ਸਿੱਧੂ ਮੂਸੇਵਾਲਾ ਦੇ ਯੂਟਿਊਬ ਸਬਸਕ੍ਰਾਈਬਰ 20 ਮਿਲੀਅਨ ਤੋਂ ਪਾਰ

ਮਾਂ ਚਰਨ ਕੌਰ ਨੇ ਇੰਸਟਾਗ੍ਰਾਮ ‘ਤੇ ਟਵੀਟ ਪਾ ਕੇ ਕੀਤਾ ਪੁੱਤ ਨੂੰ ਯਾਦ 

(ਸੁਖਜੀਤ ਮਾਨ) ਮਾਨਸਾ। ਪੰਜਾਬ ਮਸ਼ਹੂਰ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਭਾਵੇਂ ਇਸ ਦੁਨੀਆ ’ਚ ਨਹੀਂ ਰਹੇ। ਪਰ ਅੱਜ ਉਨਾਂ ਦੀ ਪੰਜਾਬ ਮਿਊਜ਼ਿਕ ਇੰਡਸਟਰੀ ’ਚ ਤੂਤੀ ਬੋਲਦੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ’ਚ ਛਾਏ ਹੋਏ ਹਨ। ਕਤਲ ਦੇ ਸਾਢੇ 10 ਮਹੀਨਿਆਂ ਬਾਅਦ ਯੂਟਿਊਬ ‘ਤੇ ਮੂਸੇਵਾਲਾ ਦੇ ਸਬਸਕ੍ਰਾਈਬਰ 9 ਮਿਲੀਅਨ ਵਧ ਗਏ ਹਨ। ਇੰਨਾ ਹੀ ਨਹੀਂ, 4 ਦਿਨ ਪਹਿਲਾਂ ਰਿਲੀਜ਼ ਹੋਏ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਨੂੰ 23.6 ਮਿਲੀਅਨ (2 ਕਰੋੜ ਤੋਂ ਵੱਧ) ਲੋਕ ਸੁਣ ਚੁੱਕੇ ਹਨ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਯੂਟਿਊਬ ‘ਤੇ ਨੰਬਰ-1 ‘ਤੇ ਟ੍ਰੈਂਡ ਕਰ ਰਿਹਾ ਹੈ।

ਇਸ ਦੇ ਨਾਲ ਹੀ ਮੂਸੇਵਾਲਾ (Sidhu Moosewala )ਦੀ ਮਾਂ ਚਰਨ ਕੌਰ ਨੇ ਬੇਟੇ ਦੇ 20 ਮਿਲੀਅਨ ਸਬਸਕ੍ਰਾਈਬਰ ਹੋਣ ‘ਤੇ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾਈ ਹੈ। ਆਪਣੇ ਬੇਟੇ ਨੂੰ ਯਾਦ ਕਰਦਿਆਂ ਚਰਨ ਕੌਰ ਨੇ ਕਿਹਾ- ਵਧਾਈਆਂ ਸ਼ੁੱਭ ਪੁੱਤ ਸੋਡੇ 20 ਮਿਲਿਅਨ ਸਸਕਰਾਈਵ ਹੋਣ ਤੇ ਤੇਰੇ ਹੋਰ ਭੈਣ ਭਰਾ ਜੁੜੇ ਸੋਡੇ ਨਾਲ

 

View this post on Instagram

 

A post shared by Charan Kaur (@charan_kaur5911)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ