(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਮੇਸ਼ਾ ਤੋਂ ਹੀ ਸਾਰੇ ਧਰਮਾਂ ਅਤੇ ਸਾਰੇ ਧਰਮਾਂ ਦੇ ਮਹਾਂਪੁਰਸ਼ਾਂ, ਸੰਤਾਂ ਦਾ ਬੇਹੱਦ ਸਤਿਕਾਰ ਕਰਦੇ ਹਨ। ਪੂਜਨੀਕ ਗੁਰੂ ਜੀ ਆਪਣੇ ਸਤਿਸੰਗਾਂ ’ਚ ਅਕਸਰ ਹੀ ਸਾਰੇ ਧਰਮਾਂ ਦੇ ਸੰਤ, ਪੀਰ, ਫਕੀਰਾਂ ਨੂੰ ਭਗਵਾਨ ਦਾ ਸਵਰੂਪ ਦੱਸਦੇ ਹਨ ਅਤੇ ਸਾਧ-ਸੰਗਤ ਨੂੰ ਉਨ੍ਹਾਂ ਦੇ ਵਿਖਾਏ ਭਗਤੀ ਅਤੇ ਸੇਵਾ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ। ਇਹ ਗੱਲ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਾਰੀ ਕੀਤੇ ਇੱਕ ਪ੍ਰੈਸ ਨੋਟ ’ਚ ਕਹੀ।
ਪ੍ਰਬੰਧਕੀ ਕਮਟੀ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਅਕਸਰ ਹੀ ਸੰਤ ਕਬੀਰ ਜੀ, ਸੰਤ ਰਵੀਦਾਸ ਜੀ ਦੀ ਪਵਿੱਤਰ ਬਾਣੀ ਅਤੇ ਉਨ੍ਹਾਂ ਦੇ ਮਹਾਨ ਸੰਦੇਸ਼ਾਂ ਰਾਹੀਂ ਸਾਧ-ਸੰਗਤ ਨੂੰ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਪੂਜਨੀਕ ਗੁਰੂ ਜੀ ’ਤੇ ਮਹਾਨ ਸੰਤਾਂ ਦੀ ਬੇਅਦਬੀ ਦਾ ਦੋਸ਼ ਲਾਉਣਾ ਬਿਲਕੁਲ ਗਲਤ ਹੈ। ਸੰਤ, ਪੀਰ-ਫਕੀਰਾਂ, ਰਿਸ਼ੀ-ਮੁਨੀਆਂ ਬਾਰੇ ਗਲਤ ਬੋਲਣਾ ਤਾਂ ਦੂਰ ਅਜਿਹਾ ਸੋਚਣਾ ਵੀ ਪੂਜਨੀਕ ਗੁਰੂ ਜੀ ਪਾਪ ਸਮਝਦੇ ਹਨ। ਡੇਰਾ ਸੱਚਾ ਸੌਦਾ ’ਚ ਸਾਰੇ ਧਰਮਾਂ ਤੇ ਸਾਰੇ ਧਰਮਾਂ ਦੇ ਸੰਤ-ਮਹਾਂਪੁਰਸ਼ਾਂ ਦਾ ਹਮੇਸ਼ਾ ਸਤਿਕਾਰ ਕੀਤਾ ਜਾਂਦਾ ਹੈ। ਕਰੋਡ਼ਾਂ ਦੀ ਸਾਧ-ਸੰਗਤ ਇਸ ਗੱਲ ਦੀ ਗਵਾਹ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ