ਮੋਹਾਲੀ (ਐੱਮ ਕੇ ਸ਼ਾਇਨਾ)। ਸੀਆਈਏ ਸਟਾਫ਼ ਮੁਹਾਲੀ ਵੱਲੋਂ ਪਿਸਤੌਲ ਦੀ ਨੋਕ ’ਤੇ ਕਾਰ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੁੱਖ ਸਰਗਨੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮੋਹਾਲੀ ਸੰਦੀਪ ਗਰਗ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਸਿਟੀ ਖਰੜ ਵਿਖੇ ਮੁੱਕਦਮਾ ਨੰਬਰ 45 ਮਿਤੀ 12-02-2023 ਅ/ਧ 25-54-59 ਆਰਮ ਐਕਟ ਦਰਜ ਰਜਿਸਟਰ ਕਰਵਾ ਕੇ ਮੁਲਜ਼ਮ ਅਰਵਿੰਦ ਸੋਢੀ ਉਰਫ ਬੋਦੀ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਟਿਲੂ ਅਰਾਈ ਥਾਣਾ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਨੂੰ 4 ਨਜਾਇਜ਼ ਅਸਲੇ ਸਮੇਤ ਕਾਬੂ ਕਰਕੇ ਮੁੱਕਦਮਾ ਬਾ ਜੁਰਮ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।
ਐਸ.ਐਸ.ਪੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਅਰਵਿਦ ਸੋਢੀ ਉਕਤ ਪਹਿਲਾ ਵੀ ਮੋਹਾਲੀ ਵਿੱਚ ਮਿਤੀ 24-11-2022, 25-11-2022 ਅਤੇ 18-12-2022 ਨੂੰ ਕਾਰ ਖੋਹ ਗਿਰੋਹ ਦੇ ਨਾਲ ਪਿਸਤੋਲ ਪੁਆਇੰਟ ਤੇ ਕਾਰ ਖੋਹ ਕਰਨ ਦੀਆਂ ਵਾਰਦਾਤਾਂ ਕਰ ਚੁੱਕਿਆ ਹੈ ਅਤੇ ਕਾਰ ਖੋਹਣ ਦੀਆਂ ਵਾਰਦਾਤਾ ਵਿੱਚ ਭਗੌੜਾ ਚੱਲ ਰਿਹਾ ਸੀ। ਮੁਲਜ਼ਮ ਅਰਵਿੰਦ ਸੋਢੀ ਉਰਫ ਬਦੀ ਦੇ ਬਰਖਿਲਾਫ ਕਈ ਮੁਕਦਮੇ ਦਰਜ ਹਨ। ਉਸ ਕੋਲੋਂ ਬ੍ਰਾਮਦਗੀ ਦੌਰਾਨ ਤਿੰਨ ਪਿਸਟਲ 32 ਬੋਰ ਸਮੇਤ 10 ਜਿੰਦਾ ਕਾਰਤੂਸ, ਇੱਕ ਦੇਸੀ ਕੱਟਾ 315 ਬੋਰ ਸਮੇਤ 05 ਜਿੰਦਾ ਕਾਰਤੂਸ ਮਿਲੇ ਹਨ ।
ਅਰਵਿੰਦ ਸੋਢੀ ਉਰਫ ਬੋਦੀ ਖਿਲਾਫ ਮੁੱਕਦਮਾ ਨੰਬਰ 197 ਮਿਤੀ 29-11-2022 ਅ/ਧ 323,324,336,148,149 ਆਈ.ਪੀ.ਸੀ % 25/27- 54-59 ਆਰਮ ਐਕਟ, ਥਾਣਾ ਸਿਟੀ ਜਲਾਲਾਬਾਦ ਜਿਲ੍ਹਾ ਫਾਜਿਲਕਾ, ਮੁੱਕਦਮਾ ਨੰਬਰ 493 ਮਿਤੀ 24-11-2022 ਅ/ਧ 379ਬੀ,336 ਆਈ.ਪੀ.ਸੀ ਅਤੇ 25-54-59 ਆਰਮ ਐਕਟ ਥਾਣਾ ਸੋਹਾਣਾ ਜਿਲ੍ਹਾ ਮੋਹਾਲੀ, ਮੁੱਕਦਮਾ ਨੰਬਰ 129 ਮਿਤੀ 25-11-2022 ਅ/ਧ 379ਬੀ ਆਈ.ਪੀ.ਸੀ ਥਾਣਾ ਫੇਸ-11 ਮੋਹਾਲੀ ਅਤੇ ਮੁੱਕਦਮਾ ਨੰਬਰ 142 ਮਿਤੀ 8-12-2022 ਅ/ਧ 379ਬੀ,341 ਆਈ.ਪੀ.ਸੀ ਅਤੇ 25-54-59 ਆਰਮ ਐਕਟ ਥਾਣਾ ਮਟੋਰ ਜਿਲ੍ਹਾ ਮੋਹਾਲੀ ਵਿਖੇ ਦਰਜ਼ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।