ਡੇਰਾ ਸ਼ਰਧਾਲੂਆਂ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ
ਬੁਢਲਾਡਾ (ਸੰਜੀਵ ਤਾਇਲ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ ਮਾਨਵਤਾ ਭਲਾਈ ਦੇ ਕਾਰਜਾਂ ’ਚ ਦਿਨ-ਰਾਤ ਜੁਟੇ ਹੋਏ ਹਨ ਇਸੇ ਲੜੀ ਤਹਿਤ ਬੁਢਲਾਡਾ ਦੀ ਸਾਧ-ਸੰਗਤ ਵੱਲੋਂ ਇੱਕ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ। (Mansa News)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 85 ਮੈਂਬਰ ਸੂਰਜ ਭਾਨ ਇੰਸਾਂ ਅਤੇ ਨਰੇਸ਼ ਇੰਸਾਂ ਨੇ ਦੱਸਿਆ ਕਿ ਬਲਾਕ ਦੇ ਪਿੰਡ ਬੀਰੋਕੇ ਕਲਾਂ ਦਾ ਸਤਨਾਮ ਸਿੰਘ ਪੁੱਤਰ ਬੀਰਾ ਸਿੰਘ ਆਪਣੇ 3 ਬੱਚਿਆਂ ਅਤੇ ਪਤਨੀ ਨਾਲ ਸ਼ੈੱਡ ਦੇ ਥੱਲੇ ਜਿੰਦਗੀ ਗੁਜ਼ਾਰ ਰਿਹਾ ਸੀ, ਜਿਸਦੀ ਆਰਥਿਕ ਸਥਿਤੀ ਕਾਫੀ ਕਮਜ਼ੋਰ ਸੀ ਇਸ ਦਾ ਪਤਾ ਸਥਾਨਕ ਡੇਰਾ ਸ਼ਰਧਾਲੂਆਂ ਨੂੰ ਲੱਗਾ ਤਾਂ ਉਨ੍ਹਾਂ ਆਪਸੀ ਸਲਾਹ ਕਰਕੇ ਉਸ ਦਾ ਮਕਾਨ ਬਣਾਉਣ ਦਾ ਫੈਸਲਾ ਲਿਆ ਸਾਧ-ਸੰਗਤ ਨੇ ਇੱਕ ਹੀ ਦਿਨ ਵਿੱਚ ਇੱਕ ਕਮਰਾ, ਰਸੋਈ, ਬਾਥਰੂਮ ਅਤੇ ਚਾਰਦੀਵਾਰੀ ਬਣਾ ਕੇ ਦਿੱਤੀ।
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਪ੍ਰੇਮ ਇੰਸਾਂ, ਰਾਮਪਾਲ ਇੰਸਾਂ, ਬਿੱਟੂ ਤਾਇਲ, ਰੋਹਿਤ ਇੰਸਾਂ, ਮਿਸਤਰੀ ਦੀਪ ਦਰਿਆਪੁਰ, ਹੈਪੀ ਗੁਰਨੇ, ਜਵਾਲਾ ਸਿੰਘ, ਗੁਰਚਰਨ ਇੰਸਾਂ, ਮਿਸਤਰੀ ਕਾਲਾ, ਗੋਲੂ, ਪਿੰਡਾਂ ਦੇ ਜੁੰਮੇਵਾਰ, ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ, ਭੈਣ ਰਕਸਾ, ਸੰਤੋਸ਼ ਇੰਸਾਂ, ਨੀਲਮ, ਬਿਮਲਾ ਇੰਸਾਂ ਅਤੇ ਬਲਾਕ ਦੀ ਸਾਧ ਸੰਗਤ ਵੱਲੋਂ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਗਈ।
ਡੇਰਾ ਸ਼ਰਧਾਲੂਆਂ ਦੀ ਸੇਵਾ ਬੇਮਿਸਾਲ: ਸਰਪੰਚ | Mansa News
ਇਸ ਮੌਕੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂਆਂ ਦੀ ਸੇਵਾ ਬੇਮਿਸਾਲ ਹੈ। ਮੇਰੇ ਕੋਲ ਸ਼ਬਦ ਨਹੀਂ , ਜਿਨ੍ਹਾਂ ਨਾਲ ਇਨ੍ਹਾਂ ਦਾ ਧੰਨਵਾਦ ਕਰ ਸਕਾਂ ਧੰਨ ਹਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਜਿਨ੍ਹਾਂ ਦੀ ਸਿੱਖਿਆ ’ਤੇ ਚਲਦੇ ਹੋਏ ਡੇਰਾ ਸ਼ਰਧਾਲੂ ਮਹਾਨ ਕਾਰਜ ਕਰ ਰਹੇ ਹਨ
ਮੈਂ ਕਦੇ ਸੋਚਿਆ ਵੀ ਨਹੀਂ ਸੀ : ਸਤਨਾਮ ਸਿੰਘ
ਇਸ ਮੌਕੇ ਭਾਵੁਕ ਹੁੰਦੇ ਹੋਏ ਸਤਨਾਮ ਸਿੰਘ ਨੇ ਕਿਹਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ ਮਕਾਨ ਬਣ ਜਾਵੇਗਾ। ਡੇਰਾ ਸ਼ਰਧਾਲੂ ਮੇਰੇ ਲਈ ਫ਼ਰਿਸ਼ਤੇ ਬਣ ਕੇ ਆਏ ਹਨ, ਜਿਨ੍ਹਾਂ ਨੇ ਕੁਝ ਹੀ ਘੰਟਿਆਂ ’ਚ ਮੈਨੂੰ ਘਰ ਦਾ ਮਾਲਕ ਬਣਾ ਦਿੱਤਾ।