ਕੋਵਿਡ-19 : ਜਾਪਾਨ ਦੇ ਸਿਹਤ ਮੰਤਰਾਲੇ ਨੇ ਮੰਨਿਆ, ਕੋਵਿਡ ਟੀਕਾਕਰਨ ਨਾਲ ਹੋ ਸਕਦੀ ਐ ਮੌਤ

Covid Vaccination

ਟੋਕੀਓ (ਏਜੰਸੀ)। ਜਾਪਾਨ ਦੇ ਸਿਹਤ, ਕਿਰਤ ਅਤੇ ਕਲਿਆਣ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਟੀਕਾਕਰਨ ਤੋਂ ਬਾਅਦ ਹੋਈਆਂ ਕੁੱਲ 1,791 ਮੌਤਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਕੋਵਿਡ-19 ਟੀਕਾਕਰਨ (Covid Vaccination) ਕਾਰਨ ਹੋਈ ਹੈ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ 42 ਸਾਲਾ ਔਰਤ ਨੂੰ 5 ਨਵੰਬਰ, 2022 ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਸੀ ਅਤੇ ਟੀਕਾਕਰਨ ਤੋਂ ਇੱਕ ਘੰਟਾ 40 ਮਿੰਟ ਬਾਅਦ ਉਸ ਦੀ ਮੌਤ ਹੋ ਗਈ ਸੀ। ਔਰਤ ਮੋਟਾਪੇ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ, ਪਰ ਟੈਸਟਾਂ ਨੇ ਸੂਚਕਾਂ ਵਿੱਚ ਕੋਈ ਵੀ ਵਿਗਾੜ ਨਹੀਂ ਪ੍ਰਗਟ ਕੀਤਾ ਜੋ ਉਸ ਦੀ ਮੌਤ ਦਾ ਕਾਰਨ ਬਣ ਸਕਦਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੰਤਰਾਲੇ ਦੀ ਇੱਕ ਮਾਹਰ ਕਮੇਟੀ ਨੇ ਸਿੱਟਾ ਕੱਢਿਆ ਹੈ ਕਿ ਟੀਕਾਕਰਨ ਅਤੇ ਮੌਤ ਵਿਚਕਾਰ ਇੱਕ ਕਾਰਨਕ ਸਬੰਧ ਨੂੰ ਨਕਾਰਿਆ ਨਹੀਂ ਜਾ ਸਕਦਾ। ਮਾਹਿਰਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਟੀਕਾਕਰਨ ਕੇਂਦਰ (Covid Vaccination) ਦੇ ਮੈਡੀਕਲ ਸਟਾਫ ਨੇ ਵੀ ਗੰਭੀਰ ਗਲਤੀਆਂ ਕੀਤੀਆਂ ਹਨ। ਔਰਤ ਨੂੰ ਗੰਭੀਰ ਐਲਰਜੀ ਦੇ ਸੰਕੇਤਾਂ ਦੇ ਬਾਵਜ਼ੂਦ ਐਡਰੇਨਾਲੀਨ ਦਾ ਟੀਕਾ ਨਹੀਂ ਦਿੱਤਾ ਗਿਆ ਸੀ। ਜਾਪਾਨ ’ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨਫੈਕਸ਼ਨ ਦੇ 33.2 ਮਿਲੀਅਨ ਤੋਂ ਵੱਧ ਮਾਮਲੇ, 21.7 ਮਿਲੀਅਨ ਰਿਕਵਰੀ ਅਤੇ 72,989 ਮੌਤਾਂ ਹੋ ਚੁੱਕੀਆਂ ਹਨ। ਦੇਸ਼ ਵਿੱਚ ਕੋਰੋਨਾ ਵੈਕਸੀਨ ਦੀਆਂ ਕੁੱਲ 28.97 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।