ਅੰਮ੍ਰਿਤਪਾਲ ਕੇਸ ਦੀ ਹਾਈਕੋਰਟ ’ਚ ਸੁਣਵਾਈ ਅੱਜ

Amritpal

Amritpal ਦੇ ਵਕੀਲ ਨੇ ਕੀਤਾ ਗਿ੍ਰਫਤਾਰੀ ਦਾ ਦਾਅਵਾ; ਪਿਛਲੀ ਵਾਰ ਪੰਜਾਬ ਪੁਲਿਸ ਨੂੰ ਕੀਤੀ ਗਈ ਸੀ ਤਾੜਨਾ

ਚੰਡੀਗੜ੍ਹ। ਵਾਰਸ ਪੰਜਾਬ ਦੇ ਸੰਗਠਨ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਣੀ ਹੈ। ਵਾਰਸ ਪੰਜਾਬ ਦੇ ਸੰਗਠਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਇਮਾਨ ਸਿੰਘ ਖਾਰਾ ਨੇ ਹਾਈ ਕੋਰਟ ਵਿੱਚ ਅੰਮ੍ਰਿਤਪਾਲ ਸਿੰਘ ਦੇ ਹੈਬੀਅਸ ਕਾਰਪਸ ਤਹਿਤ ਪੁਲੀਸ ਹਿਰਾਸਤ ਵਿੱਚ ਹੋਣ ਸਬੰਧੀ ਤੱਥ ਪੇਸ ਕਰਨੇ ਹਨ।

ਦਰਅਸਲ, ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਇਮਾਨ ਸਿੰਘ ਖਾਰਾ ਵੱਲੋਂ ਹੈਬੀਅਸ ਕਾਰਪਸ ਦਾਇਰ ਕੀਤਾ ਗਿਆ ਸੀ। ਇਸ ਵਿੱਚ ਅੰਮਿ੍ਰਤਪਾਲ ਸਿੰਘ ਦੇ ਪੁਲੀਸ ਦੀ ‘ਗੈਰ-ਕਾਨੂੰਨੀ ਹਿਰਾਸਤ’ ਵਿੱਚ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਪਿਛਲੀ ਸੁਣਵਾਈ ‘ਚ ਪੁਲਿਸ ਨੂੰ ਤਾੜਨਾ ਕੀਤੀ ਗਈ ਸੀ | Amritpal

ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਤੇ ਸਰਕਾਰ ਅਤੇ ਪੁਲਿਸ ਨੂੰ ਤਾੜਨਾ ਕੀਤੀ ਸੀ। ਹਾਈਕੋਰਟ ਨੇ ਪੁਲਿਸ ਨੂੰ ਸਵਾਲ ਕੀਤਾ ਕਿ ਅੰਮਿ੍ਰਤਪਾਲ ਦੇਸ਼ ਲਈ ਖਤਰਾ ਹੈ ਤਾਂ ਉਸ ਨੂੰ ਗਿ੍ਰਫਤਾਰ ਕਿਉਂ ਨਹੀਂ ਕੀਤਾ ਗਿਆ? ਉਹ 80 ਹਜ਼ਾਰ ਪੁਲਿਸ ਵਾਲਿਆਂ ਦੇ ਘੇਰੇ ਤੋਂ ਕਿਵੇਂ ਬਚਿਆ? ਹਾਈ ਕੋਰਟ ਨੇ ਇਸ ਨੂੰ ਪੁਲਿਸ ਦੀ ਖੁਫੀਆ ਨਾਕਾਮੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਪੂਰੀ ਘਟਨਾ ਵਿੱਚ ਅੰਮਿ੍ਰਤਪਾਲ ਸਿੰਘ ਦੇ ਦੋ ਵੀਡੀਓ ਅਤੇ ਇੱਕ ਆਡੀਓ ਵੀ ਸਾਹਮਣੇ ਆਇਆ ਹੈ।

ਪਪਲਪ੍ਰੀਤ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਕਰੀਬੀ ਪਪਲਪ੍ਰੀਤ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਮੰਗਲਵਾਰ ਸਵੇਰੇ ਦੋਸੀ ਨੂੰ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ। ਇਸ ਦੌਰਾਨ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਕਿੱਥੇ ਹੈ। ਉਹ 28 ਮਾਰਚ ਨੂੰ ਹੀ ਉਸ ਤੋਂ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ।

ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਨੇ ਗ੍ਰਿਫਤਾਰ ਤੋਂ ਬਾਅਦ ਦਿੱਤਾ ਵੱਡਾ ਬਿਆਨ

ਅੰਮ੍ਰਿਤਪਾਲ ਸਿੰਘ (Amritpal Singh) ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਸੋਮਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅੱਜ ਉਸ ਨੂੰ ਆਸਾਮ ਦੀ ਡਿਗਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਡਿਗਰੂਗੜ੍ਹ ਜੇਲ੍ਹ ਜਾਣ ਸਮੇਂ ਏਅਰਪੋਰਟ ’ਤੇ ਪਪਲਪ੍ਰੀਤ ਸਿੰਘ ਨੇ ਮੀਡੀਆ ਸਾਹਮਣੇ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਜੋ ਕੁਝ ਹੋਇਆ ਹੈ ਉਸ ’ਚ ਮੇਰੀ ਗ੍ਰਿਫਤਾਰ ਠੀਕ ਹੈ ਤੇ ਮੈਂ ਚੜ੍ਹਦੀ ਕਲਾ ’ਚ ਹਾਂ। ਇਸ ਤੋਂ ਬਾਅਦ ਪੁਲਿਸ ਉਸ ਨੂੰ ਡਿਗਰੂਗੜ੍ਹ ਜੇਲ੍ਹ ਲਈ ਲੈ ਗਈ।

ਜਿਕਰਯੋਗ ਹੈ ਪਪਲਪ੍ਰੀਤ ਸਿੰਘ ਨੂੰ ਸੋਮਵਾਰ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੀਪਲਪ੍ਰੀਤ ਦਾ ਅੰਮ੍ਰਿਤਪਾਲ (Amritpal Singh) ਨੂੰ ਭਜਾਉਣ ’ਚ ਖਾਸ ਯੋਗਦਾਨ ਰਿਹਾ ਹੈ ਕਿਉਂਕਿ ਜਦੋਂ ਅੰਮ੍ਰਿਤਪਾਲ ਫਰਾਰ ਹੋਇਆ ਸੀ ਇਹ ਉਸਦੇ ਨਾਲ ਸੀ ਤੇ ਫਰਾਰ ਹੋਣ ਤੋਂ ਬਾਅਦ ਉਸ ਦੀਆਂ ਅੰਮ੍ਰਿਤਪਾਲ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਹੁਣ ਪਪਲਪ੍ਰੀਤ ਸਿੰਘ ਪੁਲਿਸ ਦੀ ਹਿਰਾਸਤ ’ਚ ਹੈ ਤੇ ਪੁਲਿਸ ਉਸ ਤੋਂ ਅੰਮ੍ਰਿਤਪਾਲ ਬਾਰੇ ਪੁੱਛਗਿੱਛ ਕਰੇਗੀ ਕੀ ਅੰਮ੍ਰ੍ਰਿਤਪਾਲ ਕਿੱਥੇ ਹੇੈ ਤੇ ਉਸ ਦੇ ਨਾਲ ਹੋਰ ਕਿੰਨੇ ਜਣੇ ਹਨ ਜੋ ਉਸ ਦਾ ਸਾਥ ਦੇ ਰਹੇ ਹਨ।

ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹੋਈ ਹੈ ਗਿ੍ਰਫਤਾਰੀ

ਅੰਮ੍ਰਿਤਪਾਲ ਸਿੰਘ ਦੇ ਮੁੱਖ ਸਾਥੀ ਪਪਲਪ੍ਰੀਤ ਸਿੰਘ ਨੂੰ ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਕੱਥੂਨੰਗਲ ਇਲਾਕੇ ਤੋਂ ਗਿ੍ਰਫਤਾਰ ਕੀਤਾ ਹੈ। ਇਹ ਗਿ੍ਰਫਤਾਰੀ ਰਾਸਟਰੀ ਸੁਰੱਖਿਆ ਐਕਟ ਤਹਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹ ਛੇ ਮਾਮਲਿਆਂ ਵਿੱਚ ਭਗੌੜਾ ਹੈ। ਪਪਲਪ੍ਰੀਤ ਨੂੰ ਅੰਮਿ੍ਰਤਪਾਲ ਸਿੰਘ ਨਾਲ ਕਈ ਤਸਵੀਰਾਂ ’ਚ ਦੇਖਿਆ ਗਿਆ ਸੀ, ਜੋ ਸੂਬਾ ਪੁਲਿਸ ਦੇ ਚੁੰਗਲ ’ਚੋਂ ਛੁਡਾਉਣ ਤੋਂ ਬਾਅਦ ਸਾਹਮਣੇ ਆਈਆਂ ਸਨ। ਹਾਲਾਂਕਿ ਸੂਤਰਾਂ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮਿ੍ਰਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।

28 ਮਾਰਚ ਤੱਕ ਅੰਮ੍ਰਿਤਪਾਲ ਦੇ ਨਾਲ ਰਿਹਾ ਪਪਲਪ੍ਰੀਤ

ਪੁੱਛਗਿੱਛ ਦੌਰਾਨ ਪੱਪਲਪ੍ਰੀਤ ਨੇ ਦੱਸਿਆ ਹੈ ਕਿ ਉਹ ਹੁਸ਼ਿਆਰਪੁਰ ’ਚ 28 ਮਾਰਚ ਨੂੰ ਅੰਮਿ੍ਰਤਪਾਲ ਤੋਂ ਵੱਖ ਹੋਇਆ ਸੀ। 18 ਮਾਰਚ ਤੋਂ 28 ਮਾਰਚ ਤੱਕ ਉਹ ਅੰਮਿ੍ਰਤਪਾਲ ਕੋਲ ਰਿਹਾ। 28 ਮਾਰਚ ਨੂੰ ਦੋਵੇਂ ਹੁਸ਼ਿਆਰਪੁਰ ’ਚ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ। ਪੁਲਿਸ ਦੀ ਕਾਰਵਾਈ ਕਿਵੇਂ ਸਫਲ ਨਹੀਂ ਹੋ ਸਕੀ ਅਤੇ ਕਿਸ ਤਰ੍ਹਾਂ ਡਰਾਈਵਰ ਜੋਗਾ ਸਿੰਘ ਨਾਲ ਮਿਲ ਕੇ ਦੋਵਾਂ ਨੇ ਉਸ ਦਿਨ ਪੁਲਿਸ ਨੂੰ ਠੱਗੀ ਮਾਰੀ, ਇਸ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਪਪਲਪ੍ਰੀਤ ਨੂੰ ਭਾਰੀ ਪੁਲਿਸ ਫੋਰਸ ਨਾਲ ਸਵੇਰੇ ਅੰਮਿ੍ਰਤਸਰ ਏਅਰਪੋਰਟ ਲਿਆਂਦਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ