ਆਮ ਲੋਕ ਅਲਬਰਟ ਆਈਂਸਟਾਈਨ (Albert Einstein) ਨੂੰ ਉਨ੍ਹਾਂ ਦੇ ਸਾਪੇਖ਼ਤਾ ਦੇ ਸਿਧਾਂਤ ਨੂੰ ਸਰਲ ਸ਼ਬਦਾਂ ਵਿਚ ਸਮਝਾਉਣ ਲਈ ਬੇਨਤੀ ਕਰਿਆ ਕਰਦੇ ਸਨ। ਇਸ ਦੇ ਉੱਤਰ ਵਿਚ ਆਈਂਸਟਾਈਨ ਕਹਿੰਦੇ ਸਨ, ‘‘ਤੁਸੀਂ ਆਪਣੇ ਹੱਥਾਂ ਨੂੰ ਬਲ਼ਦੀ ਹੋਈ ਅੰਗੀਠੀ ਦੇ ਠੀਕ ਉੱਪਰ ਇੱਕ ਮਿੰਟ ਲਈ ਰੱਖੋ ਤਾਂ ਉਹ ਇੱਕ ਮਿੰਟ ਤੁਹਾਨੂੰ ਇੱਕ ਘੰਟੇ ਦੇ ਬਰਾਬਰ ਲੱਗੇਗਾ ਅਤੇ ਕਿਸੇ ਪਰਮ ਮਿੱਤਰ ਦੇ ਨਾਲ ਇੱਕ ਘੰਟੇ ਤੱਕ ਬੈਠੋ ਤਾਂ ਉਹ ਇੱਕ ਘੰਟਾ ਤੁਹਾਨੂੰ ਇੱਕ ਮਿੰਟ ਦੇ ਬਰਾਬਰ ਲੱਗੇਗਾ।
Albert Einstein
ਇਹੀ ਸਾਪੇਖ਼ਤਾ ਹੈ’’ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਦਿਲਚਸਪ ਪ੍ਰਸੰਗ ਮੰਨਿਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਇੱਕ ਦਿਨ ਅਲਬਰਟ ਆਈਂਸਟਾਈਨ (Albert Einstein) ਭਾਸ਼ਣ ਦੇਣ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਦੇ ਡਰਾਈਵਰ ਨੇ ਕਿਹਾ, ‘‘ਮੈਂ ਤੁਹਾਡਾ ਭਾਸ਼ਣ ਇੰਨੀ ਵਾਰ ਸੁਣ ਚੁੱਕਾ ਹਾਂ ਕਿ ਲੋਕਾਂ ਦੇ ਸਾਹਮਣੇ ਮੈਂ ਹੀ ਤੁਹਾਡਾ ਭਾਸ਼ਣ ਦੇ ਸਕਦਾ ਹਾਂ’’ ਇਹ ਕਹਿ ਕੇ ਕਿ, ‘‘ਠੀਕ ਹੈ ਅੱਜ ਤੁਸੀਂ ਹੀ ਭਾਸ਼ਣ ਦੇਣਾ’’ ਆਈਂਸਟਾਈਨ ਨੇ ਡਰਾਈਵਰ ਦੀ ਪੁਸ਼ਾਕ ਪਹਿਨ ਕੇ ਉਸ ਦੀ ਥਾਂ ਲੈ ਲਈ ਤੇ ਆਪਣੀ ਥਾਂ ਡਰਾਈਵਰ ਨੂੰ ਦੇ ਦਿੱਤੀ।
ਭਾਸ਼ਣ ਹਾਲ ’ਚ ਡਰਾਈਵਰ ਨੇ ਸੱਚਮੁੱਚ ਆਈਂਸਟਾਈਨ ਵਾਂਗ ਹੀ ਭਾਸ਼ਣ ਦਿੱਤਾ ਭਾਸ਼ਣ ਦੇਣ ਤੋਂ ਬਾਅਦ ਜਦੋਂ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਡਰਾਈਵਰ ਨੇ ਪੂਰੇ ਆਤਮ-ਵਿਸ਼ਵਾਸ ਨਾਲ ਜਵਾਬ ਵੀ ਸਹੀ ਦਿੱਤੇ ਪਰ ਇੱਕ ਵਿਅਕਤੀ ਨੇ ਔਖਾ ਸਵਾਲ ਪੁੱਛ ਲਿਆ, ਜਿਸ ਦਾ ਉੱਤਰ ਡਰਾਈਵਰ ਕੋਲ ਨਹੀਂ ਸੀ ਇਸ ’ਤੇ ਡਰਾਈਵਰ ਨੇ ਕਿਹਾ, ‘‘ਇਸ ਸਵਾਲ ਦਾ ਜਵਾਬ ਤਾਂ ਇੰਨਾ ਸੌਖਾ ਹੈ ਕਿ ਮੇਰਾ ਡਰਾਈਵਰ ਵੀ ਦੇ ਦਵੇਗਾ’’ ਇੱਦਾਂ ਕਹਿ ਕੇ ਉਸ ਨੇ ਡਰਾਈਵਰ ਦੀ ਪੁਸ਼ਾਕ ਪਹਿਨੇ ਆਈਂਸਟਾਈਨ ਨੂੰ ਜਵਾਬ ਦੇਣ ਲਈ ਖੜ੍ਹਾ ਕਰ ਦਿੱਤਾ ਅਤੇ ਆਈਂਸਟਾਈਨ ਨੇ ਉਸ ਸਵਾਲ ਦਾ ਸਹੀ ਜਵਾਬ ਦਿੱਤਾ ਕਦੇ-ਕਦੇ ਜ਼ਿੰਦਗੀ ਵਿਚ ਅਜਿਹੇ ਪਲ ਵੀ ਆਉਦੇ ਹਨ ਜਦੋਂ ਖੁੱਲ੍ਹ ਕੇ ਜੀਣਾ ਚਾਹੀਦੈ ਆਈਂਸਟਾਈਨ ਅਜਿਹਾ ਹੀ ਕਰਦੇ ਸਨ ਉਹ ਆਪਣੀ ਗੱਲ ਨੂੰ ਕਦੇ ਰੌਚਕ ਤਰੀਕੇ ਨਾਲ ਪੇਸ਼ ਕਰਦੇ ਤਾਂ ਕਦੇ ਆਪਣੇ ਤੋਂ ਛੋਟੇ ਲੋਕਾਂ ਨੂੰ ਮੌਕਾ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਕਰਦੇ ਸਨ।