ਫਰਜ਼ੀ ਬੈਂਕ ਮੁਲ਼ਾਜ਼ਮ ਬਣ ਪਹਿਲਾਂ ਕਰਜ਼ਾ ਦਿਵਾਇਆ, ਬਾਅਦ ’ਚ ਅੱਠ ਲੱਖ ਦੀ ਠੱਗੀ
ਬਾਰਾਂ (ਏਜੰਸੀ)। ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬੇ ’ਚ ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਇੱਕ ਨੌਜਵਾਨ ਨੇ ਕਰਜ਼ ਦਿਵਾਉਣ ’ਚ ਮੱਦਦ ਕਰਨ ਤੋਂ ਬਾਅਦ ਅੱਠ ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਅੰਤਾ ਥਾਣੇ ’ਚ ਪੀੜਤ ਨਗਰ ਪਾਲਿਕਾ ’ਚ ਕੰਮ ਕਰਦੇ ਸਫਾਈ ਕਰਮਚਾਰੀ ਕਾਲੂ ਲਾਲ ਹਰੀਜਨ ਨੇ ਸ਼ਨਿੱਚਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਪਿਛਲੀ ਅੱਠ ਦਸੰਬਰ ਨੂੰ ਜਦੋਂ ਉਹ ਅੰਤਾ ਨਗਰ ਪਾਲਿਕਾ ’ਚ ਡਿਊਟੀ ’ਤੇ ਸੀ ਉਦੋਂ ਦੋ ਲੋਕ ਉਸ ਕੋਲ ਆਏ।
ਉਨ੍ਹਾਂ ਲੋਕਾਂ ਨੇ ਖੁਦ ਨੂੰ ਬੈਂਕ ਦਾ ਮੁਲਾਜਮ ਦੱਸਿਆ ਤੇ ਕਰਜ਼ ਲੈਣ ਦੀ ਗੱਲ ਕਹੀ ਦੋਸ਼ੀਆਂ ਨੇ ਕਿਹਾ ਕਿ ਉਸ ਨੂੰ 10 ਲੱਖ ਰੁਪਏ ਦਾ ਕਰਜ਼ ਆਸਾਨੀ ਨਾਲ ਮਿਲ ਜਾਵੇਗਾ ਤੇ ਇਸ ਦੇ ਲਈ ਉਹ ਵੀ ਉਸ ਤੋਂ ਕੁਝ ਨਹੀਂ ਲੈਣਗੇ। ਜਿਸ ’ਤੇ ਉਹ ਕਰਜ ਲੈਣ ਲਹੀ ਤਿਆਰ ਹੋ ਗਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਐੱਸਬੀਆਈ ਬੈਂਕ ਦੀ ਸ਼ਾਖਾ ਅੰਤਾ ਤੋਂ ਮੈਨੂੰ 10 ਲੱਖ ਰੁਪਏ ਦਾ ਲੋਨ ਦਿਵਾ ਦਿੱਤਾ।
ਇੰਜ ਬਣਾਇਆ ਠੱਗੀ ਦਾ ਸ਼ਿਕਾਰ! | Be careful
ਜਦੋਂ ਕਰਜ਼ ਦੀ ਰਾਸ਼ੀ ਉਸ ਦੇ ਖਾਤੇ ’ਚ ਆ ਗਈ ਤਾਂ ਦੋਸ਼ੀਆਂ ਨੇ ਖਾਤਾ ਐੱਸਬੀਆਈ ਬੈਂਕ ਦੀ ਸ਼ਾਖਾ ਅੰਤਾ ਤੋਂ ਜੈਪੁਰ ਟਰਾਂਸਫਰ ਕਰਵਾ ਦਿੱਤਾ ਪਰ ਉਦੋਂ ਤੱਕ ਇਨ੍ਹਾਂ ਲੋਕਾਂ ਦੀ ਚਾਲਾਕੀ ਬਾਰੇ ਕੁਝ ਵੀ ਪਤਾ ਨਹੀਂ ਚੱਲਿਆ ਬਾਅਦ ’ਚ ਦੋਸ਼ੀਆਂ ਨੇ ਕਿਹਾ ਕਿ ਜੈਪੁਰ ਚੱਲ ਕੇ ਇੱਕ ਫਾਈਲ ’ਤੇ ਸਾਈਨ ਕਰਨੇ ਪੈਣਗੇ। ਦੋਵੇਂ ਮੁਲਜ਼ਮ ਆਪਣੇ ਹੋਰ ਸਾਥੀਆਂ ਨਾਲ ਉਸ ਨੂੰ ਗੱਡੀ ਤੋਂ ਜੈਪੁਰ ਲਿਆਏ ।
ਇੱਥੇ ਰਾਤ ਨੂੰ ਇੱਕ ਹੋਟਲ ’ਚ ਰੁਕਵਾਇਆ ਹੋਟਲ ’ਚ ਰਾਤ ਨੂੰ ਮੇਰੇ ਸੌਣ ਤੋਂ ਬਾਅਦ ਮੁਲਜ਼ਮਾਂ ਨੇ ਮੋਬਾਇਲ ’ਤੇ ਮੇਰੀ ਸਿਮ ਕੱਢੀ ਤੇ ਦੂਜੇ ਮੋਬਾਇਲ ’ਚ ਪਾ ਕੇ ਓਟੀਪੀ ਚੋਰੀ ਕੀਤਾ ਬਾਅਦ ’ਚ ਲੋਨ ਦੀ ਪੂਰੀ ਰਕਮ ਆਪਣੇ ਅਕਾਊਂਟ ’ਚ ਟਰਾਂਸਫਰ ਕਰ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਸਵੇਰੇ ਉੱਠਿਆਂ ਤਾਂ ਹੋਟਲ ਦੇ ਕਮਰੇ ’ਚ ਕੋਈ ਨਹੀਂ ਸੀ ਤੇ ਮੁਲਜ਼ਮਾਂ ਦਾ ਮੋਬਾਇਲ ਵੀ ਸਵਿੱਚ ਆਫ ਦੱਸ ਰਿਹਾ ਸੀ ਜਿਵੇਂ-ਤਿਵੇਂ ਮੈਂ ਘਰ ਪਹੁੰਚਿਆ ਤੇ ਬੈਂਕ ’ਚ ਜਾ ਕੇ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਸ ਦੇ ਅਕਾਊਂਟ ’ਚ ਇੱਕ ਵੀ ਪੈਸਾ ਨਹੀਂ ਹੈ ਪੁਲਿਸ ਨੇ ਅਣਪਛਾਤਿਆਂ ਖਿਲਾਫ ਅੱਠ ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।