ਮੋਹਾਲੀ (ਐੱਮ ਕੇ ਸ਼ਾਇਨਾ)। ਮੁਹਾਲੀ ਨਿਵਾਸੀ ਸਾਬਕਾ ਡੀਆਈਜੀ ਪ੍ਰੀਤ ਮੋਹਨ ਸਿੰਘ ਦੀ ਮ੍ਰਿਤਕ ਦੇਹ ਐਤਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਸ਼ਨਿੱਚਰਵਾਰ ਨੂੰ ਤੇਲੰਗਾਨਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਬ੍ਰੇਨ ਟਿਊਮਰ ਤੋਂ ਪੀੜਤ ਸੀ। ਪ੍ਰੀਤ ਮੋਹਨ ਸਿੰਘ ਦਾ ਜਨਮ 1966 ਵਿੱਚ ਸਮਰਥ ਕੌਰ ਅਤੇ ਮਨਮੋਹਨ ਸਿੰਘ ਦੇ ਘਰ ਮੁਹਾਲੀ ਵਿੱਚ ਹੋਇਆ ਸੀ। ਉਹ ਸੀਆਰਪੀਐਫ ਵਿੱਚ ਸਿੱਧੇ ਨਿਯੁਕਤ ਅਸਿਸਟੈਂਟ ਕਮਾਂਡੈਂਟ ਵਜੋਂ ਭਰਤੀ ਹੋਏ ਸੀ। ਫੋਰਸ ਵਿੱਚ ਆਪਣੀ 28 ਸਾਲਾਂ ਦੀ ਸੇਵਾ ਦੌਰਾਨ, ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਜਿਵੇਂ ਕਿ ਮਨੀਪੁਰ, ਜੰਮੂ-ਕਸ਼ਮੀਰ, ਚੰਡੀਗੜ੍ਹ, ਮੱਧ ਪ੍ਰਦੇਸ਼, ਨਾਗਾਲੈਂਡ, ਅਸਾਮ, ਉੜੀਸਾ ਵਿੱਚ ਸੇਵਾ ਕੀਤੀ ਅਤੇ ਅੰਤ ਵਿੱਚ ਹੈਦਰਾਬਾਦ ਵਿੱਚ ਆਪਣੀ ਡਿਊਟੀ ਨਿਭਾਈ।
ਉਨ੍ਹਾਂ ਨੇ ਆਪਣੀ ਸੇਵਾ ਦੌਰਾਨ 13 ਕੋਰਸ ਕੀਤੇ। ਇਸ ਦੌਰਾਨ ਉਨ੍ਹਾਂ ਨੂੰ ਕਈ ਮੈਡਲਾਂ ਨਾਲ ਵੀ ਨਿਵਾਜਿਆ ਗਿਆ। ਸਵ. ਪ੍ਰੀਤ ਮੋਹਨ ਸਿੰਘ ਨੂੰ ਐਤਵਾਰ ਨੂੰ ਮੁਹਾਲੀ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਭਾਵੁਕ ਅੰਤਿਮ ਵਿਦਾਇਗੀ ਦਿੱਤੀ ਗਈ। ਡੀਜੀ ਸੀਆਰਪੀਐਫ ਦੀ ਤਰਫੋਂ ਉੱਤਰ ਪੱਛਮੀ ਸੈਕਟਰ ਦੇ ਇੰਸਪੈਕਟਰ ਜਨਰਲ ਮੂਲ ਚੰਦ ਪੰਵਾਰ ਨੇ ਸ਼ਰਧਾਂਜਲੀ ਭੇਂਟ ਕੀਤੀ। ਅੰਤਿਮ ਵਿਦਾਈ ਮੌਕੇ ਵੱਡੀ ਗਿਣਤੀ ਵਿੱਚ ਫੋਰਸ ਦੇ ਸੇਵਾਮੁਕਤ ਅਧਿਕਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਕਈ ਗਜ਼ਟਿਡ ਅਧਿਕਾਰੀਆਂ ਆਦਿ ਨੇ ਸ਼ਿਰਕਤ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।