ਪਤੀ-ਪਤਨੀ ਦਰਮਿਆਨ ਹੋਏ ਤਕਰਾਰ ਨੇ ਖੂਨੀ ਰੂਪ ਅਖਤਿਆਰ ਕੀਤਾ
- ਪੁਲਿਸ ਨੇ ਪੰਜ ਖਿਲਾਫ ਮਾਮਲਾ ਦਰਜ ਕਰਕੇ ਚਾਰ ਨੂੰ ਗ੍ਰਿਫਤਾਰ ਕੀਤਾ
(ਗੁਰਤੇਜ ਜੋਸੀ) ਮਾਲੇਰਕੋਟਲਾ। ਸਥਾਨਕ ਮੁਹੱਲਾ ਸਾਹ ਬਸਤੀ ‘ਚ ਦੋ ਪਰਿਵਾਰਾ ਵਿੱਚ ਗਾਲੀ-ਗਲੋਚ ਉਦੋ ਖੂਨੀ ਝੜੱਪ ਵਿਚ ਬਦਲ ਗਿਆ,ਜਦੋਂ ਆਪਣੇ ਘਰੋਂ ਚੋਰੀ ਹੋਏ ਗਹਿਣਿਆਂ ਕਾਰਨ ਪਤੀ ਪਤਨੀ ਵਿਚਾਲੇ ਤੱਕਰਾਰ ਹੋ ਗਈ। ਜਾਣਕਾਰੀ ਮੁਤਾਬਿਕ ਕੋਠੇ ’ਤੇ ਚੜ੍ਹ ਕੇ ਇੱਟਾਂ ਰੋੜਿਆਂ ਨਾਲ ਹੋਏ ਹਮਲੇ ਵਿਚ ਪਤਨੀ ਪਰਿਵਾਰ ਦੀਆਂ ਦੋ ਔਰਤਾਂ ਸਮੇਤ ਪੰਜ ਵਿਅਕਤੀ ਜਖਮੀਂ ਹੋ ਗਏ ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ। (Malerkotla News)
ਪੰਜ ਵਿਅਕਤੀਆਂ ਮਾਮਲਾ ਦਰਜ
ਪੁਲਿਸ ਥਾਣਾ ਸਿਟੀ-2 ਮਲੇਰਕਟਲਾ ਵਿਖੇ ਪੁਲਿਸ ਨੇ ਮੁਹੰਮਦ ਆਬਿਦ ਦੇ ਬਿਆਨਾਂ ਤੇ ਪੰਜ ਵਿਅਕਤੀਆਂ ਮੁਹੰਮਦ ਕਾਸ਼ਿਵ ਪੁਤਰ ਅਸ਼ਰਫ, ਆਦਿਲ ਪੁੱਤਰ ਯਾਸ਼ੀਨ, ਉਸਮਾਨ ਪੁੱਤਰ ਯਾਸ਼ੀਨ ਬਖੀਲਾ ਪਤਨੀ ਮੁਹੰਮਦ ਅਸ਼ਰਫ ਅਤੇ ਰਫੀਆਂ ਪਤਨੀ ਯਾਸ਼ੀਨ (ਸਾਰੇ ਵਾਸ਼ੀ ਮੁਹੱਲਾ ਸਾਹ ਬਸਤੀ ਮਲੇਰਕੋਟਲਾ) ਖਿਲਾਫ ਵੱਖ ਵੱਖ ਅਧਿਕ ਧਾਰਾਵਾਂ ਤਹਿਤ ਮੁਕੱਦਮਾਂ ਨੰਬਰ 38 ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਮੁਹੰਮਦ ਆਬਿਦ ਪੁੱਤਰ ਮੁਹੰਮਦ ਸੁਲਤਾਨ ਨੇ ਦੱਸਿਆ ਹੈ ਕਿ ਉਸ ਦੀ ਭੈਣ ਸੋਨਾ ਦਾ ਕਰੀਬ ਇਕ ਸਾਲ ਪਹਿਲਾਂ ਉਨ੍ਹਾਂ ਦੇ ਮੁਹੱਲੇ ਅੰਦਰ ਹੀ ਮੁਹੰਮਦ ਕਾਸਿਫ ਨਾਲ ਵਿਆਹ ਹੋਇਆ ਸੀ। ਉਸ ਦੀ ਗਰਭਵਤੀ ਭੈਣ ਪਿਛਲੇ ਕਰੀਬ ਡੇਢ ਮਹੀਨੇ ਤੋਂ ਆਪਣੇ ਪੇਕੇ ਘਰ ਜਣੇਪੇ ਲਈ ਆਈ ਹੋਈ ਹੈ
ਮੁਹੰਮਦ ਆਬਿਦ ਮੁਤਾਬਿਕ ਉਸ ਦੀ ਭੈਣ ਨੂੰ ਪਤਾ ਲੱਗਿਆ ਕਿ ਉਸ ਦੇ ਪੇਕੇ ਘਰ ਚਲੇ ਜਾਣ ਪਿੱਛੋਂ ਉਸ ਦੇ ਪਤੀ ਮੁਹੰਮਦ ਕਾਸਿਫ ਨੇ ਉਸ ਦੇ ਗਹਿਣੇ ਕਿਧਰੇ ਵੇਚ ਦਿੱਤੇ ਹਨ। ਮੁਹੰਮਦ ਆਬਿਦ ਨੇ ਦੱਸਿਆ ਕਿ ਇਹ ਗਹਿਣੇ ਉਨ੍ਹਾਂ ਆਪਣੀ ਭੈਣ ਨੂੰ ਵਿਆਹ ਮੌਕੇ ਦਾਜ ਵਿਚ ਦਿੱਤੇ ਸਨ। ਕੱਲ੍ਹ ਜਦੋਂ ਉਸ ਦੀ ਭੈਣ ਸੋਨਾ ਨੇ ਮਿਲਣ ਆਏ ਆਪਣੇ ਪਤੀ ਮੁਹੰਮਦ ਕਾਸਿਫ ਨੂੰ ਘਰੋਂ ਗਾਇਬ ਹੋਏ ਗਹਿਿਣਆਂ ਬਾਰੇ ਪੁੱਛਿਆ ਤਾਂ ਉਸ ਨੇ ਕਥਿਤ ਤੌਰ ‘ਤੇ ਉਸ ਦੀ ਭੈਣ ਗਾਲੀ ਗਲੋਚ ਕਰਨਾ ਸੁਰੂ ਕਰ ਦਿੱਤਾ ਅਤੇ ਘਰੇ ਮੌਜੂਦ ਉਨ੍ਹਾਂ ਦੀ ਮਾਤਾ ਨੂੰ ਵੀ ਬੁਰਾ ਭਲਾ ਬੋਲਦਾ ਹੋਇਆ ਧਮਕੀਆਂ ਦਿੰਦਾ ਚੱਲਿਆ ਗਿਆ ।
ਕੋਠਿਆਂ ਉਪਰ ਚੜ੍ਹ ਕੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ (Malerkotla News)
ਮੁਹੰਮਦ ਆਬਿਦ ਮੁਤਾਬਿਕ ਬਾਅਦ ਵਿਚ ਉਸ ਦੇ ਜੀਜਾ ਮੁਹੰਮਦ ਕਾਸਿਫ ਨੇ ਉਸ ਦੀ ਮਾਤਾ ਰਜ਼ੀਆ ਨੂੰ ਮਸਜਿਦ ਕੋਲ ਗਲੀ ਵਿਚ ਘੇਰ ਕੇ ਕੁੱਟ ਮਾਰ ਕੀਤੀ। ਆਪਣੇ ਜੁਆਈ ਹੱਥ ਹੋਈ ਕੁੱਟ ਮਾਰ ਬਾਰੇ ਜਦੋਂ ਉਸ ਦੀ ਮਾਤਾ ਥਾਣੇ ਰਿਪੋਰਟ ਲਿਖਵਾ ਕੇ ਘਰ ਪਰਤ ਰਹੀ ਸੀ ਤਾਂ ਗਲੀ ਵਿਚ ਮੁਹੰਮਦ ਕਾਸਿਫ, ਆਦਿਲ, ਉਸਮਾਨ, ਬਖੀਲਾ ਤੇ ਰਫੀਆ ਆਦਿ ਨੇ ਕੁੱਟਣਾ ਸ਼ੁਰੂ ਕਰ ਦਿਤਾ। ਰੌਲਾ ਸੁਣ ਕੇ ਜਦੋਂ ਉਹ ਆਪਣੀ ਮਾਂ ਨੂੰ ਬਚਾਉਣ ਲਈ ਗਲੀ ਵਿਚ ਪਹੁੰਚੇ ਤਾਂ ਦੂਜੀ ਹਮਲਾਵਰ ਧਿਰ ਨੇ ਕੋਠਿਆਂ ਉਪਰ ਚੜ੍ਹ ਕੇ ਇੱਟਾਂ ਰੋੜਿਆਂ ਨਾਲ ਹਮਲਾ ਸੁਰੂ ਕਰ ਦਿਤਾ।
ਇਸ ਹਮਲੇ ਵਿਚ ਰਜ਼ੀਆ ਪਤਨੀ ਮੁਹੰਮਦ ਸੁਲਤਾਨ, ਰੁਕਸ਼ਾਨਾ ਪਤਨੀ ਸਮਸ਼ਾਦ ਅਲੀ, ਮੁਹੰਮਦ ਸਮੀਰ, ਮੁਹੰਮਦ ਆਬਿਰ ਅਤੇ ਮੁਹੰਮਦ ਅਕਰਮ ਬੁਰੀ ਤਰ੍ਹਾਂ ਜਖਮੀ ਹੋ ਗਏ ਜਿੰਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖਲ ਕਰਵਾਉਣਾ ਪਿਆ। ਪੁਲਿਸ ਥਾਣਾ ਸਿਟੀ-2 ਮਲੇਰਕਟਲਾ ਵਿਖੇ ਪੁਲਿਸ ਨੇ ਮੁਹੰਮਦ ਆਬਿਦ ਦੇ ਬਿਆਨਾਂ ਤੇ ਪੰਜ ਵਿਅਕਤੀਆਂ ਮੁਹੰਮਦ ਕਾਸ਼ਿਵ ਪੁਤਰ ਅਸ਼ਰਫ, ਆਦਿਲ ਪੁੱਤਰ ਯਾਸ਼ੀਨ, ਉਸਮਾਨ ਪੁੱਤਰ ਯਾਸ਼ੀਨ ਬਖੀਲਾ ਪਤਨੀ ਮੁਹੰਮਦ ਅਸ਼ਰਫ ਅਤੇ ਰਫੀਆਂ ਪਤਨੀ ਯਾਸ਼ੀਨ (ਸਾਰੇ ਵਾਸ਼ੀ ਮੁਹੱਲਾ ਸਾਹ ਬਸਤੀ ਮਲੇਰਕੋਟਲਾ) ਖਿਲਾਫ ਵੱਖ ਵੱਖ ਅਧਿਕ ਧਾਰਾਵਾਂ ਤਹਿਤ ਮੁਕੱਦਮਾਂ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ. ਮੱਘਰ ਸਿੰਘ ਮੁਤਾਬਿਕ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਪੰਜ ਮੁਲਜ਼ਮਾਂ ਵਿਚੋਂ ਚਾਰ ਆਦਿਲ, ਉਸਮਾਨ,ਬਖੀਲਾ ਅਤੇ ਰਫੀਆ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ