IPL-16: ਅੱਜ ਹੋਵੇਗਾ ਸ਼ੁਰੂ ਕ੍ਰਿਕਟ ਪ੍ਰੇਮੀ ਦੇਸ਼ ਭਾਰਤ ਦਾ ਤਿਉਹਾਰ

IPL teams 2023

ਪਿਛਲੇ ਚੈਂਪੀਅਨ ਗੁਜਰਾਤ ਟਾਇਟੰਸ ਤੇ ਚੇੱਨਈ ਸੁਪਰ ਕਿੰਗਸ ਦੇ ਮੁਕਾਬਲੇ ਨਾਲ ਹੋਵੇਗੀ ਸ਼ੁਰੂਆਤ | IPL teams 2023

ਅਹਿਮਦਾਬਾਦ (ਏਜੰਸੀ)। ਭਾਰਤ ਦੇ ਬਹੁਤ ਹੀ ਉਡੀਕ ਭਰੇ ਤਿਉਹਾਰ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪਿਛਲੇ ਚੈਂਪੀਅਨ ਗੁਜਰਾਤ ਟਾਇਟੰਸ ਤੇ ਮਹਿੰਦਰ ਸਿੰਘ ਧੋਨੀ ਦੀ ਚੇੱਨਈ ਸੁਪਰ ਕਿੰਗਸ ਦਰਮਿਆਨ ਮੁਕਾਬਲੇ ਨਾਲ ਹੋਵੇਗੀ। ਟੂਰਨਾਮੈਂਟ ਦਾ ਆਗਾਜ਼ ਪਹਿਲੇ ਟੀ20 ਵਿਸ਼ਵ ਕੱਪ (2007) ਦੇ ਸੱਤ ਮਹੀਨਿਆਂ ਬਾਅਦ 18 ਅਪਰੈਲ 2008 ਨੂੰ ਹੋਇਆ।

ਕਰੀਬ ਇੱਕ ਮਹੀਨੇ ਤੱਕ ਰੋਮਾਂਚ ਤੇ ਉਤਸ਼ਾਹ ਨਾਲ ਭਰੇ ਮੈਚਾਂ ਤੋਂ ਬਾਅਦ ਹੋਏ ਇੱਕ ਜੂਨ ਨੂੰ ਫਾਈਨਲ ’ਚ ਹੁਨਰਮੰਦ ਨੌਜਵਾਨਾਂ ਨਾਲ ਸਜੀ ਰਾਜਸਥਾਨ ਰਾਇਲਸ ਨੇ ਪਹਿਲਾ ਆਈਪੀਐੱਲ ਖਿਤਾਬ ਜਿੱਤ ਕੇ ਇਸ ਟੂਰਨਾਮੈਂਟ ਨਾਲ ਇਨਸਾਫ਼ ਕੀਤਾ। ਆਈਪੀਐੱਲ ਦੀ ਸ਼ੁਰੂਆਤ ਦਾ ਇੱਕ ਕਾਰਨ ਇਹ ਵੀ ਸੀ ਕਿ ਬੀਸੀਸੀਆਈ ਦੇਸ਼ ’ਚ ਛੁਪੇ ਨੌਜਵਾਨਾਂ ਦੇ ਹੁਨਰ ਨੂੰ ਬਾਹਰ ਲਿਆਉਣਾ ਅਤੇ ਉਨ੍ਹਾਂ ਨੂੰ ਵੱਡੇ ਮੰਚ ’ਤੇ ਨਿਖਾਰਨਾ ਚਾਹੁੰਦਾ ਸੀ। ਰਾਇਲਸ ਦੀ ਜਿੱਤ ਨੇ ਕਿਤੇ ਨਾ ਕਿਤੇ ਆਈਪੀਐੱਲ ਦੇ ਇਸ ਮਕਸਦ ਨੂੰ ਪੂਰਾ ਕਰ ਦਿੱਤਾ।

IPL teams 2023

ਇਸ ਵਿਸ਼ੇ ’ਤੇ ਬਹਿਸ ਕੀਤੀ ਜਾ ਸਕਦੀ ਹੈ ਕਿ ਆਈਪੀਐੱਲ ਤੋਂ ਬਾਅਦ ਭਾਰਤ ਇੱਕ ਵਾਰ ਵੀ ਟੀ20 ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ, ਪਰ ਇਸ ’ਚ ਕੋਈ ਸ਼ੱਕ ਨਹੀਂ ਕਿ ਟੂਰਨਾਮੈਂਟ ਨੇ ਰਵਿੰਦਰ ਜਡੇਜਾ ਤੇ ਜਸਪ੍ਰੀਤ ਬੁਮਰਾਹ ਤੋਂ ਲੈ ਕੇ ਰਿਸ਼ਭ ਪੰਤ ਤੇ ਅਰਸ਼ਦੀਪ ਸਿੰਘ ਵਰਗੇ ਸਿਤਾਰਿਆਂ ਨੂੰ ਚਮਕਣ ਦਾ ਮੌਕਾ ਦਿੱਤਾ। ਟਾਇਟੰਸ ਤੇ ਸੁਪਰ ਕਿੰਗਸ ਦੀ ਜੰਗ ਤੋਂ ਸ਼ੁਰੂ ਹੋਣ ਵਾਲਾ ਸੀਜਨ ਵੀ ਭਾਰਤੀ ਕ੍ਰਿਕਟ ਨੂੰ ਯਕੀਨਨ ਹੀ ਭਵਿੱਖ ਦੇ ਕੁਝ ਜੁਗਨੂੰ ਸੌਂਪੇਗਾ।

ਸਭ ਤੋਂ ਜ਼ਿਆਦਾ ਵਾਰ ਫਾਈਨਲ ’ਚ | IPL teams 2023

ਇਹ ਵੀ ਤਰਕ ਸੰਗਤ ਹੈ ਕਿ ਪਿਛਲੇ ਚੈਂਪੀਅਨ ਟਾਇਟੰਸ ਤੇ ਧੋਨੀ ਦੇ ਸੁਪਰ ਕਿੰਗਸ ਇਸ ਟੂਰਨਾਮੈਂਟ ਦਾ ਆਗਾਜ਼ ਕਰਨਗੇ। ਸੁਪਰ ਕਿੰਗਸ ਭਾਵੇਂ ਹੀ ਸਭ ਤੋਂ ਜ਼ਿਆਦਾ ਟਰਾਫੀਆਂ ਜਿੱਤਣ ਦੇ ਮਾਮਲੇ ’ਚ ਮੁੰਬਈ ਇੰਡੀਅੰਸ ਤੋਂ ਪਿੱਛੇ ਹੋਵੇ, ਪਰ ਉਸ ਨੇ ਸਭ ਤੋਂ ਜ਼ਿਆਦਾ ਵਾਰ ਫਾਈਨਲ ’ਚ ਪਹੁੰਚ ਕੇ ਇਸ ਲੀਗ ਨੂੰ ਪ੍ਰਸਿੱਧ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਿਛਲੇ ਸਾਲ ਹਾਲਾਂਕਿ ਇਸ ਟੀਮ ਨੂੰ ਟਾਇਟੰਸ ਖਿਲਾਫ਼ ਦੋਵੇਂ ਮੁਕਾਬਲਿਆਂ ’ਚ ਹਾਰ ਮਿਲੀ ਸੀ। ਇਸ ਵਾਰ ਧੋਨੀ ਦੇ ਧੁਰੰਦਰ ਪਹਿਲੇ ਮੈਚ ’ਚ ਹੀ ਟਾਇਟੰਸ ਨੂੰ ਹਰਾ ਕੇ ਆਪਣੇ ਅਭਿਆਨ ਦੀ ਜ਼ੋਰਦਾਰ ਸ਼ੁਰੂਆਤ ਕਰਨਾ ਚਾਹੁਣਗੇ।

42 ਸਾਲਾ ਧੋਨੀ ਆਈਪੀਐੱਲ ’ਚ ਆਪਣੇ ਆਖਰੀ ਸੀਜ਼ਨ ਦਾ ਆਗਾਜ਼ ਵੀ ਕਰਨਗੇ। ਇਸ ਸੀਜ਼ਨ ਧੋਨੀ ’ਤੇ ਜਿੰਮੇਵਾਰੀ ਹੋਵੇਗੀ ਕਿ ਉਹ ਆਪਣਾ ਉੱਤਰ ਅਧਿਕਾਰੀ ਚੁਣਨ ’ਤੇ ਸੰਭਾਵਿਤ ਕਪਤਾਨਾਂ ਦੀ ਸੂਚੀ ’ਚ ਸਭ ਤੋਂ ਪਹਿਲਾ ਨਾਂਅ ਜਡੇਜਾ ਦਾ ਹੀ ਹੋਵੇਗਾ।

ਦੂਜੇ ਪਾਸੇ ਟਾਇਟੰਸ ਆਈਪੀਐੱਲ 2022 ਦੀ ਜਿੱਤ ਤੋਂ ਬਾਅਦ ਆਤਮ-ਵਿਸ਼ਵਾਸ ਨਾਲ ਭਰਪੂਰ ਹੋਵੇਗੀ ਤੇ ਉਸ ਪ੍ਰਕਿਰਿਆ ਨਾਲ ਜੁੜੇ ਰਹਿਣਾ ਚਾਹੇਗੀ, ਜਿਸ ਨੇ ਉਸ ਨੂੰ ਪਿਛਲੇ ਸੀਜ਼ਨ ਸਫ਼ਲ ਬਣਾਇਆ ਸੀ। ਸਾਬਕਾ ਭਾਰਤੀ ਕ੍ਰਿਕਟ ਇਰਫ਼ਾਨ ਪਠਾਣ ਪਹਿਲਾਂ ਹੀ ਪਾਂਡਿਆ ਦੀ ਕਪਤਾਨੀ ਤੇ ਰਾਸ਼ਿਦ ਖਾਨ ਦੀ ਮੈਚ ਜਿਤਾਊ ਲੈੱਗ ਸਪਿੱਨ ’ਤੇ ਭਰੋਸਾ ਜਤਾ ਚੁੱਕੇ ਹਨ। ਵਿਸ਼ਵ ਕੱਪ ਜੇਤੂ ਆਫ਼ ਸਪਿੱਨਰ ਹਰਭਜਨ ਸਿੰਘ ਨੇ ਵੀ ਟੀਮ ਦੇ ਲਚੀਲੇਪਨ ’ਤੇ ਦਾਅ ਲਾਇਆ ਹੈ। ਸਾਲ 2022 ’ਚ ਇੱਕ ਤੋਂ ਵਧ ਕੇ ਇੱਕ ਰੋਮਾਂਚਕ ਮੈਚ ਦੇਣ ਵਾਲੀ ਟਾਇਟੰਸ ਇਨ੍ਹਾਂ ਤਿੰਨ ਕਾਰਕਾਂ ਦੇ ਦਮ ’ਤੇ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣਾ ਚਾਹੇਗੀ।

ਵੱਡੇ ਸਕੋਰਾਂ ਲਈ ਪਹਿਚਾਣੇ ਜਾਣ ਵਾਲੇ ਨਰਿੰਦਰ ਮੋਦੀ ਸਟੇਡੀਅਮ ’ਤੇ ਪਹਿਲੀ ਪਾਰੀ ਦਾ ਔਸਤ ਸਕੋਰ 160 ਦੌੜਾਂ ਹੈ। ਇੱਥੇ ਹੋਏ 10 ਟੀ20 ਮੁਕਾਬਲਿਆਂ ’ਚੋਂ ਛੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦੋਂ ਕਿ ਚਾਰ ’ਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ ਫਤਹਿ ਮਿਲੀ ਹੈ। ਅਹਿਮਦਾਬਾਦ ’ਚ ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹਿਣ ਦੇ ਆਸਾਰ ਹਨ, ਜਿਸ ਦਾ ਅਰਥ ਹੈ ਕਿ ਦਰਸ਼ਕਾਂ ਨੂੰ ਬੇਰੋਕ ਮਨੋਰੰਜਨ ਕ੍ਰਿਕਟ ਦੇਖਣ ਨੂੰ ਮਿਲੇਗਾ।

ਚੇੱਨਈ ਸੁਪਰ ਕਿੰਗਸ: ਮਹਿੰਦਰ ਸਿੰਘ ਧੋਨੀ ਕਪਤਾਨ | IPL teams 2023

ਆਈਪੀਐੱਲ ਦੇ 13 ਸੀਜ਼ਨ ’ਚ ਸ਼ਾਮਲ ਰਹੀ ਚੇੱਨਈ ਸੁਪਰ ਕਿੰਗਸ ਟੀਮ ਨੂੰ ਮਹਿੰਦਰ ਸਿੰਘ ਧੋਨੀ ਨੇ 11 ਵਾਰ ਪਲੇਅ ਆਫ਼ ’ਚ ਪਹੁੰਚਾਇਆ। 9 ਵਾਰ ਟੀਮ ਨੇ ਫਾਈਨਲ ਖੇਡਿਆ ਤੇ ਚਾਰ ਵਾਰ ਚੈਂਪੀਅਨ ਵੀ ਬਣੀ। ਚੇੱਨਈ ਪਿਛਲੇ ਸੀਜ਼ਨ ’ਚ 9ਵੇਂ ਨੰਬਰ ’ਤੇ ਰਹਿ ਕੇ ਪਲੇਅ ਆਫ਼ ’ਚ ਜਗ੍ਹਾ ਨਹੀਂ ਬਣਾ ਸਕੀ। 14 ’ਚੋਂ ਟੀਮ ਨੂੰ 4 ’ਚ ਹੀ ਜਿੱਤ ਮਿਲੀ ਤੇ 10 ’ਚ ਹਾਰ ਝੱਲਣੀ ਪਈ। ਇਸ ਵਾਰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੇਮਿਸਨ ਇੰਜਰਡ ਹੋਣ ਤੋਂ ਬਾਅਦ ਟੂਰਨਾਮੈਂਟ ਨਹੀਂ ਖੇਡਣਗੇ।

  • ਤਾਕਤ: ਤਜ਼ਰਬੇਕਾਰ ਖਿਡਾਰੀ, 9 ਨੰਬਰ ਤੱਕ ਬੈਟਿੰਗ ਤੇ ਆਲਰਾਊਂਡਰ ਨਾਲ ਸਜੀ ਚੇਨੱਈ ਚੇਪਾੱਕ ਦੇ ਮੈਦਾਨ ’ਤੇ ਬਹੁਤ ਖਤਰਨਾਕ ਹੋ ਸਕਦੀ ਹੈ। ਟੀਮ ’ਚ ਮੋਇਨ, ਜਡੇਜਾ, ਸੈਂਟਲਰ ਤੇ ਤੀਕਸ਼ਣਾ ਦੇ ਰੂਪ ’ਚ ਸ਼ਾਨਦਾਰ ਸਪਿੱਨਰ ਮੌਜ਼ੂਦ ਹਨ।
  • ਕਮਜ਼ੋਰੀ: ਤੇਜ਼ ਗੇਂਦਬਾਜ਼ਾਂ ਦੀ ਘਾਟ। ਨਿਊਜ਼ੀਲੈਂਡ ਦੇ ਕਾਇਲ ਜੇਮਿਸਨ ਟੂਰਨਾਮੈਂਟ ਨਹੀਂ ਖੇਡਣਗੇ। ਰਸਿਟ ਸਪਿੱਨਰ ਵੀ ਨਹੀਂ ਹੈ। ਟਾਪ ਆਰਡਰ ’ਚ ਅਟੈਕਿੰਗ ਬੈਟਰਸ ਦੀ ਭਾਰੀ ਕਮੀ ਹੈ।

ਸੰਭਾਵਿਤ ਪਲੇਇੰਗ ਇਲੈਵਨ

ਡੇਵੋਨ ਕਾੱਨਵੇ, ਰਿਤੂਰਾਜ ਗਾਇਕਵਾੜ, ਬੇਨ ਸਟੋਕਸ, ਅੰਬਾਤੀ ਰਾਇਡੂ, ਮੋਇਨ ਅਲੀ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਮਹਿੰਦਰ ਸਿੰਘ ਧੋਨੀ ਵਿਕਟਕੀਪਰ, ਦੀਪਕ ਚਾਹਰ, ਮਹੀਸ਼ ਤਿਕਸ਼ਣਾ ਤੇ ਤੁਸ਼ਾਰ ਦੇਸ਼ਪਾਂਡੇ।

ਗੁਜਰਾਤ ਟਾਇਟੰਸ: ਪਾਂਡਿਆ ਕਪਤਾਨ | IPL teams 2023

ਪਿਛਲੇ ਸੀਜ਼ਨ ’ਚ ਪਹਿਲੀ ਵਾਰ ਸ਼ਾਮਲ ਹੋਈ ਗੁਜਰਾਤ ਟਾਇਟੰਸ ਟੀਮ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਖਿਤਾਬ ਜਿੱਤ ਲਿਆ। ਲੀਗ ਸਟੇਜ ਦੇ 14 ’ਚੋਂ 10 ’ਚ ਜਿੱਤ ਹਾਸਲ ਕਰਕੇ ਟੀਮ ਪੁਆਟਿੰਸ ਟੇਬਲ ’ਚ ਟਾਪ ’ਤੇ ਰਹੀ ਸੀ। ਹਾਰਦਿਕ ਪਾਂਡਿਆ ਦੀ ਕਪਤਾਨੀ ਵਾਲੀ ਟੀਮ ’ਚ ਆਲਰਾਊਂਡਰਸ ਦੀ ਭਰਮਾਰ ਸੀ। ਇਸ ਵਾਰ ਟੀਮ ’ਚ ਚੰਗੇ ਟਾਪ ਆਰਡਰ ਬੈਟਰ ਵੀ ਹਨ। ਆਇਰਲੈਂਡ ਦੇ ਖੱਬੇ ਹੱਥ ਦੇ ਪੇਸਰ ਜੋਸ਼ੁਆ ਲਿਟਿਲ ਇੰਜਰਡ ਭਾਵ ਜ਼ਖਮੀ ਹਨ। ਉਹ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ’ਚ ਟੀਮ ਦਾ ਹਿੱਸਾ ਨਹੀਂ ਹੋਣਗੇ।

  • ਤਾਕਤ: ਧਮਾਕੇਦਾਰ ਮਿਡਲ ਆਰਡਰ ਬੈਟਿੰਗ ਲਾਇਨ ਅੱਪ ਨਾਲ 8 ਨੰਬਰ ਤੱਕ ਬੈਟਰਸ ਉਪਲੱਬਧ ਹਨ। ਰਾਸ਼ਿਦ, ਸ਼ਮੀ ਤੇ ਅਲਜਾਰੀ ਜੋਸੇਫ਼ ਵਰਗੇ ਟਾਪ ਕਲਾਸ ਬਾਲਰ ਵੀ ਟੀਮ ’ਚ ਹਨ।
  • ਕਮਜ਼ੋਰੀ: ਮਿਡਲ ਆਰਡਰ ’ਚ ਐਂਡਰ ਰੋਲ ਨਿਭਾਉਣ ਵਾਲੇ ਘਰੇਲੂ ਪਲੇਅ ਦੀ ਕਮੀ। ਤਜ਼ਰਬੇਕਾਰ ਆਫ਼ ਸਪਿੱਨਰ ਵੀ ਨਹੀਂ ਹੈ।

ਸੰਭਾਵਿਤ ਪਲੇਇੰਗ ਇਲੈਵਨ

ਸ਼ੁਭਮਨ ਗਿੱਲ, ਮੈਥਿਊਜ਼ ਵੇਡ ਵਿਕਟਕੀਪਰ, ਸਾਈ ਸੁਦਰਸ਼ਨ, ਹਾਰਦਿਕ ਪਾਂਡਿਆ, ਡੇਵਿਡ ਮਿਲਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਆਰ ਸਾਈ ਕਿਸ਼ੋਰ, ਯਸ਼ ਦਿਆਲ, ਅਲਜਾਰੀ ਜੋਸੇਫ਼ ਤੇ ਮੁਹੰਮਦ ਸ਼ਮੀ।
2018 ਤੋਂ ਬਾਅਦ ਪਹਿਲੀ ਵਾਰ ਹੋਵੇਗੀ ਆਈਪੀਐੱਲ ਦੀ ਓਪਨਿੰਗ ਸੈਰੇਮਨੀ

ਅਦਾਕਾਰਾ ਤਮੰਨਾ ਭਾਟੀਆ ਤੇ ਸਿੰਗਰ ਅਰਿਜੀਤ ਸਿੰਘ 2023 ਆਈਪੀਐੱਲ ਦੀ ਓਪਨਿੰਗ ਸੈਰੇਮਨੀ ’ਚ ਪਰਫਾਰਮ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜਾਣਕਾਰੀ ਦਿੱਤੀ। ਸੈਰੇਮਨੀ 31 ਮਾਰਚ ਨੂੰ ਗੁਜਰਾਤ ਤੇ ਚੇੱਨਈ ਦੇ ਮੈਚ ਤੋਂ ਪਹਿਲਾਂ ਸ਼ਾਮ 6 ਵਜੇ ਹੋਵੇਗੀ।

ਇਹ 2018 ਤੋਂ ਬਾਅਦ ਪਹਿਲੀ ਆਈਪੀਐੱਲ ਓਪਨਿੰਗ ਸੈਰੇਮਨੀ ਹੋਵੇਗੀ। 2019 ’ਚ ਆਈਪੀਐੱਲ ਓਪਨਿੰਗ ਸੈਰੇਮਨੀ ਰੱਦ ਹੋ ਗਈ ਸੀ। 14 ਫਰਵਰੀ ਨੂੰ ਪੁਲਵਾਮਾ ’ਚ ਹੋਏ ਹਮਲੇ ’ਚ ਸ਼ਹੀਦ ਹੋਏ ਸੀਆਰਪੀਐੱਫ ਜਵਾਨਾਂ ਦੇ ਪਰਿਵਾਰਾਂ ਨੂੰ ਇਸ ਦੇ ਕੋ-ਓਪਨਿੰਗ ਸੈਰੇਮਨੀ ’ਚ ਖਰਚ ਕੀਤਾ ਜਾਣ ਵਾਲਾ ਪੈਸਾ ਦਿੱਤਾ ਗਿਆ ਸੀ। ਅਗਲੇ ਤਿੰਨ ਸਾਲ ਕੋਰੋਨਾ ਦੀ ਵਜ੍ਹਾ ਨਾਲ ਟੂਰਨਾਮੈਂਟ ’ਚ ਓਪਨਿੰਗ ਸੈਰੇਮਨੀ ਨਹੀਂ ਹੋਈ।

18 ਡਬਲ ਹੇਡਰ ਹੋਣਗੇ

ਟੂਰਮਨਾਮੈਂਟ ’ਚ 18 ਡਬਲ ਹੇਡਰ ਹੋਣਗੇ ਭਾਵ 18 ਵਾਰ ਇੱਕ ਦਿਨ ’ਚ 2 ਮੈਚ ਹੋਣਗੇ। ਇਸ ਦੌਰਾਨ ਪਹਿਲਾ ਮੈਚ ਦੁਪਹਿਰ 3:30 ਵਜੇ ਤੇ ਦੂਜਾ ਮੈਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ।

59 ਦਿਨਾਂ ’ਚ 74 ਮੁਕਾਬਲੇ ਹੋਣਗੇ

59 ਦਿਨਾਂ ਤੱਕ ਚੱਲਣ ਵਾਲੇ ਆਈਪੀਐੱਲ ਟੂਰਨਾਮੈਂਟ ’ਚ 10 ਟੀਮਾਂ ਦਰਮਿਆਨ ਕੁੱਲ 74 ਮੁਕਾਬਲੇ ਖੇਡੇ ਜਾਣਗੇ। ਹਰ ਇੱਕ ਟੀਮ 14 ਮੈਚ ਖੇਡੇਗੀ, 7 ਆਪਣੇ ਘਰ ’ਚ ਤੇ 7 ਵਿਰੋਧੀ ਟੀਮ ਦੇ ਘਰ ’ਚ। 10 ਟੀਮਾਂ ਦਰਮਿਆਨ ਲੀਗ ਸਟੇਜ ਦੇ 70 ਮੁਕਾਬਲੇ ਹੋਣਗੇ। ਲੀਗ ਸਟੇਜ ਤੋਂ ਬਾਅਦ ਪੁਆਟਿੰਸ ਟੇਬਲ ਦੀਆਂ ਟਾਪ-4 ਟੀਮਾਂ ਪਲੇਅ ਆਫ਼ ਲਈ ਕੁਆਲੀਫਾਈ ਕਰਨਗੀਆਂ।

ਸਨਰਾਈਜਰਸ ਹੈਦਰਾਬਾਦ: ਭੁਵਨੇਸ਼ਵਰ ਕਪਤਾਨ

ਸਨਰਾਈਜ਼ਰਸ ਨੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਆਪਣਾ ਨਵਾਂ ਕਪਤਾਨ ਬਣਾਇਆ ਹੈ। ਆਪਣੀ ਧਾਰਦਾਰ ਬਾਲਿੰਗ ਨਾਲ ਪਛਾਣ ਬਣਾਉਣ?ਵਾਲੀ ਸਨਰਾਈਜਰਸ ਹੈਦਰਾਬਾਦ ਨੇ ਇਸ ਵਾਰ ਸਟ੍ਰਾਂਗ ਬੈਟਿੰਗ ਲਾਇਨ ਅੱਪ ਤਿਆਰ ਕੀਤਾ ਹੈ। ਟੀਮ ਪਿਛਲੇ ਸੀਜ਼ਨ 6 ਹੀ ਮੈਚ ਜਿੱਤ ਸਕੀ ਅਤੇ 8ਵੇਂ ਨੰਬਰ ’ਤੇ ਰਹਿ ਕੇ 2016 ਦੀ ਚੈਂਪੀਅਨ ਟੀਮ ਨੂੰ ਆਪਣਾ ਸੀਜ਼ਨ ਖਤਮ ਕਰਨਾ ਪਿਆ ਸੀ।

  • ਤਾਕਤ: ਆਦਿਲ ਰਸ਼ੀਦ ਦੇ ਤੌਰ ’ਤੇ ਵਰਲਡ ਕੱਪ ਵਿਨਰ ਲੈੱਗ ਸਪਿੱਨਰ ਹੈ। ਕਪਤਾਨ ਭੁਵਨੇਸ਼ਵਰ, ਯਾਨਸੇਨ, ਉਮਰਾਨ ਤੇ ਨਟਰਾਜਨ ਵਰਗੇ ਬਿਹਤਰੀਨ ਪੇਸਰਸ ਵੀ ਨਾਲ ਹਨ। ਹੈਰੀ ਬਰੂਕ, ਫਿਲਿਪਸ, ਮਿਅੰਕ ਤੇ ਅਭਿਸ਼ੇਕ ਸ਼ਰਮਾ ਦੇ ਤੌਰ ’ਤੇ ਅਟੈਕਿੰਗ ਬੈਟਿੰਗ ਲਾਇਨ ਟੀਮ ਨੂੰ ਮਜ਼ਬੂਤੀ ਦੇ ਰਿਹਾ ਹੈ।
  • ਕਮਜ਼ੋਰੀ : ਟੀਮ ’ਚ ਘਰੇਲੂ ਵਿਕਟਕੀਪਰ ਨਹੀਂ ਹੈ। ਸਪਿੱਨ ਲਾਈਨ ਅੱਪ ’ਚ ਬੈਕਅੱਪ ਦੀ ਕਮੀ ਵੀ ਸਾਫ਼ ਨਜ਼ਰ ਆ ਰਹੀ ਹੈ।

ਸੰਭਾਵਿਤ ਪਲੇਇੰਗ ਇਲੈਵਨ

ਅਭਿਸ਼ੇਕ ਸ਼ਰਮਾ, ਮਿਅੰਕ ਅਗਰਵਾਲ, ਰਾਹੁਲ ਤਿ੍ਰਪਾਠੀ, ਐਡਨ ਮਾਰਕਰਮ, ਹੈਰੀ ਬਰੂਕ, ਗਲੈਨ ਫਿਲਿਪਸ ਵਿਕਟਕੀਪਰ, ਵਾਸ਼ਿੰਗਟਨ ਸੁੰਦਰ, ਆਦਿਲ ਰਸ਼ੀਦ, ਭੁਵਨੇਸ਼ਵਰ ਕੁਮਾਰ, ਯੰਗਾਰਸੁ ਨਟਰਾਜਨ ਤੇ ਉਮਰਾਨ ਮਲਿਕ।

ਦਿੱਲੀ ਕੈਪੀਟਲਸ: ਡੇਵਿਡ ਵਾਰਨਰ, ਕਪਤਾਨ

ਰੈਗੂਲਰ ਕਪਤਾਨ ਰਿਸ਼ਭ ਪੰਤ ਕਾਰ ਹਾਦਸੇ ’ਚ ਜ਼ਖਮੀ ਹੋਣ ਕਾਰਨ ਲੰਮੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿਣਗੇ। ਉਨ੍ਹਾਂ ਦੀ ਜਗ੍ਹਾ ਡੇਵਿਡ ਵਾਰਨਰ ਟੀਮ ਦੀ ਕਪਤਾਨੀ ਕਰਨਗੇ। ਪੰਤ ਦੀ ਕਪਤਾਨੀ ’ਚ ਟੀਮ ਨੇ ਪਿਛਲੇ ਸੀਜ਼ਨ ’ਚ 7 ਮੈਚ ਜਿੱਤੇ ਸਨ, ਪਰ 14 ਪੁਆਇੰਟਸ ਤੋਂ ਬਾਅਦ ਵੀ ਟੀਮ ਪੰਜਵੇਂ ਨੰਬਰ ’ਤੇ ਰਹਿ ਕੇ ਪਲੇਅ ਆਫ਼ ’ਚ ਕੁਆਲੀਫਾਈ ਨਹੀਂ ਕਰ ਸਕੀ। ਕਈ ਕਪਤਾਨ ਅਤੇ ਪਲੇਅਰਸ ਬਦਲਣ ਤੋਂ ਬਾਅਦ ਵੀ ਟੀਮ ਨੂੰ ਆਪਣੇ ਪਹਿਲੇ ਟਾਇਟਲ ਦੀ ਤਲਾਸ਼ ਹੈ।

  • ਤਾਕਤ: ਫਿਲ ਸਾਲਟ ਤੇ ਰਾਇਲੀ ਰੂਸੋ ਦੇ ਰੂਪ ’ਚ ਅਟੈਕਿੰਗ ਵਿਦੇਸ਼ੀ ਬੈਟਰਸ ਮੌਜ਼ੂਦ। ਟਾਪ ਆਰਡਰ ’ਚ ਵਾਰਲਰ ਤੇ ਸ਼ਾੱਅ ਦੀ ਖਤਰਨਾਕ ਜੋੜੀ ਹੈ। ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਦੇ ਤੌਰ ’ਤੇ ਤਜ਼ਰਬੇਕਾਰ ਇੰਟਰਨੈਸ਼ਨਲ ਸਪਿੱਲਰ ਨਾਲ ਐਨਰਿਕ ਨਾਤਿਏ, ਮੁਸਤਾਫਿਜ਼ੁਰ ਰਹਿਮਾਨ ਤੇ ਲੁੰਗੀ ਐਨਗਿਡੀ ਵਰਗੇ ਤੇਜ਼ ਗੇਂਦਬਾਜ਼ ਵੀ ਹਨ।
  • ਕਮਜ਼ੋਰੀ: ਪੰਤ ਦੀ ਗੈਰ-ਮੌਜ਼ੂਦਗੀ ’ਚ ਘਰੇਲੂ ਵਿਕਟਕੀਪਰ ਲੱਭਣਾ ਹੋਵੇਗਾ, ਇਸ ਨਾਲ ਹੁਣ ਵਿਦੇਸ਼ੀ ਬੈਟਰਸ ਦਾ ਸਮੀਕਰਨ ਵਿਗੜੇਗਾ।

ਸੰਭਾਵਿਤ ਪਲੇਇੰਗ ਇਲੈਵਨ

ਡੇਵਿਡ ਵਾਰਨਰ, ਪਿ੍ਰਥਵੀ ਸ਼ਾੱਅ, ਮਨੀਸ਼ ਪਾਂਡੇ, ਫਿਲ ਸਾਲਟ ਵਿਕਟਕੀਪਰ, ਸਰਫ਼ਰਾਜ ਖਾਨ, ਰੋਵਮਨ ਪਾਵੇਲ, ਅਕਸ਼ਰ ਪਟੇਲ, ਕੁਲਦੀਪ ਯਾਦਵ, ਚੇਤਨ ਸਾਕਰੀਆ, ਮੁਸਤਾਫਿਜ਼ੁਰ ਰਹਿਮਾਨ/ਐਨਰਿਕ ਨਾਰਤਿਏ ਤੇ ਕਮਲੇਸ਼ ਨਾਗਰਕੋਟੀ।

ਰਾਇਲ ਚੈਲੰਜਰਸ ਬੰਗਲੁਰੂ: ਪਲੇਸਿਸ ਕਪਤਾਨ

ਕੋਹਲੀ, ਡੂ ਪਲੇਸਿਸ, ਮੈਕਸਵੱੈਲ, ਹਸਰੰਗਾ ਨਾਲ ਹਰਸ਼ਲ ਪਟੇਲ ਤੇ ਮੁਹੰਮਦ ਸਿਰਾਜ ਵਰਗੇ ਗੇਂਦਬਾਜ਼ ਟੀਮ ’ਚ ਹਨ। ਇਹੀ ਪਲੇਅਰਸ ਟੀਮ ਨੂੰ ਪਿਛਲੇ ਸੀਜ਼ਨ ਦੇ ਕੁਆਲੀਫਾਇਰ-2 ਤੱਕ ਲੈ ਗਏ ਸਨ ਪਰ ਟੀਮ ਰਾਜਸਥਾਨ ਤੋਂ ਹਾਰ ਕੇ ਫਾਈਨਲ ’ਚ ਨਹੀਂ ਪਹੁੰਚ ਸਕੀ। ਇਸ ਵਾਰ ਵਿਲ ਜੈਕਸ ਤੇ ਜੋਸ਼ ਹੇਜਲਵੁਡ ਜ਼ਖਮੀ ਹਨ। ਜੈਕਸ ਦੀ ਜਗ੍ਹਾ ਮਾਇਕਲ ਬ੍ਰੇਸਵੈੱਲ ਟੀਮ ’ਚ ਸ਼ਾਮਲ ਹੋ ਗਏ ਹਨ।

  • ਤਾਕਤ: ਅਟੈਕਿੰਗ ਟਾਪ ਆਰਡਰ ਬੈਟਿੰਗ ਲਾਇਨ ਅੱਪ ਨਾਲ 9 ਨੰਬਰ ਤੱਕ ਬੱਲੇਬਾਜ਼ ਉਪਲੱਬਧ ਹਨ। ਕੋਹਲੀ, ਡੂ ਪਲੇਸਿਸ, ਮੈਕਸਵੈੱਲ, ਕਾਰਤਿਕ ਦੇ ਤੌਰ ’ਤੇ ਤਜ਼ਰਬੇਕਾਰ ਪਲੇਅਰਸ ਵੀ ਹਨ।
  • ਕਮਜ਼ੋਰੀ: ਲੋਆਰ ਆਰਡਰ ਬੈਟਿੰਗ ’ਚ ਤਜ਼ਰਬੇ ਦੀ ਕਮੀ। ਆਲਰਾਊਂਡਰਸ ਬੈਟਿੰਗ ਤੋਂ ਜ਼ਿਆਦਾ ਬਾਲਿੰਗ ’ਚ ਕਾਰਗਰ ਹਨ। ਸਪੈਸ਼ਲਿਸਟ ਆਫ਼ ਸਪਿੱਨਰ ਦੀ ਕਮੀ ਤੇ ਟੀ20 ਸਪੈਸ਼ਲਿਸਟ ਫਾਸਟ ਬਾਲਰਸ ਵੀ ਨਹੀਂ ਹਨ।

ਸੰਭਾਵਿਤ ਪਲੇਇੰਗ ਇਲੈਵਨ

ਫਾਫ ਡੂ ਪਲੇਸਿਸ, ਵਿਰਾਟ ਕੋਹਲੀ, ਰਜਤ ਪਾਟੀਦਾਰ/ਅਨੁਜ ਰਾਵਤ, ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਸ਼ਾਹਬਾਜ ਅਹਿਮਦ, ਦਿਨੇਸ਼ ਕਾਰਤਿਕ ਵਿਕਟਕੀਪਰ, ਵਨਿੰਦੂ ਹਸਰੰਗਾ/ਮਾਇਕਲ ਬ੍ਰੈਸਵੈੱਲ, ਹਰਸ਼ਲ ਪਟੇਲ, ਡੇਵਿਡ ਵਿੱਲੀ/ਰੀਸ ਟਾਲਪੇ ਤੇ ਮੁਹੰਮਦ ਸਿਰਾਜ।

ਕੋਲਕਾਤਾ ਨਾਈਟ ਰਾਈਡਰਸ: ਨਿਤੀਸ਼ ਰਾਣਾ ਕਪਤਾਨ

ਦਿੱਲੀ ਤੇ ਕੋਲਕਾਤਾ ਦੀ ਕਪਤਾਨੀ ਕਰ ਚੁੱਕੇ ਸ਼੍ਰੇਅਸ ਪਿਛਲੇ ਸੀਜ਼ਨ ਆਪਣੀ ਟੀਮ ਨੂੰ ਪਲਅ ਆਫ਼ ’ਚ ਨਹੀਂ ਪਹੁੰਚਾ ਸਕੇ ਤੇ ਹੁਣ ਉਨ੍ਹਾਂ ਦੀ ਜਗ੍ਹਾ ਨਿਤੀਸ਼ ਰਾਣਾ ਨੂੰ ਕਪਤਾਨੀ ਸੌਂਪੀ ਗਈ ਹੈ। ਟੀਮ ਪਿਛਲੇ ਸੀਜ਼ਨ ’ਚ 14 ’ਚੋਂ 6 ਹੀ ਮੈਚ ਜਿੱਤ ਸਕੀ ਤੇ 7ਵੇਂ ਨੰਬਰ ’ਤੇ ਰਹੀ।

  • ਤਾਕਤ : ਵਿਦੇਸ਼ੀ ਤੇ ਘਰੇਲੂ ਆਲਰਾਊਂਡਰ ਟੀਮ ਨੂੰ ਸਟਰਾਂਗ ਬਣਾ ਰਹੇ ਹਨ। ਘਰੇਲੂ ਤੇ ਵਿਦੇਸ਼ੀ ਤੇਜ਼ ਗੇਦਬਾਜ਼ਾਂ ਨਾਲ ਸੁਨੀਲ ਨਰੇਨ ਤੇ ਵਰੁਣ ਚੱਕਰਵਰਤੀ ਵਰਗੇ ਮਿਸਟਰੀ ਸਪਿੱਨਰ ਉਪਲੱਬਧ ਹਨ।
  • ਕਮਜੋਰੀ: ਓਪਨਿੰਗ ਬੈਟਰਸ ਤੇ ਵਿਕਟਕੀਪਰਾਂ ਨੂੰ ਤਜ਼ਰਬਾ ਨਹੀਂ। ਟਾਪ ਆਰਡਰ ’ਚ ਇੱਕ ਵੀ ਧਮਾਕੇਦਾਰ ਵਿਦੇਸ਼ੀ ਬੈਟਰ ਨਹੀਂ ਹੈ। ਅਈਅਰ ਦੇ ਨਾ ਹੋਣ ਨਾਲ ਮਿਡਲ ਆਰਡਰ ਕਮਜ਼ੋਰ ਦਿਸੇਗਾ। ਰਸਿਟ ਸਪਿੱਨਰ ਦੀ ਘਾਟ ਨਾਲ ਬੈਟਿੰਗ ਲਾਈਨ ਅੱਪ ’ਚ ਡੂੰਘਾਈ ਵੀ ਨਹੀਂ ਹੈ।

ਸੰਭਾਵਿਤ ਪਲੇਇੰਗ ਇਲੈਵਨ

ਵੇਂਕਟੇਸ਼ ਅਈਅਰ, ਨਾਰਾਇਣ ਜਗਦੀਸ਼ਨ ਵਿਕਟਕੀਪਰ, ਮਨਦੀਪ ਸਿੰਘ, ਨਿਤੀਸ਼ ਰਾਣਾ, ਆਂਦਰੇ ਰਸੇਲ, ਸ਼ਾਕਿਬ ਅਲ ਹਸਨ, ਡੇਵਿਡ ਵੀਜੇ, ਸ਼ਾਰਦੁਲ ਠਾਕੁਰ, ਲਾੱਕੀ ਫਰਗਿਊਸ਼ਨ, ਸੁਨੀਲ ਨਰੇਨ, ਉਮੇਸ਼ ਯਾਦਵ ਤੇ ਵਰੁਣ ਚੱਕਰਵਰਤੀ।

ਲਖਨਊ ਸੁਪਰ ਜਾਇੰਟਸ: ਕੇਐੱਲ ਰਾਹੁਲ, ਕਪਤਾਨ

ਗੁਜਰਾਤ ਨਾਲ ਪਿਛਲੇ ਆਈਪੀਐੱਲ ਸੀਜ਼ਨ ’ਚ ਪਹਿਲੀ ਵਾਰ ਸ਼ਾਮਲ ਹੋਈ ਲਖਨਊ ਸੁਪਰ ਜਾਇੰਟਸ ਨੇ ਕੇਐੱਲ ਰਾਹੁਲ ਦੀ ਕਪਤਾਨੀ ’ਚ ਜ਼ਬਰਦਸਤ ਪਰਫਾਰਮ ਕੀਤਾ। ਟੀਮ 14 ’ਚੋਂ 9 ਮੈਚ ਜਿੱਤ ਕੇ ਨੰਬਰ3 ’ਤੇ ਰਹਿ ਕੇ ਪਲੇਅ ਆਫ਼ ’ਚ ਪਹੁੰਚੀ। ਪਰ ਇਲੀਮੀਨੇਟਰ ’ਚ ਆਰਸੀਬੀ ਤੋਂ ਹਾਰ ਕੇ ਚੌਥੇ ਸਥਾਨ ’ਤੇ ਰਹਿ ਕੇ ਸਬਰ ਕਰਨਾ ਪਿਆ। ਘਰੇਲੂ ਖੱਬੇ ਹੱਥ ਦੇ ਪੇਸਰ ਮੋਹਸਿਨ ਖਾਨ ਸੱਟ ਕਾਰਨ ਟੂਰਨਾਮੈਂਟ ਦੇ ਜ਼ਿਆਦਾਤਰ ਮੈਚ ਨਹੀਂ ਖੇਡ ਸਕਣਗੇ।

  • ਤਾਕਤ: ਰਾਹੁਲ, ਡੀ ਕਾੱਕ, ਪੂਰਨ ਤੇ ਹੁੱਡਾ ਦੇ ਰੂਪ ’ਚ ਹਮਲਾਵਰ ਤੇ ਤਜ਼ਰਬੇਕਾਰ ਟਾਪ ਆਰਡਰ ’ਚ ਹਨ। ਲੋਅਰ ਆਰਡਰ ’ਚ ਕਰੁਣਾਲ ਤੇ ਸਟਾਇਨਿਸ ਵੀ ਉਪਲੱਬਧ ਹਨ। ਘਰੇਲੂ ਤੇ ਵਿਦੇਸ਼ੀ ਪੇਸ ਬਾਲਰਸ ਦੀ ਬਿਹਤਰੀਨ ਜੋੜੀ।
  • ਕਮਜ਼ੋਰੀ : ਬੈਟਿੰਗ ’ਚ ਡੂੰਘਾਈ ਨਹੀਂ ਹੈ। ਕੁਆਲਿਟੀ ਸਪਿੱਨਰ ਨਾਲ ਮਿਡਲ ਆਰਡਰ ਬੈਟਰਸ ‘ਚ ਤਜ਼ਰਬੇਕਾਰ ਦੀ ਕਮੀ। ਮਾਰਕ ਵੁੱਡ ਦੇ ਰਿਪਲੇਸਮੈਂਟ ਦੇ ਤੌਰ ’ਤੇ ਚੰਗੇ ਵਿਦੇਸ਼ੀ ਪਲੇਅਰਸ ਉਪਲੱਬਧ ਨਹੀਂ ਹੈ।

ਸੰਭਾਵਿਤ ਪਲੇਇੰਗ ਇਲੈਵਨ | IPL teams 2023

ਕੇਐੱਲ ਰਾਹੁਲ, ਕਵਿੰਟਨ ਡੀ ਕਾੱਕ ਵਿਕਟਕੀਪਰ, ਨਿਕੋਲਸ ਪੂਰਨ, ਦੀਪਕ ਹੁੱਡਾ, ਆਯੂਸ਼ ਬਡੋਨੀ, ਮਾਰਕਸ ਸਟੋਇਨਿਸ, ਕਰੁਣਾਲ ਪਾਂਡਿਆ, ਮਾਰਕ ਵੁੱਡ, ਰਵੀ ਬਿਸ਼ਨੋਈ, ਆਵੇਸ਼ ਖਾਨ ਅਤੇ ਜੈਦੇਵ ਉਨਾਦਕਟ।

ਮੁੰਬਈ ਇੰਡੀਅੰਸ: ਰੋਹਿਤ ਸ਼ਰਮਾ, ਕਪਤਾਨ

ਟੂਰਨਾਮੈਂਟ ਦੇ ਸਭ ਤੋਂ ਸਫ਼ਲ ਕਪਤਾਨ ਰੋਹਿਤ ਸ਼ਰਮਾ ਨੇ 2013 ’ਚ ਮੁੰਬਈ ਦੀ ਕਮਾਨ ਸੰਭਾਲੀ। ਉਦੋਂ ਤੋਂ ਉਹ ਪੰਜ ਵਾਰ ਟੀਮ ਨੂੰ ਚੈਂਪੀਅਨ ਬਣਾ ਚੁੱਕੇ ਹਨ। ਇੱਕ ਵਾਰ ਫਿਰ ਉਹ ਟੀਮ ਦੀ ਕਮਾਨ ਸੰਭਾਲਣਗੇ ਤੇ ਟੀਮ ਦੇ ਪਿਛਲੇ ਸੀਜ਼ਨ ਦਾ ਦਰਦ ਭੁਲਾਉਣ ਦੀ ਕੋਸ਼ਿਸ਼ ਕਰਨਗੇ। ਪਿਛਲੇ ਸੀਜ਼ਨ ਦੇ 14 ’ਚੋਂ 10 ਮੈਚ ਹਾਰ ਕੇ ਟੀਮ ਆਖਰੀ ਸਥਾਨ ’ਤੇ ਰਹੀ ਸੀ। ਇਸ ਵਾਰ ਜਸਪ੍ਰੀਤ ਬੁਮਰਾਹ ਅਤੇ ਜਾਇ ਰਿਚਰਡਸਨ ਜ਼ਖਮੀ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਪਰ ਜੋਫ਼ਰ ਆਰਚਰ ਪੂਰਾ ਸੀਜ਼ਨ ਖੇਡਣਗੇ।

  • ਤਾਕਤ: ਹਮਲਾਵਰ ਬੈਂਟਿੰਗ ਲਾਈਨ ਅੱਪ ਆਰਚਰ ਵਰਗਾ ਗੇਂਦਬਾਜ਼ ਟੀਮ ਨੂੰ ਮਜ਼ਬੂਤੀ ਦੇ ਰਿਹਾ ਹੈ। ਟੀਮ ’ਚ ਕੁਆਲਿਟੀ ਘਰੇਲੂ ਪਲੇਅਰਸ ਦੀ ਵੀ ਭਰਮਾਰ ਹੈ।
  • ਕਮਜ਼ੋਰੀ : ਸੂਰਿਆ ਤੋਂ ਬਾਅਦ ਮਿਡਲ ਆਰਡਰ ਬੈਟਰਸ ’ਚ ਤਜ਼ਰਬੇ ਦੀ ਘਾਟ, ਸਪਿੱਨ ਅਟੈਕ ਬੇਹੱਦ ਕਮਜ਼ੋਰ, ਵਿਦੇਸ਼ੀ ਆਲਰਾਊਂਡਰਸ ਨੂੰ ਵੀ ਤਜ਼ਰਬੇ ਨਹੀਂ। ਬੁਮਰਾਹ ਤੇ ਰਿਚਰਡਸਨ ਜਾਣ ਨਾਲ ਫਾਸਟ ਗੇਂਦਬਾਜ਼ੀ ਲਾਈਨਅੱਪ ਕਮਜ਼ੋਰ ਨਜ਼ਰ ਆ ਰਿਹਾ ਹੈ।

ਸੰਭਾਵਿਤ ਪਲੇਇੰਗ ਇਲੈਵਨ | IPL teams 2023

ਰੋਹਿਤ ਸ਼ਰਮਾ, ਇਸ਼ਾਨ ਕਿਸ਼ਨ ਵਿਕਟਕੀਪਰ, ਸੂਰਿਆ ਕੁਮਾਰ ਯਾਦਵ, ਡੇਵਾਰਲਡ ਬ੍ਰੇਵਿਸ, ਤਿਲਕ ਵਰਮਾ, ਟਿਮ ਡੇਵਿਡ , ਕੈਮਰੂਨ ਗ੍ਰੀਨ, ਰਿਤਿਕ ਸ਼ੌਕੀਨ, ਕੁਮਾਰ ਕਾਰਤੀਕੇਅ, ਜੋਫਰਾ ਆਰਚਰ ਤੇ ਅਰਸ਼ਿਦ ਖਾਨ।

ਪੰਜਾਬ ਕਿੰਗਸ: ਸ਼ਿਖਰ ਧਵਨ ਕਪਤਾਨ

ਟੂਰਨਾਮੈਂਟ ਦੀ ਸਭ ਤੋਂ ਕਮਜ਼ੋਰ ਟੀਮਾਂ ’ਚੋਂ ਇੱਕ ਪੰਜਾਬ ਕਿੰਗਸ ਨੇ ਇਸ ਸੀਜ਼ਨ ਲਈ ਵੀ ਆਪਣਾ ਕਪਤਾਨ ਬਦਲਿਆ ਹੈ। ਸ਼ਿਖਰ ਧਵਨ ਟੀਮ ਦੀ ਅਗਵਾਈ ਕਰਨਗੇ। ਟੀਮ ਪਿਛਲੇ ਸੀਜ਼ਨ 7 ਮੈਚ ਜਿੱਤ ਕੇ ਵੀ ਛੇਵੇਂ ਸਥਾਨ ’ਤੇ ਰਹੀ ਸੀ। ਧਮਾਕੇਦਾਰ ਬੈਟਰ ਜਾਨ ਬੇਅਰਸਟੋ ਇੰਜਰੀ ਕਾਰਨ ਟੂਰਨਾਮੈਂਟ ਨਹੀਂ ਖੇਡਣਗੇ। ਉਨ੍ਹਾਂ ਦੀ ਜਗ੍ਹਾ ਅਸਟਰੇਲੀਆ ਦੇ ਮੈਥਿਊਜ਼ ਸ਼ਾਰਟ ਨੂੰ ਬਤੌਰ ਰਿਪਲੇਸਮੈਂਟ ਸ਼ਾਮਲ ਕੀਤਾ ਹੈ।

  • ਤਾਕਤ: ਲਿਵਿੰਗਸਟੋਨ, ਸ਼ਾਹਰੁਖ ਤੇ ਕਰਨ ਦੇ ਤੌਰ ’ਤੇ ਅਟੈਕਿੰਗ ਮਿਡਲ ਆਰਡਰ ਉਪਲੱਬਧ ਹੈ। ਕਰਨ ਤੇ ਕਵਿਸੋ ਰਬਾਡਾ ਵਰਗੇ ਬਿਹਤਰੀਨ ਵਿਦੇਸ਼ੀ ਬਾਲਰਾਂ ਨਾਲ ਅਰਸ਼ਦੀਪ ਸਿੰਘ ਵੀ ਹਨ। ਰਾਹੁਲ ਚਾਹਰ ਦੀ ਰਸਿਟ ਸਪਿੱਨ ਵੀ ਟੀਮ ਨੂੰ ਮਜ਼ਬੂਤੀ ਦੇ ਰਹੀ ਹੈ।
  • ਕਮਜ਼ੋਰੀ: ਬੇਅਰਸਟੋ ਦੇ ਨਾ ਹੋਣ ਨਾਲ ਟਾਪ ਆਰਡਰ ਕਮਜ਼ੋਰ ਹੋਇਆ ਹੈ। ਮਿਡਲ ਆਰਡਰ ’ਚ ਤਜ਼ਰਬੇ ਦੀ ਕਮੀ। ਘਰੇਲੂ ਟਾਪ ਆਰਡਰ ਬੈਟਰ ਵੀ ਤਜ਼ਰਬੇਕਾਰ ਨਹੀਂ। ਸਪਿੱਨ ਅਟੈਕ ਬੇਹੱਦ ਕਮਜ਼ੋਰ ਤੇ ਬੈਟਿੰਗ ’ਚ ਡੂੰਘਾਈ ਵੀ ਨਜ਼ਰ ਨਹੀਂ ਆ ਰਹੀ।

ਸੰਭਾਵਿਤ ਪਲੇਇੰਗ ਇਲੈਵਨ | IPL teams 2023

ਸ਼ਿਖਰ ਧਵਨ, ਮੈਥਿਊਜ਼ ਸਾਰਟ, ਲਿਅਮ ਲਿਵਿੰਗਸਟੋਨ ਵਿਕਟਕੀਪਰ, ਜੀਤੇਸ਼ ਸ਼ਰਮਾ, ਸ਼ਾਹਰੁਖ ਖਾਨ, ਸੈਮ ਕਰਨ, ਰਿਸ਼ੀ ਧਵਨ/ਰਾਜ ਅੰਗਦ ਬਾਵਾ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਕਗਿਸੋ ਰਬਾਡਾ ਤੇ ਅਰਸ਼ਦੀਪ ਸਿੰਘ।

ਰਾਜਸਥਾਨ ਰਾਇਲਸ: ਸੰਜੂ ਸੈਮਸਨ ਕਪਤਾਨ

ਆਈਪੀਐੱਲ ਦੀ ਪਹਿਲੀ ਚੈਂਪੀਅਨ ਰਾਜਸਥਾਨ 2009 ਤੋਂ 2021 ਦੇ ਸੀਜ਼ਨ ਤੱਕ ਕਦੇ ਫਾਈਨਲ ’ਚ ਨਹੀਂ ਪਹੰੁਚ ਸਕੀ। ਪਰ ਪਿਛਲੇ ਸੀਜ਼ਨ ਦੇ 14 ’ਚੋਂ ਟੀਮ ਨੇ 9 ਮੈਚ ਜਿੱਤੇ ਤੇ ਫਾਈਨਲ ’ਚ ਵੀ ਜਗ੍ਹਾ ਬਣਾਈ। ਹਾਲਾਂਕਿ ਟਾਇਟਲ ਦੀ ਰੇਸ ’ਚ ਗੁਜਰਾਤ ਨੇ ਉਨ੍ਹਾਂ ਨੂੰ ਹਰਾ ਦਿੱਤਾ। ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਇੰਜਰਡ ਹੋ ਕੇ ਟੂਰਨਾਮੇਂਟ ’ਚੋਂ ਬਾਹਰ ਹੋ ਗਏ ਹਨ, ਉਨ੍ਹਾਂ ਦੀ ਜਗ੍ਹਾ ਸੰਦੀਪ ਸ਼ਰਮਾ ਨੂੰ ਸ਼ਾਮਲ ਕਰ ਸਕਦੀ ਹੈ।

  • ਤਾਕਤ: ਅਟੈਕਿੰਗ ਤੇ ਸੰਭਲ ਕੇ ਬੈਟਿੰਗ ਕਰਨ ਵਾਲੇ ਬੈਟਰਸ ਟਾਪ ਆਰਡਰ ’ਚ ਮੌਜ਼ੂਦ। ਇਸ ਤੋਂ ਬਾਅਦ ਤਿੰਨ ਬਿਹਤਰੀਨ ਆਲਰਾਊਂਡਰਸ ਵੀ ਉਪਲੱਬਧ। 8ਵੇਂ ਨੰਬਰ ਤੱਕ ਬੈਟਿੰਗ ਨਾਲ ਚਹਿਲ, ਅਸ਼ਵਿਨ, ਬੋਲਟ ਤੇ ਹੋਲਡਰ ਵਰਗੇ ਤਜ਼ਰਬੇਕਾਰ ਬਾਲਰਸ ਵੀ ਟੀਮ ’ਚ ਹਨ।
  • ਕਮਜ਼ੋਰੀ: ਟੀਮ ’ਚ 4 ਨੰਬਰ ਤੱਕ ਟਾਪ ਕਲਾਸ ਟੀ20 ਪਲੇਅਰਸ ਹਨ, ਇਨ੍ਹਾਂ ਨੂੰ ਰੋਲ ਕਲੀਅਰ ਨਹੀਂ ਹੈ। ਖੱਬੇ ਹੱਥ ਦੇ ਸਪਿੱਨਰ ਤੇ ਘਰੇਲੂ ਫਾਸਟ ਬਾਲਿੰਗ ਆਲਰਾਊਂਡਰ ਦੀ ਕਮੀ ਵੀ ਹੈ।

ਸੰਭਾਵਿਤ ਪਲੇਇੰਗ ਇਲੈਵਨ

ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ ਵਿਕਟਕੀਪਰ, ਦੇਵਦੱਤ ਪੱਡੀਕਲ, ਸ਼ਿਮਰਨ ਹੇਟਮਾਇਰ, ਰਿਆਨ ਪਰਾਗ, ਜੇਸਨ ਹੋਲਡਰ, ਰਵਿਚੰਦਰਨ ਅਸ਼ਵਿਨ, ਨਵਦੀਪ ਸੈਨੀ/ਕੁਲਦੀਪ ਸੇਨ, ਯੁਜਵੇਂਦਰ ਚਹਿਲ ਤੇ ਟ੍ਰੈਂਟ ਬੋਲਟ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।