ਸੱਚ ਕਹੂੰ ਵੈੱਬ ਡੈਸਕ: ਇੱਕ ਅਪਰੈਲ ਦਿਨ ਸ਼ਨਿੱਚਰਵਾਰ ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋ ਜਾ ਰਿਹਾ ਹੈ। ਇਹ ਵਿੱਤੀ ਵਰ੍ਹਾ 2023-24 ਹੈ ਜਿਸ ਵਿੱਚ ਕਈ ਬਦਲਾਅ ਹੋਣ ਜਾ ਰਹੇ ਹਨ। ਕੀ ਇਨ੍ਹਾਂ ਬਦਲਾਅ ਨਾਲ ਤੁਹਾਡੇ ਜੇਬ੍ਹ ’ਤੇ ਵੀ ਅਸਰ ਹੋਣ ਵਾਲਾ ਹੈ ਇਸ ਬਾਰੇ ਵਿਸਥਾਰ ਨਾਲ ਚਰਚਾ ਕਰ ਲੈਂਦੇ ਹਾਂ। ਨਵਾਂ ਮਹੀਨਾ ਅਪਰੈਲ ਸ਼ੁਰੂ ਹੁੰਦੇ ਹੀ ਕੁਝ ਨਿਯਮ ਵੀ ਬਦਲਣ ਜਾ ਰਹੇ ਹਨ। ਜਿਸ ਦਾ ਅਸਰ ਸਾਡੀ ਜ਼ਿੰਦਗੀ ’ਤੇ ਪਵੇਗਾ। ਆਓ ਇਨ੍ਹਾਂ ਨਿਯਮਾਂ ’ਤੇ ਇੱਕ ਨਜਰ ਮਾਰੀਏ।
ਬਦਲ ਸਕਦੀਆਂ ਨੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ
ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬਦਲਦੀਆਂ ਹਨ। ਪਿਛਲੇ ਮਹੀਨੇ ਵੀ ਗੈਸ ਦੀਆਂ ਕੀਮਤਾਂ ’ਚ ਵਾਧਾ ਦੇਖਿਆ ਗਿਆ ਸੀ। ਘਰੇਲੂ ਗੈਸ ਦੀਆਂ ਕੀਮਤਾਂ ’ਚ 1 ਰੁਪਏ ਦਾ ਵਾਧਾ ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 350 ਰੁਪਏ ਦਾ ਵਾਧਾ ਕੀਤਾ ਗਿਆ ਸੀ। ਗੈਸ ਦੀਆਂ ਕੀਮਤਾਂ ’ਚ ਸ਼ਨਿੱਚਰਵਾਰ ਨੂੰ ਵੀ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਵਿੱਚ ਵੀ ਕੁਝ ਨਵਾਂ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਤੇ ਵੀ ਨਜ਼ਰ ਰੱਖਣੀ ਪੈਂਦੀ ਹੈ।
ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਬਦਲਣਗੇ ਨਿਯਮ
ਸੋਨੇ ਦੇ ਗਹਿਣਿਆਂ ਦੀ ਵਿੱਕਰੀ ਦੇ ਨਿਯਮ ਅਪਰੈਲ ਦੇ ਪਹਿਲੇ ਦਿਨ ਤੋਂ ਹੀ ਬਦਲ ਜਾਣਗੇ। ਸਰਕਾਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਅਪਰੈਲ ਤੋਂ 4 ਅੰਕਾਂ ਦੀ ਬਜਾਏ 6 ਅੰਕਾਂ ਵਾਲੇ ਹਾਲਮਾਰਕ ਮੰਨਣਯੋਗ ਹੋਣਗੇ। ਇਹ ਨਿਯਮ ਨਵੇਂ ਗਹਿਣਿਆਂ ’ਤੇ ਲਾਗੂ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਗਾਹਕ ਬਿਨਾਂ ਹਾਲਮਾਰਕ ਦੇ ਆਪਣੇ ਪੁਰਾਣੇ ਗਹਿਣੇ ਵੇਚ ਸਕਦੇ ਹਨ।
ਡੀਮੈਟ ਅਕਾਊਂਟ ਵਿੱਚ ਨੌਮਿਨੀ ਵਿਅਕਤੀ ਦੀ ਲੋੜ
1 ਅਪਰੈਲ 2023 ਤੋਂ ਨਿਵੇਸ਼ਕਾਂ ਲਈ ਨਿਯਮ ਵੀ ਬਦਲਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨਵੇਂ ਮਹੀਨੇ ਤੋਂ ਸਾਰੇ ਨਿਵੇਸ਼ਕਾਂ ਲਈ ਆਪਣੇ ਡੀਮੈਟ ਖਾਤੇ ਵਿੱਚ ਨੌਮਿਨੀ ਵਿਅਕਤੀ ਦਾ ਨਾਂਅ ਰਜਿਸਟਰ ਕਰਨਾ ਜ਼ਰੂਰੀ ਹੋ ਜਾਵੇਗਾ। ਜੇਕਰ ਨੌਮਿਨੀ ਵਿਅਕਤੀ ਦਾ ਨਾਂਅ ਦਰਜ ਨਹੀਂ ਕੀਤਾ ਜਾਂਦਾ ਹੈ ਤਾਂ ਡੀਮੈਟ ਖਾਤਾ ਜਬਤ ਕਰ ਲਿਆ ਜਾਵੇਗਾ।
ਬੀਮੇ ਦੀ ਕਮਾਈ ’ਤੇ ਦੇਣਾ ਹੋਵੇਗਾ ਟੈਕਸ | Changes from April
ਸਰਕਾਰ ਨੇ ਬਜਟ 2023 ’ਚ ਐਲਾਨ ਕੀਤਾ ਸੀ ਕਿ ਨਵੇਂ ਵਿੱਤੀ ਸਾਲ ਤੋਂ ਉੱਚ ਪ੍ਰੀਮੀਅਮ ਬੀਮੇ ਤੋਂ ਹੋਣ ਵਾਲੀ ਆਮਦਨ ’ਤੇ ਟੈਕਸ ਦੇਣਾ ਹੋਵੇਗਾ। ਦੱਸ ਦੇਈਏ ਜੇਕਰ ਤੁਹਾਡਾ ਬੀਮਾ 5 ਲੱਖ ਤੋਂ ਵੱਧ ਹੈ ਤਾਂ ਉਸ ਵਿੱਚ ਹੋਣ ਵਾਲੀ ਆਮਦਨ ’ਤੇ ਟੈਕਸ ਲੱਗੇਗਾ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਬੀਮੇ ਦੀ ਕਮਾਈ ’ਤੇ ਟੈਕਸ ਦੇਣਾ ਹੋਵੇਗਾ।
ਕਾਰਾਂ ਦੀਆਂ ਵਧਣਗੀਆਂ ਕੀਮਤਾਂ
ਸਾਰੇ ਕਾਰ ਨਿਰਮਾਤਾਵਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਅਪ੍ਰੈਲ ਤੋਂ ਕਾਰਾਂ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਲਗਜਰੀ ਗੱਡੀਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਵੇਗਾ।
ਨਵਾਂ ਟੈਕਸ ਰਿਜੀਮ ਮਿਲੇਗਾ
ਇਨਕਮ ਟੈਕਸਪੋਰਸ ਨੂੰ ਨਵਾਂ ਟੈਕਸ ਰਿਜੀਮ ਮਿਲ ਜਾਵੇਗਾ। ਨਵਾਂ ਟੈਕਸ ਸਿਸਟਮ ਚੁਣਨ ਵਾਲਿਆਂ ਲਈ ਰਿਬੇਟ ਦੀ ਲਿਮਿਟ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਪਹਿਲਾਂ ਇਹ 5 ਲੱਖ ਰੁਪਏ ਸੀ। ਬਜ਼ਟ ’ਚ ਸੈਲਰੀਡ ਕਲਾਸ ਨੂੰ ਇੱਕ ਹੋਰ ਰਾਹਤ ਦਿੱਤੀ ਗਈ ਹੈ। ਨਵੇਂ ਟੈਕਸ ਸਿਸਟਮ ’ਚ 50,000 ਰੁਪਏ ਦਾ ਸਟੈਂਡਰਡ ਡਿਡਕਸ਼ਨ ਵੀ ਸ਼ਾਮਲ ਕਰ ਲਿਆ ਗਿਆ ਹੈ। ਭਾਵ 7.5 ਲੱਖ ਰੁਪਏ ਤੱਕ ਦੀ ਸੈਲਰੀ ’ਤੇ ਕੋਈ ਟੈਕਸ ਨਹੀਂ ਲੱਗੇਗਾ। ਪੁਰਾਣੇ ਟੈਕਸ ਰਿਜੀਮ ’ਚ ਟੈਕਸ ਦੀਆਂ ਦਰਾਂ ਪਹਿਲਾਂ ਵਾਂਗ ਹੀ ਰਹਿਣਗੀਆਂ।
ਹੀਰੋ ਮੋਟਰਕਾਰਪ ਦੀਆਂ ਗੱਡੀਆਂ ਦੀ ਕੀਮਤ ਵਧੇਗੀ
ਮੋਟੋਕੋਰਪ ਨੇ ਆਪਣੇ ਮੋਟਰਸਾਈਕਲ ਅਤੇ ਸਕੂਟਰਾਂ ਦੀਆਂ ਕੀਮਤਾਂ ’ਚ 2 ਫ਼ੀਸਦੀ ਦਾ ਵਾਧਾ ਕੀਤਾ ਹੈ। ਵਧੀਆਂ ਹੋਈਆਂ ਕੀਮਤਾਂ ਕੰਪਨੀ ਦੇ ਲਾਈਨ-ਅਪ ’ਚ ਸ਼ਾਮਲ ਵੱਖ-ਵੱਖ ਮਾਡਲਾਂ ’ਤੇ ਵੈਰੀਐਂਟ ਦੇ ਅਨੁਸਾਰ ਵੱਖ-ਵੱਖ ਲਾਗੂ ਹੋਣਗੀਆਂ। ਇਸ ਨਾਲ ਹੁਣ ਬਿਹਤਰੀਨ ਮਾਈਲੇਜ ਦੇਣ ਵਾਲੀ ਸਪਲੈਂਡਰ ਅਤੇ ਐੱਚਐੱਫ਼ ਡਿਲਸਕ ਦੀਆਂ ਕੀਮਤਾਂ ਲਗਭਗ 1500 ਰੁਪਏ ਵਧ ਗਈਆਂ ਹਨ।
ਬਿਨਾ ਪੈਨ ਦੇ ਪੀਐੱਫ਼ ਕੱਢਣ ’ਤੇ ਹੁਣ ਘੱਟ ਟੈਕਸ
ਪ੍ਰੋਵੀਡੈਂਟ ਫੰਡ (ਪੀਐਫ਼) ’ਚੋਂ ਨਿਕਾਸੀ ਨੂੰ ਲੈ ਕੇ ਟੈਕਸ ਦੇ ਨਿਯਮਾਂ ’ਚ ਬਦਲਾਅ ਕੀਤਾ ਗਿਆ ਹੈ। 1 ਅਪਰੈਲ ਤੋਂ ਪੀਐਫ਼ ਅਕਾਊਂਟ ’ਚੋਂ ਪੈਨ ਲਿੰਕਡ ਨਾ ਹੋਣ ’ਤੇ ਤੁਸੀਂ ਪੈਸਾ ਕੱਢਦੇ ਹੋ ਤਾਂ ਹੁਣ 30 ਫ਼ੀਸਦੀ ਦੀ ਜਗ੍ਹਾ 20 ਫ਼ੀਸਦੀ ਟੀਡੀਐੱਸ ਲੱਗੇਗਾ। ਬਲਦੇ ਨਿਯਮਾਂ ਦਾ ਫਾਇਦਾ ਉਨ੍ਹਾਂ ਪੀਐਫ਼ ਹੋਲਡਰਾਂ ਨੂੰ ਹੋਵੇਗਾ ਜਿਨ੍ਹਾਂ ਦਾ ਪੈਨ ਅਜੇ ਤੱਕ ਅਪਡੇਟ ਨਹੀਂ ਹਨ।