ਅੰਮ੍ਰਿਤਪਾਲ ਦੇ ਪਿਤਾ ਨੇ ਦਿੱਤਾ ਵੱਡਾ ਬਿਆਨ, ਅੰਮ੍ਰਿਤਪਾਲ ਲਈ ਆਖੀਆਂ ਕੁਝ ਗੱਲਾਂ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪਿਛਲੇ ਕੁਝ ਦਿਨਾਂ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ (Amritpal Singh) ਪੁਲਿਸ ਕੋਲ ਹੈ, ਉਹ ਫਰਾਰ ਨਹੀਂ ਹੋਇਆ ਹੈ। ਪੁਲਿਸ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਹੈ। ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਪੁਲਿਸ ਦੀ ਮਨਘੜਤ ਕਹਾਣੀ ਹੈ। ਅੰਮ੍ਰਿਤਪਾਲ ਸਿੰਘ ਪੁਲਿਸ ਕੋਲ ਹੈ। ਇਸ ਕਹਾਣੀ ਦਾ ਅੰਤਮ ਰੂਪ ਕੀ ਹੈ, ਪੁਲਿਸ ਨੂੰ ਉਸ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।

ਤਰਸੇਮ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਕੋਈ ਸ਼ੂਟਿੰਗ ਰੇਂਜ ਨਹੀਂ ਬਣਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ ਆਪਣੇ ਕੰਮ ’ਤੇ ਜਾ ਕੇ ਘਰ ਆਉਂਦਾ ਸੀ। ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ। ਕਦੇ ਉਹ ਪਾਕਿਸਤਾਨ ਨਾਲ ਜੁੜ ਰਿਹਾ ਹੈ ਤੇ ਕਦੇ ਕਿਸੇ ਹੋਰ ਨਾਲ। ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ ਤਾਂ ਉਸ ਨੂੰ ਰਿਹਾਅ ਕੀਤਾ ਜਾਵੇ।

ਅੰਮ੍ਰਿਤਪਾਲ ਦੇ ਗਾਰਡ ਦੇ ਮੋਬਾਇਲ ’ਚੋਂ ਮਿਲਿਆ ਅਜਿਹਾ ਕੁਝ ਕੀ ਕੰਬ ਜਾਏਗੀ ਰੂਹ, ਵੇਖੋ ਕੀ ਕੁਝ ਮਿਲਿਆ

ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ (Amritpal) ਹਾਲੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ। ਪਰ ਪੁਲਿਸ ਜਾਂਚ ਦੌਰਾਨ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਜਿਨ੍ਹਾਂ ਨੂੰ ਸੁਣ ਕੇ ਹੈਰਾਨ ਹੋ ਜਾਓਗੇ। ਪੁਲਿਸ ਨੂੰ ਅੰਮ੍ਰਿਤਪਾਲ ਦੇ ਗੰਨਮੈਨ ਦੇ ਮੋਬਾਈਲ ਤੋਂ ਫਾਇਰਿੰਗ ਰੇਂਜ ਦੀ ਵੀਡੀਓ ਮਿਲੀ ਹੈ। ਇਸ ਵਿੱਚ ਸਾਬਕਾ ਫੌਜੀਆਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪੁਲਿਸ ਨੇ ਇਸ ਦਾ ਵੀਡੀਓ ਜਾਰੀ ਕੀਤਾ ਹੈ। ਦੇਖਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੇ ਨਾਲ ਰਹਿਣ ਵਾਲੇ ਲੋਕ ਫਾਇਰਿੰਗ ਦੀ ਪ੍ਰੈਕਟਿਸ ਕਰ ਰਹੇ ਹਨ। ਇਸ ਦੌਰਾਨ ਅੰਮ੍ਰਿਤਪਾਲ (Amritpal) ਆਨੰਦਪੁਰ ਖਾਲਸਾ ਫੌਜ ਦਾ ਲੋਗੋ ਵੀ ਸਾਹਮਣੇ ਆਇਆ ਹੈ।

ਇਹ ਫਾਇਰਿੰਗ ਰੇਂਜ ਅੰਮ੍ਰਿਤਪਾਲ ਸਿੰਘ ਦੇ ਪਿੰਡ  ਜੱਲੂਪੁਰ ਖੇੜਾ ਵਿਖੇ ਹਥਿਆਰਾਂ ਨੂੰ ਚਲਾਉਣ ਅਤੇ ਖੋਲ੍ਹਣ ਤੋਂ ਬਾਅਦ ਜੋੜਨ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਤਰਾਂ ਦੀ ਇੱਕ ਅਕੈਡਮੀ ਹੀ ਚਲਾਈ ਜਾ ਰਹੀ ਸੀ, ਜਿਸ ’ਤੇ ਬਕਾਇਦਾ ਹੋਲੋਗ੍ਰਾਮ ਲਾਇਆ ਜਾਂਦਾ ਸੀ ਤਾਂ ਕਿ ਪਹਿਚਾਣ ਬਣੀ ਰਹੇ।

ਸਿਖਲਾਈ ਦੇਣ ਵਾਲੇ ਦੋ ਸਾਬਕਾ ਫੌਜੀ

Amritpal

ਪੁਲਿਸ ਨੇ ਫਾਇਰਿੰਗ ਰੇਂਜ ’ਚ ਸਿਖਲਾਈ ਦੇਣ ਦੇ ਮਾਮਲੇ ਵਿੱਚ 19 ਸਿੱਖ ਬਟਾਲੀਅਨ ਤੋਂ ਸੇਵਾਮੁਕਤ ਦੋ ਸਾਬਕਾ ਫੌਜੀ ਵਰਿੰਦਰ ਸਿੰਘ ਅਤੇ ਥਰਡ ਆਰਮਡ ਪੰਜਾਬ ਦੇ ਤਲਵਿੰਦਰ ਦੀ ਪਛਾਣ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਪੁਲਿਸ ਜਾਂਚ ਅਨੁਸਾਰ ਅੰਮ੍ਰਿਤਪਾਲ ਨੇ ਪੰਜਾਬ ਆਉਂਦਿਆਂ ਹੀ ਵਿਵਾਦਤ ਸਾਬਕਾ ਸੈਨਿਕਾਂ ਦੀ ਭਾਲ ਸ਼ੁਰੂ ਕਰ ਦਿੱਤੀ, ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਅਸਲਾ ਲਾਇਸੈਂਸ ਸਨ।

ਅੰਮ੍ਰਿਤਪਾਲ ਨੇ ਖਾਲਿਸਤਾਨ ਨੂੰ ਵੱਖਰਾ ਦੇਸ਼ ਬਣਾਉਣ ਲਈ ਪੂਰੀ ਵਿਉਂਤਬੰਦੀ ਕੀਤੀ ਹੋਈ ਸੀ

Amritpal

ਅੰਮ੍ਰਿਤਪਾਲ ਨੇ ਖਾਲਿਸਤਾਨ ਨੂੰ ਵੱਖਰਾ ਦੇਸ਼ ਬਣਾਉਣ ਲਈ ਪੂਰੀ ਵਿਉਂਤਬੰਦੀ ਕੀਤੀ ਹੋਈ ਸੀ। ਖੰਨਾ ਪੁਲਿਸ ਦੇ ਐਸਐਸਪੀ ਅਮਨੀਤ ਕੌਂਡਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਗਨਰ ਤਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਕੋਲੋਂ ਕਈ ਅਹਿਮ ਖੁਲਾਸੇ ਅਤੇ ਬਰਾਮਦਗੀ ਹੋਈ ਹੈ। ਐਸਐਸਪੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਵੱਖਰਾ ਖਾਲਿਸਤਾਨ ਬਣਾਉਣ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨਾ ਪਿਆ। ਇਹ ਸਾਰੀ ਤਿਆਰੀ ਉਸ ਲਈ ਹੀ ਕੀਤੀ ਜਾ ਰਹੀ ਸੀ।

Amritpal ਮਾਮਲੇ ’ਚ ਦਿੱਲੀ ’ਚ ਹੋਈ ਵੱਡੀ ਕਾਰਵਾਈ

ਪੰਜਾਬ ਪੁਲਿਸ ਦੀ ਟੀਮ ਨੇ ਦਿੱਲੀ ਪੁਲਿਸ ਦੀ ਮੱਦਦ ਨਾਲ ਸਾਂਝਾ ਆਪ੍ਰੇਸ਼ਨ ਚਲਾਇਆ। ਪੰਜਾਬ ਤੋਂ ਫਰਾਰ ਅੰਮ੍ਰਿਤਪਾਲ ਸਿੰਘ (Amritpal) ਦੇ ਬੇਹੱਦ ਕਰੀਬੀ ਅਮਿਤ ਸਿੰਘ ਨਾਂਅ ਦੇ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮੁਲਜ਼ਮ ਅਮਿਤ ਤਿਲ ਵਿਹਾਰ, ਦਿੱਲੀ ਤੋਂ ਹਿਰਾਸਤ ’ਚ ਲਿਆ ਗਿਆ ਹੈ।

ਸਪੈਸ਼ਲ ਸੈੱਲ ਦੇ ਸੂਤਰਾਂ ਮੁਤਾਬਿਕ ਦੋ ਦਿਨ ਪਹਿਲਾ ਅਮਿਤ ਸਿੰਘ ਨਾਂਅ ਦੇ ਵਿਅਕਤੀ ਨੂੰ ਪੁਲਿਸ ਦਿੱਲੀ ਤੋਂ ਚੁੱਕ ਕੇ ਲੈ ਗਈ ਸੀ। ਸੂਤਰਾਂ ਮੁਤਾਬਿਕ ਅਮਿਤ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal) ਦੇ ਸੰਪਰਕ ਵਿੱਚ ਸੀ। ਹਿਰਾਸਤ ਵਿੰਚ ਲਿਆ ਗਿਆ ਮੁਲਜ਼ਮ ਅਮਿਤ ਸਿੰਘ ਬੀਮਾ ਪਾਲਿਸੀ ਦਾ ਕੰਮ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ