁਕਾਬਲਾ ਰੋਚਕ ਰਹਿਣ ਦੀ ਉਮੀਦ ਹੈ ਰਾਇਲਸ ਕੋਲ ਕਪਤਾਨ ਸੰਜੂ ਸੈਮਸਨ ਅਤੇ ਸ਼ਿਮਰੋਨ ਹੈਟਮਾਇਰ ਵਰਗੇ ਵਧੀਆ ਬੱਲੇਬਾਜ ਹਨ ਦੂਜੇ ਪਾਸੇ ਗੇਂਦਬਾਜੀ ’ਚ ਟਰੇਂਟ ਬੋਲਟ ਅਤੇ ਜੈਸਨ ਹੋਲਡਰ ਕੋਲ ਅਨੁਭਵ ਹੈ
ਦੋਵੇਂ ਟੀਮਾਂ ਇਸ ਪ੍ਰਕਾਰ ਹਨ (CSK Vs RR IPL )
ਟੀਮਾਂ: ਚੇਨੱਈ ਸੁਪਰਕਿੰਗਸ: ਮਹਿੰਦਰ ਸਿੰਘ ਧੋਨੀ (ਕਪਤਾਨ), ਡੇਵੋਨ ਕਾਨਵੇ, ਰਿਤੁਰਾਜ ਗਾਇਕਵਾੜ, ਅੰਬਾਤੀ ਰਾਇੁਡੁ, ਮੋਈਨ ਅਲੀ, ਬੇਨ ਸਟੋਕਸ, ਰਵਿੰਦਰ ਜਡੇਜਾ, ਅਜਿੰਕਯ ਰਹਾਣੇ, ਮਿਸੰਡਾ ਮਗਾਲਾ, ਸ਼ਿਵਮ ਦੁਬੇ, ਡਵੇਨ ਪਿ੍ਰਟੋਰਿਅਸ, ਅਹਿਯ ਮੰਡਲ, ਨਿਸ਼ਾਂਤ ਸਿੰਧੁ, ਰਾਜਵਰਧਨ ਹੈਂਗਰਗੇਕਰ, ਮਿਸ਼ੇਲ ਸੈਂਟਨਰ, ਸ਼ੁਭ੍ਰਾਂਸ਼ੁ ਸੈਨਾਪਤੀ, ਸਿਮਰਜੀਤ ਸਿੰਘ, ਮਥਿਸਾ ਪਥਿਰਾਣਾ, ਮਹੀਸ਼ ਤੀਕਸ਼ਣਾ, ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸ਼ੇਖ ਰਸ਼ੀਦ, ਤੁਸ਼ਾਰ ਦੇਸ਼ਪਾਂਡੇ
ਰਾਜਸਥਾਨ ਰਾਇਲਸ: ਸੰਜੂ ਸੈਮਸਨ (ਕਪਤਾਨ), ਅਬਦੁੱਲ ਬਾਸਿਤ, ਮੁਰੂਗਨ ਅਸ਼ਵਿਨ, ਰਵੀਚੰਦਰਨ ਅਸ਼ਵਿਨ, ਕੇਐੱਮ ਆਸਿਫ, ਟਰੇਂਟ ਬੋਲਟ, ਜੋਸ ਬਟਲਰ, ਕੇਸੀ ਕਰਿਯੱਪਾ, ਯੁਜਵੇਂਦਰ ਚਹਿਲ, ਡੀ ਫਰੇਰਾ, ਸ਼ਿਮਰੋਨ ਹੈਟਮਾਇਰ, ਜੈਸਨ ਹੋਲਡਰ, ਯੱਸ਼ਸਵੀ ਜਾਇਸਵਾਲ, ਧਰੁਵ ਜੁਰੇਲ, ਓਬੇਦ ਮੈਕਾਇ, ਦੇਵਦੱਤ ਪੱਡੀਕਲ, ਰਿਆਨ ਪਿਰਾਗ, ਕੁਰਨਾਲ ਸਿੰਘ ਰਾਠੌੜ, ਜੋ ਰੂਟ, ਨਵਦੀਪ ਸੈਨੀ, ਸੰਦੀਪ ਸ਼ਰਮਾ, ਕੁਲਦੀਪ ਸੈਨ, ਆਕਾਸ਼ ਵਰਿਸ਼ਠ, ਕੁਲਦੀਪ ਯਾਦਵ, ਐਡਮ ਜਾਂਪਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ