ਸਾਂਭ-ਸੰਭਾਲ ਕਰਕੇ ਉਸ ਦੇ ਘਰ ਪਹੁੰਚਾਇਆ | Welfare Work
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਦੀ ਸਾਂਭ-ਸੰਭਾਲ ਕਰਕੇ ਉਸ ਦੇ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਭਲਾਈ ਕਾਰਜ (Welfare Work) ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮੀ ਜਗਰਾਜ ਇੰਸਾਂ ਨੇ ਦੱਸਿਆ ਕਿ ਨੇੜਲੇ ਪਿੰਡ ਭਿੰਡਰਾਂ ’ਚ ਫੈਕਟਰੀ ਨੇੜੇ ਇੱਕ ਔਰਤ ਜੋ ਕਿ ਲਾਵਾਰਿਸ ਹਾਲਤ ਵਿੱਚ ਘੁੰਮ ਰਹੀ ਸੀ। ਇਸ ਦਾ ਪਤਾ ਪ੍ਰੇਮੀ ਸੰਦੀਪ ਇੰਸਾਂ ਨੂੰ ਲੱਗਿਆ ਤਾਂ ਉਸ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਰਾਂ ਸੁਖਵਿੰਦਰ ਬੱਬੀ, ਜਸਪਾਲ ਉੱਭਾਵਾਲ, ਕਿਰਨ ਇੰਸਾਂ, ਹਰਦੇਵ ਕੌਰ ਇੰਸਾਂ ਅਤੇ ਭੈਣ ਬੇਬੀ ਇੰਸਾਂ ਨੂੰ ਇਸ ਬਾਰੇ ਸੂਚਿਤ ਕੀਤਾ।
ਸਾਰੇ ਸੇਵਾਦਾਰਾਂ ਨੇ ਉਕਤ ਮੰਦਬੁੱਧੀ ਔਰਤ ਦੀ ਸਾਂਭ ਸੰਭਾਲ ਕੀਤੀ। ਉਸ ਤੋਂ ਪੁੱਛਣ ’ਤੇ ਪਤਾ ਲੱਗਾ ਕੇ ਉਸ ਦਾ ਨਾਂਅ ਰਾਜ ਰਾਣੀ ਹੈ ਅਤੇ ਉਸ ਦੇ ਪਤੀ ਦਾ ਨਾਂਅ ਜਸਵੀਰ ਸਿੰਘ ਹੈ। ਇਸ ਦਾ ਪਤੀ ਟਰੱਕ ਡਰਾਈਵਰ ਹੈ ਤੇ ਇਹ ਫੱਗੂਵਆਲਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਸੇਵਾਦਾਰਾਂ ਨੇ ਉਕਤ ਔਰਤ ਨੂੰ ਉਸ ਦੇ ਘਰ ਪਹੁੰਚਾਇਆ। ਇਸ ਦੌਰਾਨ ਉਕਤ ਔਰਤ ਦੇ ਪਤੀ ਨੇ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਕੁਝ ਦਿਨਾਂ ਤੋਂ ਘਰੋਂ ਗੁੰਮ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਹੈ।
ਮਾਨਸਿਕ ਤੌਰ ’ਤੇ ਰਹਿੰਦੀ ਐ ਪ੍ਰੇਸ਼ਾਨ : ਪਤੀ
ਕੋਈ ਵੀ ਬੱਚਾ ਨਾ ਹੋਣ ਕਰਕੇ ਪ੍ਰੇਸ਼ਾਨੀ ਰਹਿੰਦੀ ਹੈ ਅਤੇ ਘਰ ਵਿੱਚ ਬਹੁਤ ਗਰੀਬੀ ਹੈ। ਸੇਵਾਦਾਰਾਂ ਨੇ ਰਾਜਰਾਣੀ ਨੂੰ ਉਸ ਦੇ ਘਰ ਉਸ ਦੇ ਪਤੀ ਕੋਲ ਪਹੰੁਚਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ। ਜਿਸ ਕਰਕੇ ਇਲਾਕੇ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਲਾਘਾ ਹੋ ਰਹੀ ਹੈ ਜਿਨ੍ਹਾਂ ਨੇ ਡੇਰਾ ਸ਼ਰਧਾਲੂਆਂ ਨੂੰ ਇਹ ਭਲਾਈ ਦੇ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਕਤ ਔਰਤ ਦੇ ਪਤੀ ਨੇ ਪੂਜਨੀਕ ਗੁਰੂ ਜੀ ਅਤੇ ਸਮੂਹ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।