ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਆਪਣੇ ਯੂ ਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਅਨਮੋਲ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਮਾਰਚ ਮਹੀਨੇ ਨੂੰ ਵੀ ਐੱਮਐੱਸਜੀ ਮਹੀਨੇ ਦੇ ਰੂਪ ’ਚ ਮਨਾਉਣ ਦੇ ਬਚਨ ਫਰਮਾਏ। ਆਪ ਜੀ ਨੇ ਫਰਮਾਇਆ ਕਿ ਜਿਵੇਂ ਫਰਵਰੀ ਦਾ ਮਹੀਨਾ ਐੱਮਐੱਸਜੀ ਮਹਾਂ ਰਹਿਮੋ ਕਰਮ ਮਹੀਨੇ ਦੇ ਰੂਪ ’ਚ ਮਨਾਇਆ ਗਿਆ ਉਸੇ ਤਰ੍ਹਾਂ ਹੀ ਇਸ ਮਹੀਨੇ ਨੂੰ ਵੀ ਐੱਮਐੱਸਜੀ ਮਹੀਨੇ ਦੇ ਰੂਪ ’ਚ ਮਨਾਇਆ ਜਾਵੇਗਾ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਰਚ ਮਹੀਨੇ ਵਿੱਚ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹੇਗੀ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਰਚ ਮਹੀਨੇ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 25 ਮਾਰਚ 1973 ਨੂੰ ਨਾਮ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸੀ। ਸ਼ਾਹ ਮਸਤਾਨਾ ਜੀ ਧਾਮ ‘ਚ ਨਾਮ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸੀ।
ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਦੌਰਾਨ ਆਪਣੇ ਯੂਟਿਊਬ ਚੈਨਲ Saint MSG ‘ਤੇ ਸਾਧ-ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।