ਬਰਨਾਵਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਉੱਤਰ ਪ੍ਰਦੇਸ਼ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀਰਵਾਰ ਨੂੰ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਇਆ ਇਸ ਮੌਕੇ ’ਤੇ ਦੇਸ਼-ਵਿਦੇਸ਼ ਦੀ ਸਾਧ-ਸੰਗਤ ਆਨਲਾਈਨ ਪੂਜਨੀਕ ਗੁੁਰੂ ਜੀ ਦੇ ਅਨਮੋਲ ਬਚਨ ਸਰਵਣ ਕਰਕੇ ਖੁਸ਼ੀਆਂ ਨਾਲ ਮਾਲਾਮਾਲ ਹੋਈ। ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਫ਼ਰਮਾਉਂਦੇ ਹੋਏ ਫ਼ਰਮਾਇਆ ਕਿ ਬੱਚਿਆਂ ਦੀ ਹਿੰਮਤ ਹੋਣੀ ਚਾਹੀਦੀ ਕਿ ਉਹ ਮਾਂ-ਬਾਪ ਦੇ ਉਸ ਫਰਜ਼ ਨੂੰ ਅਦਾ ਕਰਕੇ ਵਿਖਾਉਣ ਸਗੋਂ ਉਸ ਤੋਂ ਵੀ ਅੱਗੇ ਨਿੱਕਲ ਕੇ ਦਿਖਾਉਣ ਪਰ ਇਨਸਾਨ ਜਿਵੇਂ-ਜਿਵੇਂ ਵੱਡਾ ਹੁੰਦਾ ਜਾਂਦਾ ਹੈ ਉਸ ਦੀ ਟੈਨਸ਼ਨ ਵੀ ਹੌਲੀ-ਹੌਲੀ ਵਧਦੀ ਚਲੀ ਜਾਂਦੀ ਹੈ। (Saint Dr. MSG)
ਸਕੂਲ ਤੋਂ ਕਾਲਜ, ਯੂਨੀਵਰਸਿਟੀ ਜਿਵੇਂ-ਜਿਵੇਂ ਤੁਸੀਂ ਪੜ੍ਹਦੇ ਗਏ ਅੱਗੇ ਟੈਨਸ਼ਨ ਵੀ ਵਧਦੀ ਗਈ ਟੈਨਸ਼ਨ ਵਧਣ ਨਾਲ ਬਾਡੀ ਨੂੰ ਕੰਟਰੋਲ ਕਰਨਾ ਮੁਸ਼ਕਲ ਹੁੰਦਾ ਚਲਿਆ ਜਾਂਦਾ ਹੈ ਫਿਰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ ਕਿਸੇ ਨਾ ਕਿਸੇ ਰੂਪ ਵਿੱਚ ਫਨ ਉਠਾਉਣ ਲੱਗਦੇ ਹਨ ਪਰ ਜਿਸ ਨੇ ਆਪਣਾ ਏਮ ਬਣਾ ਲਿਆ ਹੈ, ਟੀਚਾ ਬਣਾ ਲਿਆ ਹੈ ਕਿ ਮੈਂ ਇਸ ਨੂੰ ਹਾਸਲ ਕਰਕੇ ਹੀ ਛੱਡਣਾ ਹੈ ਵਾਕਈ ਜ਼ਿੰਦਗੀ ਵਿੱਚ ਕੋਈ ਮਕਸਦ, ਉਦੇਸ਼ ਤਾਂ ਇਨਸਾਨ ਦਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਉਸ ਤੋਂ ਬਿਨਾ ਜ਼ਿੰਦਗੀ ਅਧੂਰੀ ਹੈ।
ਉਦੇਸ਼ ਨੂੰ ਹਾਸਲ ਕਰਨ ਲਈ ਪਾਪ-ਗੁਨਾਹ ਦਾ ਸਹਾਰਾ ਨਾ ਲਓ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹਰ ਕਿਸੇ ਦਾ ਜ਼ਿੰਦਗੀ ਜਿਊਣ ਦਾ ਮਕਸਦ ਤੇ ਉਦੇਸ਼ ਜ਼ਰੂਰ ਹੁੰਦਾ ਹੈ ਉਸ ਨੂੰ ਅਚੀਵ ਕਰਨਾ, ਉਸ ਤੱਕ ਪਹੁੰਚਣਾ ਹੈ, ਪਰ ਉਸ ਤੱਕ ਪਹੰੁਚਣ ਲਈ ਕਦੇ ਵੀ ਇਨਸਾਨ ਨੂੰ ਅਜਿਹੇ ਕਰਮ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਨੂੰ ਪਾਪ-ਗੁਨਾਹ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਉਹ ਕਰਮ ਕਰਕੇ ਤੁਸੀਂ ਆਪਣਾ ਟੀਚਾ ਅਚੀਵ ਕਰ ਵੀ ਲਓਗੇ ਤਾਂ ਤੁਹਾਡੇ ਮਾਈਂਡ ਵਿੱਚ ਸ਼ਾਂਤੀ ਨਹੀਂ ਰਹੇਗੀ ਅਮਨ ਚੈਨ ਤੁਹਾਡੇ ਅੰਦਰੋ ਗੁਆਚ ਜਾਵੇਗਾ ਤੇ ਬੇਚੈਨੀ ਦਾ ਆਲਮ ਹੋ ਜਾਵੇਗਾ।
ਹਾਲਾਂਕਿ ਪੈਸਾ ਤੁਸੀਂ ਕਮਾ ਲਓਗੇ, ਪਰ ਆਤਮਿਕ ਸ਼ਾਂਤੀ, ਚੈਨ ਤੇ ਤੰਦਰੁਸਤੀ ਗੁਆ ਦਿਓਗੇ ਇਸ ਲਈ ਆਪਣੇ ਬਾਰੇ ਸਿਰਫ਼ ਇਹ ਸੋਚੋ ਕਿ ਤੁਸੀਂ ਇੱਕ ਨਿਸ਼ਾਨਾ ਬਣਾਇਆ ਹੈ, ਉਸ ਨੂੰ ਪੂਰਾ ਕਰਨਾ ਹੈ ਹਰ ਕਿਸੇ ਦੇ ਆਪਣੇ-ਆਪਣੇ ਨਿਸ਼ਾਨੇ ਹੁੰਦੇ ਹਨ ਬੱਚਿਆਂ ਵਿਚ ਕੋਈ ਟੀਚਰ ਹੀ ਬਣਨਾ ਚਾਹੇਗਾ, ਕੋਈ ਡਾਕਟਰ ਹੀ ਬਣਨਾ ਚਾਹੇਗਾ, ਇਸ ਤਰ੍ਹਾਂ ਕੋਈ ਇੰਜੀਨੀਅਰ, ਲੈਕਚਰਾਰ, ਸਾਇੰਟਿਸਟ ਬਣਨਾ ਚਾਹੇਗਾ, ਉਹ ਉਸ ਦਾ ਏਮ ਬਣਾ ਕੇ ਚੱਲੇ ਤਾਂ ਜ਼ਿਆਦਾ ਬਿਹਤਰ ਹੈ ਜਨਰਲ ਨਾਲੇਜ ਉਸੇ ਚੀਜ਼ ਦੀ ਜ਼ਿਆਦਾ ਰੱਖੋ ਤਾਂ ਜ਼ਿਆਦਾ ਵਧੀਆ ਹੈ।
ਇਨਸਾਨ ਦਾ ਦਿਮਾਗ ਸੁਪਰ ਕੰਪਿਊਟਰ | Saint Dr. MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਜ ਇਨਸਾਨ ਦਾ ਦਿਮਾਗ ਸੁਪਰ ਕੰਪਿਊਟਰ ਨੂੰ ਬਣਾਉਣ ਵਾਲਾ ਹੈ, ਬਹੁਤ ਪਾਵਰਫੁੱਲ ਹੈ ਬੰਦੇ ਦਾ ਦਿਮਾਗ ਪਰ ਇਸ ਦੀ ਵਰਤੋਂ ਕਰਨੀ ਆ ਜਾਵੇ, ਜਿਸ ਨੂੰ ਇਸ ਨੂੰ ਚਲਾਉਣਾ ਆ ਜਾਵੇ ਅਤੇ ਜੋ ਇਸ ਦੀ ਸਹੀ ਵਰਤੋਂ ਕਰਦਾ ਹੈ ਤਾਂ ਯਕੀਨ ਮੰਨੋ ਹਮੇਸ਼ਾ ਬੁਲੰਦੀਆਂ ਛੂੰਹਦਾ ਹੈ ਅਤੇ ਮੰਜ਼ਿਲਾਂ ਉਨ੍ਹਾਂ ਵੱਲ ਤੁਰੀਆਂ ਆਉਂਦੀਆਂ ਹਨ ਜੋ ਇਨਸਾਨ ਇਹ ਚੀਜ ਨਹੀਂ ਕਰਦੇ ਉਨ੍ਹਾਂ ਅੱਗੇ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਏਮਲੈੱਸ ਜ਼ਿੰਦਗੀ, ਉਦੇਸ਼ਹੀਣ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਹੁੰਦੀ ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਉਦੇਸ਼ ਤਾਂ ਮਾੜੇ ਵੀ ਹੁੰਦੇ ਹਨ, ਕੋਈ ਉਨ੍ਹਾਂ ਨੂੰ ਵੀ ਆਪਣਾ ਏਮ ਬਣਾ ਲੈਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਇਹ ਅਚੀਵ ਕਰਾਂਗਾ ਇਹ ਨਹੀਂ ਹੋਣਾ ਚਾਹੀਦਾ। (Saint Dr. MSG)
ਇਹ ਚੀਜ਼ਾਂ ਲਾਜ਼ਮੀ | Saint Dr. MSG
ਇਸ ਲਈ ਕਰਮਯੋਗੀ ਨਾਲ ਇਨਸਾਨ ਨੂੰ ਗਿਆਨਯੋਗੀ ਪਹਿਲਾਂ ਜ਼ਰੂਰ ਹੋਣਾ ਚਾਹੀਦਾ ਹੈ ਇਸ ਲਈ ਜੋ ਤੁਸੀਂ ਕਰਮ ਕਰਨ ਲੱਗੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦੈ ਕਿ ਇਸ ਕਰਮ ਦਾ ਮਤਲਬ ਕੀ ਹੈ ਗਿ੍ਰਹਸਥ ਜਿੰਦਗੀ ਵਿਚ ਜਦੋਂ ਤੁਸੀਂ ਜੀ ਰਹੇ ਹੋ, ਬਚਪਨ ’ਚ ਜੀ ਰਹੇ ਹੋ, ਜਵਾਨੀ ’ਚ ਜੀ ਰਹੇ ਹੋ, ਬ੍ਰਹਮਚਰਜ ’ਚ ਜੀ ਰਹੇ ਹੋ ਤਾਂ ਇਹ ਚੀਜ਼ਾਂ ਲਾਜ਼ਮੀ ਹੁੰਦੀਆਂ ਹਨ ਸਾਰਿਆਂ ਨੂੰ ਏਮ ਬਣਾ ਕੇ ਚੱਲਣਾ ਚਾਹੀਦਾ ਹੈ ਹੱਸਣਾ, ਖੇਡਣਾ ਕੋਈ ਮਾੜੀ ਗੱਲ ਨਹੀਂ ਹੈ, ਚੰਗਾ ਹੈ, ਇਸ ਨਾਲ ਤੁਹਾਨੂੰ ਤੁਹਾਡਾ ਏਮ ਛੇਤੀ ਮਿਲੇਗਾ ਕਿਉਂਕਿ ਦਿਮਾਗ ਫਰੈੱਸ਼ ਰਹਿੰਦਾ ਹੈ ਹਮੇਸ਼ਾ ਇੱਕ-ਦੂਜੇ ਨੂੰ ਖੁਸ਼ ਹੋ ਕੇ ਮਿਲਣਾ ਚਾਹੀਦਾ ਹੈ ਇਸ ਨਾਲ ਥਕਾਵਟ ਅੱਧੀ ਰਹਿ ਜਾਂਦੀ ਹੈ ਸਰੀਰ ’ਚ ਕੋਈ ਪਰੇਸ਼ਾਨੀ ਹੈ ਤਾਂ ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ ਬਲਕਿ ਆਤਮਬਲ, ਵਿੱਲ ਪਾਵਰ ਨੂੰ ਬੂਸਟ ਕਰੋ ਅਤੇ ਸੋਚੋ ਕਿ ਮੈਂ ਆਪਣੀ ਜ਼ਿੰਦਗੀ ਮਾਲਕ ਨੂੰ?ਸੌਂਪ ਦਿੱਤੀ ਹੈ ਅੱਗੇ ਉਹ ਜਾਣੇ ਤੇ ਉਹਦਾ ਕੰਮ ਜਾਣੇ। (Saint Dr. MSG)
ਹਮੇਸ਼ਾ ਖੁਸ਼ ਅਤੇ ਮੁਸਕੁਰਾਉਂਦੇ ਰਹਿਣਾ ਚਾਹੀਦੈ | Saint Dr. MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਹਮੇਸ਼ਾ ਖੁਸ਼ ਅਤੇ ਮੁਸਕੁਰਾਉਂਦੇ ਰਹਿਣਾ ਚਾਹੀਦਾ ਹੈ ਕੀ ਇਹ ਗਿ੍ਰਹਸਥ ਜਿੰਦਗੀ ’ਚ ਸੰਭਵ ਹੈ? ਇੱਥੇ ਕਲੇਸ ਕਦੋਂ ਸ਼ੁਰੂ ਹੋ ਜਾਵੇ, ਪਤਾ ਹੀ ਨਹੀਂ ਲੱਗਦਾ, ਦਾਲ-ਰੋਟੀ ਲਈ ਝਗੜਾ, ਕੱਪੜੇ-ਲੱਤੇ ਲਈ ਝਗੜਾ, ਬਾਲ-ਬੱਚੇ ਪਿੱਛੇ ਝਗੜਾ ਅਤੇ ਸਭ ਤੋਂ ਵੱਡਾ ਝਗੜਾ ਈਗੋ ਦਾ ਝਗੜਾ ਹੈ ਜਿਸ ਨਾਲ ਝਗੜੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਗਿ੍ਰਹਸਥ ਜ਼ਿੰਦਗੀ ਨੂੰ ਦੂਜੇ ਸ਼ਬਦਾਂ ’ਚ ਸਮਝੌਤਾ ਵੀ ਕਹਿੰਦੇ ਹਨ ਅੱਜ ਦੇ ਸਮੇਂ?’ਚ ਜੇਕਰ ਇੱਕ ਗੁੱਸੇ ’ਚ ਹੈ ਤਾਂ ਦੂਜੇ ਨੂੰ ਚਾਹੀਦਾ ਹੈ ਕਿ ਊਹ ਸ਼ਾਂਤਮਈ ਤਰੀਕੇ ਨਾਲ ਉਸ ਦੀ ਗੱਲ ਸੁਣੇ ਅਤੇ ਉਸ ਨੂੰ ਪਾਣੀ ਪਿਆਵੇ ਅਤੇ ਜਦੋਂ ਉਹ ਠੰਢਾ ਹੋ ਜਾਵੇ ਤਾਂ ਉਸ ਨਾਲ ਗੱਲ ਕਰੋ ਅਤੇ ਉਸ ਨੂੰ ਸਮਝਾਓ।
ਜੇਕਰ ਦੋਵੇਂ ਹੀ ਭੜਕ ਗਏ ਤਾਂ ਲੜਾਈ-ਝਗੜਾ ਹੋਰ ਜ਼ਿਆਦਾ ਵਧਦਾ ਹੈ ਜਿਸ ਤਰ੍ਹਾਂ ਦੋ ਤਾਰਾਂ ਆਪਸ ’ਚ ਭਿੜਾ ਦਿਓ ਤਾਂ ਉਹ ਚਿੰਗਾਰੀ ਕੱਢਦੀਆਂ?ਹਨ ਅਤੇ ਚਿੰਗਾਰੀ ਘਰ ਨੂੰ ਤਬਾਹ ਕਰ ਦਿੰਦੀ ਹੈ ਕਿਉਂਕਿ ਗੁੱਸੇ ’ਚ ਬੰਦੇ ਨੂੰ ਖੁਦ ਹੀ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਗਿਆ ਇਸ ਲਈ ਕੰਟਰੋਲ ਕਰਨਾ ਸਿੱਖੋ ਜਦੋਂ ਇਨਸਾਨ ਉਤੇਜਨਾ ਵੱਲ ਜਾਂਦਾ ਹੈ ਤਾਂ ਸਿਮਰਨ ਕਰੋ ਅਤੇ ਪਾਣੀ ਜ਼ਰੂਰ ਪਿਓ ਯਕੀਨ ਮੰਨੋ ਅਜਿਹਾ ਕਰਨ ਨਾਲ 50 ਪਰਸੈਂਟ ਕੰਟਰੋਲ ਉਸੇ ਸਮੇਂ?ਆ ਜਾਵੇਗਾ ਨਾਲ ਹੀ ਪੂਜਨੀਕ ਗੁਰੂ ਜੀ ਨੇ ਬਾਡੀ ਟੈਂਪਰੇਚਰ ਦੇ ਹਿਸਾਬ ਨਾਲ ਪਾਣੀ ਪੀਣ ਦਾ ਸੱਦਾ ਦਿੱਤਾ। (Saint Dr. MSG)
ਬਜ਼ੁਰਗਾਂ ਦਾ ਜ਼ਰੂਰ ਕਰੋ ਸਤਿਕਾਰ | Saint Dr. MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਗਿ੍ਰਹਸਥ ਜਿੰਦਗੀ ਜਿਉਂਦੇ ਸਮੇਂ?ਸਮਾਜ ਅਤੇ ਪਰਿਵਾਰ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਸਭ ਤੋਂ ਪਹਿਲਾਂ ਇਨਸਾਨ ਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਬਜ਼ੁਰਗਾਂ ਨੂੰ ਵੀ ਆਪਣੇ ਬੱਚਿਆਂ ਦੇ ਸਿਰ ’ਤੇ ਪਿਆਰ ਨਾਲ ਹੱਥ ਰੱਖਣਾ ਸਿੱਖਣਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਵੀ ਮੁਹਿੰਮ ਚਲਾਈ ਹੈ ਕਿ ਸਵੇਰੇ ਉੱਠ ਕੇ ਆਪਣੇ ਬਜ਼ੁਰਗਾਂ ਦੇ ਪੈਰਾਂ ਨੂੰ ਹੱਥ ਲਾਉਣਾ ਹੈ ਅਤੇ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਹੈ। (Saint Dr. MSG)
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਧ-ਸੰਗਤ ਲਗਾਤਾਰ ਅਜਿਹਾ ਕਰ ਰਹੀ ਹੈ ਇਸ ਨਾਲ ਪਰਿਵਾਰ ਵਿਚ ਅਤੇ ਆਪਸ ’ਚ ਪ੍ਰੇਮ ਵਿਚ ਬਹੁਤ ਬਦਲਾਅ ਆਇਆ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਸਾਡੀ ਸੰਸਕ੍ਰਿਤੀ ਹੈ, ਸੱਭਿਅਤਾ ਹੈ ਅਤੇ ਇਹ ਗਿ੍ਰਹਸਥ ਜਿੰਦਗੀ ਦਾ ਇੱਕ ਅੰਗ ਵੀ ਹੈ ਕਾਸ਼! ਸਮਾਜ ’ਚ ਵੀ ਅਜਿਹਾ ਹੋ ਜਾਵੇ ਤਾਂ ਕਹਿਣਾ ਹੀ ਕੀ ਇਸ ਸਭ ਗਿ੍ਰਹਸਥ ਜਿੰਦਗੀ ਦੀ ਚਰਚਾ ਹੈ ਜੋ ਪਵਿੱਤਰ ਵੇਦਾਂ ’ਚ ਵੀ ਦੱਸੀ ਗਈ ਹੈ ਝਗੜੇ ਉਦੋਂ ਹੁੰਦੇ ਹਨ ਜਦੋਂ ਈਗੋ ਅੜ ਜਾਂਦੀ ਹੈ।
ਸਭ ਦਾ ਭਲਾ ਕਰਨਾ ਅਤੇ ਭਲਾ ਮੰਗਣਾ ਹੀ ਉਨ੍ਹਾਂ ਦਾ ਕੰਮ | Saint Dr. MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੰਦਾ ਰੱਬ ਤਾਂ ਹੈ ਨਹੀਂ, ਇਸ ਲਈ ਕਮੀਆਂ ਤਾਂ ਸਾਰਿਆਂ ’ਚ ਹੁੰਦੀਆਂ ਹਨ ਇਸ ਲਈ ਛੋਟੀਆਂ-ਛੋਟੀਆਂ ਗੱਲਾਂ ’ਤੇ ਝਗੜਾ ਨਹੀਂ ਕਰਨਾ ਚਾਹੀਦਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ’ਚ ਕੋਈ ਕਮੀ ਨਹੀਂ ਹੁੰਦੀ, ਸਤਿਗੁਰੂ ’ਚ ਕੋਈ ਕਮੀ ਨਹੀਂ ਹੁੰਦੀ ਇਸ ਲਈ ਅਮਲ ਕਰਨਾ ਜ਼ਰੂਰੀ ਹੈ ਜੇਕਰ ਜ਼ਿੰਦਗੀ ’ਚ ਸੁੱਖ ਚਾਹੁੰਦੇ ਹੋ ਤਾਂ ਜ਼ਿੰਦਗੀ ਜਿਊਣ ਦਾ ਢੰਗ ਸਿੱਖ ਲਓ ਜੇਕਰ ਕੋਈ ਇਕੱਲਾ ਰਹਿਣਾ ਚਾਹੁੰਦਾ ਹੈ, ਬ੍ਰਹਮਚਰਜ ’ਚ ਰਹਿਣਾ ਚਾਹੁੰਦਾ ਹੈ। (Saint Dr. MSG)
ਤਾਂ ਉਸ ਨੂੰ ਗਿ੍ਰਹਸਥ ਜਿੰਦਗੀ ’ਚ ਪੈਣਾ ਹੀ ਨਹੀਂ ਚਾਹੀਦਾ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ ਉਸ ਦੇ ਨਜ਼ਦੀਕ ਨਹੀਂ ਆਉਣੇ ਚਾਹੀਦੇ ਜੋ ਬਚਪਨ ਤੋਂ ਸੰਯਮ ਰੱਖਦੇ ਹਨ ਉਹ ਘਰ-ਪਰਿਵਾਰ ਨੂੰ ਸੁਖੀ ਰੱਖਦੇ ਹਨ ਅਤੇ ਸਮਾਜ ਨੂੰ ਸੁਖੀ ਰੱਖਦੇ ਹਨ ਨਾਲ ਹੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਦੇ ਵੀ ਕਿਸੇ ਦੀ ਗੱਲ ਦਾ ਗਲਤ ਅਰਥ ਨਹੀਂ ਕੱਢਣਾ ਚਾਹੀਦਾ ਅਸੀਂ ਤਾਂ ਸਭ ਦਾ ਭਲਾ ਮੰਗਣਾ, ਸਭ ਦਾ ਭਲਾ ਕਰਨਾ, ਸਭ ਦੇ ਭਲੇ ਲਈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਅੱਗੇ ਦੁਆਵਾਂ ਕਰਨਾ ਅਤੇ ਪ੍ਰਾਰਥਨਾ ਕਰਨਾ ਹੀ ਸਾਡਾ ਕੰਮ ਹੈ ਬਾਕੀ ਰਾਮ ਜੀ ਜਾਣਨ ਅਤੇ ਉਨ੍ਹਾਂ ਦਾ ਕੰਮ ਜਾਣੇ। (Saint Dr. MSG)
ਵਧਦੀ ਅਬਾਦੀ ਅਤੇ ਟੁੱਟਦੇ ਪਰਿਵਾਰ ’ਤੇ ਬਣਾਇਆ ਸੌਂਗ | Saint Dr. MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਵਰਤਮਾਨ ’ਚ ਅਬਾਦੀ ਦਾ ਹੜ੍ਹ ਆ ਰਿਹਾ ਹੈ ਅਤੇ ਅਬਾਦੀ ਦਾ ਧਮਾਕਾ ਜਿਹਾ ਹੋ ਰਿਹਾ ਹੈ ਇਸ ਲਈ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਬਾਦੀ ਧਮਾਕਾ ਅਤੇ ਜੋ ਪਰਿਵਾਰ ਟੁੱਟ ਰਹੇ ਹਨ, ਉਨ੍ਹਾਂ ’ਤੇ ਵੀ ਇੱਕ ਭਜਨ ਬਣਾਇਆ ਹੈ। ਉਸ ਵਿੱਚ ਦੱਸਿਆ ਗਿਆ ਹੈ ਕਿ ਪਰਿਵਾਰ ’ਚ ਕੀ-ਕੀ ਹੋ ਰਿਹਾ ਹੈ ਅਤੇ ਫਿਰ ਕਿਸ ਤਰ੍ਹਾਂ ਸਮਾਜ ’ਚ ਪਰਿਵਾਰ ਟੁੱਟ ਰਹੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਇੱਕ ਕਵੀਰਾਜ ਵੀ ਹਾਂ ਜਿਸ ਤਰ੍ਹਾਂ ਇੱਕ ਸ਼ਾਇਰ ਹੁੰਦਾ ਹੈ?ਉਹ ਲਿਖਦਾ ਹੈ ਪਰ ਕੁਝ ਲਿਖਣ ਵਾਲੇ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਇਕਾਂਤ ਚਾਹੀਦੈ, ਉਨ੍ਹਾਂ ਨੂੰ ਸਮੁੰਦਰ ਦਾ ਕਿਨਾਰਾ ਚਾਹੀਦੈ, ਚੰਗੀ ਪਰਵਤਮਾਲਾ ਚਾਹੀਦੀ ਹੈ ਪਰ ਸਾਡੇ ਵੱਲ ਕੁਝ ਜੱਟੂ ਸੌਦਾ ਹੈ ਜੇਕਰ ਟਰੈਕਟਰ ਚੱਲ ਰਿਹਾ ਹੈ ਤਾਂ ਉਸ ਵਿੱਚ ਢੋਲਕ ਵਾਜਾ ਬਣਾ ਕੇ ਉਸ ਵਿੱਚ ਲਿਖ ਦਿੰਦੇ ਹਾਂ। (Saint Dr. MSG)