ਸਮੂਹਿਕ ਖ਼ੁਦਕਸ਼ੀ : ਪਤੀ-ਪਤਨੀ ਨੇ ਜਵਾਨ ਪੁੱਤ ਸਮੇਤ ਮਾਰੀ ਝੀਲ ‘ਚ ਛਾਲ

Bathind News

ਮਾਂ-ਪੁੱਤ ਦੀ ਹੋਈ ਮੌਤ, ਪਤੀ ਗੰਭੀਰ ਹਾਲਤ ‘ਚ | Bathind News

ਬਠਿੰਡਾ (ਸੁਖਜੀਤ ਮਾਨ)। ਅੱਜ ਦਿਨ ਚੜ੍ਹਦਿਆਂ ਹੀ ਬਠਿੰਡਾ ਦੇ ਇੱਕ ਪਰਿਵਾਰ ਦੇ ਤਿੰਨ ਜੀਆਂ (ਪਤੀ-ਪਤਨੀ ਤੇ ਪੁੱਤ) ਨੇ ਥਰਮਲ ਝੀਲਾਂ ਵਿੱਚ ਛਾਲ ਮਾਰ ਦਿੱਤੀ। ਸਮੂਹਿਕ ਖ਼ੁਦਕਸ਼ੀ ਦੀ ਇਸ ਕੋਸ਼ਿਸ਼ ਵਿੱਚ ਵਿਅਕਤੀ ਦੀ ਹਾਲਤ ਗੰਭੀਰ ਹੈ ਜਦੋੰਕਿ ਉਸਦੀ ਪਤਨੀ ਤੇ ਪੁੱਤ ਦੀ ਮੌਤ ਹੋ ਗਈ।

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਵਸਨੀਕ ਸੁਰਿੰਦਰ ਕੁਮਾਰ (67) ਜੋ ਪ੍ਰਿੰਟਿਗ ਪ੍ਰੈਸ ਦਾ ਕੰਮ ਕਰਦਾ ਹੈ, ਨੇ ਘਰੇਲੂ ਸਮੱਸਿਆ ਦੇ ਚਲਦਿਆਂ ਆਪਣੀ ਪਤਨੀ ਕੈਲਾਸ਼ ਰਾਣੀ (65) ਤੇ ਪੁੱਤਰ ਪਵਨੀਸ਼ (37) ਸਮੇਤ ਥਰਮਲ ਝੀਲ ਵਿੱਚ ਛਾਲ ਮਾਰ ਦਿੱਤੀ। ਘਟਨਾ ਦਾ ਪਤਾ ਲਗਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ।

ਇਸ ਘਟਨਾ ਵਿੱਚ ਪਰਿਵਾਰ ਦਾ ਮੁਖੀ ਸੁਰਿੰਦਰ ਕੁਮਾਰ ਬਚ ਗਿਆ ਜਦੋਂਕਿ ਉਸਦੀ ਪਤਨੀ ਕੈਲਾਸ਼ ਰਾਣੀ ਤੇ ਪੁੱਤਰ ਪਵਨੀਸ਼ ਦੀ ਮੌਤ ਹੋ ਗਈ। ਘਟਨਾ ਦੇ ਸ਼ੁਰੂਆਤੀ ਦੌਰ ‘ਚ ਪਤਾ ਚੱਲਿਆ ਹੈ ਕਿ ਪਰਿਵਾਰ ਕਰਜੇ ਤੋਂ ਪੀੜਤ ਸੀ ਪਰ ਇਸਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਥਾਣਾ ਥਰਮਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸਹਾਰਾ ਵਲੰਟੀਅਰਾਂ ਨੇ ਪੋਸਟਮਾਰਟਮ ਲਈ ਲਾਸ਼ਾਂ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।