ਸੇਂਸੇਕਸ 897 ਅੰਕ ਡਿੱਗ ਕੇ ਬੰਦ ਹੋਇਆ
- ਅਡਾਨੀ ਗਰੁੱਪ ਦੇ 10 ‘ਚੋਂ 4 ਸ਼ੇਅਰ 5 ਫੀਸਦੀ ਵਧੇ
ਮੁੰਬਈ (ਏਜੰਸੀ)। ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਦੀ ਅਸਫਲਤਾ ਦਾ ਅਸਰ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੇਕਸ 897.28 ਅੰਕ ਡਿੱਗ ਕੇ 58237.85 ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ‘ਚ ਵੀ 225.80 ਅੰਕ ਦੀ ਗਿਰਾਵਟ ਦਰਜ ਕੀਤੀ ਗਈ।
ਇਹ 17187.10 ਦੇ ਪੱਧਰ ‘ਤੇ ਬੰਦ ਹੋਇਆ। ਸੈਂਸੇਕਸ ਦੇ 30 ਵਿੱਚੋਂ 29 ਸਟਾਕ ਘਾਟੇ ਨਾਲ ਬੰਦ ਹੋਏ। ਸਿਰਫ ਟੇਕ ਮਹਿੰਦਰਾ ਦਾ ਸਟਾਕ 6.83% ਵਧਿਆ ਹੈ। ਇਸ ਗਿਰਾਵਟ ਕਾਰਨ ਨਿਵੇਸ਼ਕਾਂ ਦੇ 4 ਲੱਖ ਕਰੋੜ ਰੁਪਏ ਡੁੱਬ ਗਏ। BSE ‘ਤੇ ਸੂਚੀਬੱਧ ਕੰਪਨੀਆਂ ਦੀ ਕੁੱਲ ਮਾਰਕੀਟ ਕੈਪ 258.95 ਲੱਖ ਕਰੋੜ ਰੁਪਏ ਹੋ ਗਈ ਹੈ। ਸ਼ੁੱਕਰਵਾਰ ਨੂੰ ਇਹ 262.94 ਲੱਖ ਕਰੋੜ ਰੁਪਏ ਸੀ। ਬੈਂਕਿੰਗ ਅਤੇ ਆਟੋ ਸੈਕਟਰ ਇਸ ਗਿਰਾਵਟ ਵਿੱਚ ਸਭ ਤੋਂ ਅੱਗੇ ਰਹੇ।
ਨਿਫਟੀ ਦੇ 45 ਸ਼ੇਅਰਾਂ ‘ਚ ਗਿਰਾਵਟ ਦਰਜ ਕੀਤੀ
ਇੰਡਸਇੰਡ ਬੈਂਕ, ਐਸਬੀਆਈ, ਟਾਟਾ ਮੋਟਰਜ਼, ਐੱਮਐਂਡਐੱਮ, ਅਡਾਨੀ ਪੋਰਟਸ, ਆਈਸ਼ਰ ਮੋਟਰਜ਼, ਐਕਸਿਸ ਬੈਂਕ, ਬਜਾਜ ਫਿਨਸਰਵ ਸਮੇਤ 45 ਨਿਫਟੀ-50 ਸਟਾਕ ਡਿੱਗੇ। ਸਿਰਫ਼ 4 ਸ਼ੇਅਰ Tech Mahindra, Apollo Hospitals, Britannia ਅਤੇ ONGC ’ਚ ਤੇਜ਼ੀ ਰਹੀ। ਪਾਵਰ ਗਰਿੱਡ ਦੇ ਸ਼ੇਅਰ ’ਚ ਕੋਈ ਬਦਲਾਅ ਨਹੀਂ ਹੋਇਆ।
PSU ਬੈਂਕ ਸੈਕਟਰ ਸਭ ਤੋਂ ਵੱਧ 2.87% ਡਿੱਗਿਆ
NSE ‘ਤੇ ਸਾਰੇ 11 ਸੈਕਟਰਲ ਸੂਚਕਾਂਕ ਘਾਟੇ ਨਾਲ ਬੰਦ ਹੋਏ। PSU ਬੈਂਕ ਸੈਕਟਰ ਵਿੱਚ ਸਭ ਤੋਂ ਵੱਧ 2.87% ਦੀ ਗਿਰਾਵਟ ਦੇਖੀ ਗਈ। ਬੈਂਕ, ਆਟੋ, ਮੀਡੀਆ ਅਤੇ ਪ੍ਰਾਈਵੇਟ ਬੈਂਕ ਸੈਕਟਰ ਵੀ 2% ਤੋਂ ਵੱਧ ਘਟੇ ਹਨ। ਵਿੱਤੀ ਸੇਵਾਵਾਂ ਅਤੇ ਰੀਅਲਟੀ ਸੈਕਟਰ 1% ਤੋਂ ਵੱਧ ਡਿੱਗ ਗਿਆ. ਐਫਐਮਸੀਜੀ, ਆਈਟੀ, ਮੈਟਲ ਅਤੇ ਫਾਰਮਾ ਸੈਕਟਰਾਂ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।